DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤਰਨ ਤਾਰਨ ’ਚ ਫੈਕਟਰੀ ਰੋਡ ’ਤੇ ਕੂੜੇ ਤੋਂ ਲੋਕ ਪ੍ਰੇਸ਼ਾਨ

ਨਗਰ ਕੌਂਸਲ ਅਧਿਕਾਰੀਆਂ ’ਤੇ ਸੁਣਵਾਈ ਨਾ ਕਰਨ ਦੇ ਦੋਸ਼

  • fb
  • twitter
  • whatsapp
  • whatsapp
featured-img featured-img
 ਤਰਨ ਤਾਰਨ ਦੀ ਫੈਕਟਰੀ ਰੋਡ ਨੇੜੇ ਸੁੱਟਿਆ ਕੂੜਾ।
Advertisement

ਸਰਹਾਲੀ ਰੋਡ ’ਤੇ ਸਥਿਤ ਗੁਰਦੁਆਰਾ ਸ਼ਹੀਦੀ ਫਾਟਕ ਦੀ ਸੜਕ ਨੂੰ ਗੋਇੰਦਵਾਲ ਸਾਹਿਬ ਰੋਡ ਨਾਲ ਮਿਲਾਉਂਦੀ ਫੈਕਟਰੀ ਰੋਡ ਪ੍ਰਸ਼ਾਸਨ ਦੇ ਚੇਤਿਆਂ ਵਿੱਚੋਂ ਵਿਸਰ ਗਈ ਹੈ| ਇਸ ਸੜਕ ’ਤੇ ਦੇ ਇਕ ਪਾਸੇ ਤਾਂ ਖੇਮਕਰਨ ਅਤੇ ਗੋਇੰਦਵਾਲ ਸਾਹਿਬ ਨੂੰ ਜਾਂਦੀਆਂ ਰੇਲ ਲਾਈਨਾਂ ਹਨ ਜਦਕਿ ਦੂਸਰੇ ਪਾਸੇ ਨਗਰ ਕੌਂਸਲ ਨੇ ਕੂੜਾ ਡੰਪ ਬਣਾਇਆ ਹੈ| ਇਸ ਸੜਕ ਵਾਲੀ ਕਸੂਰ ਡਰੇਨ ਨੂੰ ਲੰਮੇ ਸਮੇਂ ਤੋਂ ਸਾਫ਼ ਨਹੀਂ ਕੀਤਾ ਗਿਆ| ਸ਼ਹਿਰ ਵਿੱਚ ਇਕਾਂਤ ਵਾਤਾਵਰਨ ਨੂੰ ਪਹਿਲ ਦਿੰਦੇ ਲੋਕ ਇਸ ਸੜਕ ਨੂੰ ਜ਼ਰੂਰ ਪਹਿਲ ਦਿੰਦੇ ਹਨ| ਇਸ ਸੜਕ ’ਤੇ ਸ਼ਹਿਰ ਦੀ ਇੱਕ ਵੱਡੀ ਵਿਦਿਅਕ ਸੰਸਥਾ ਹੈ ਜਿਸ ਕਰਕੇ ਵਿਦਿਆਰਥੀਆਂ ਤੋਂ ਇਲਾਵਾ ਉਨ੍ਹਾਂ ਦੇ ਮਾਪਿਆਂ ਦੀ ਇਸ ਸੜਕ ਤੋਂ ਆਵਾਜਾਈ ਰਹਿੰਦੀ ਹੈ| ਇਥੋਂ ਦੇ ਇਕ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸੜਕ ਦੀ ਸਫਾਈ ਕਰਨ ਲਈ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਅਪੀਲਾਂ ਕੀਤੀਆਂ ਪਰ ਨਾ ਤਾਂ ਇਥੇ ਕੂੜਾ ਸੁੱਟਣਾ ਬੰਦਾ ਕੀਤਾ ਅਤੇ ਅਤੇ ਨਾ ਹੀ ਕੂੜੇ ਦਾ ਡੰਪ ਹਟਾਇਆ ਜਾ ਰਿਹਾ ਹੈ|

ਕੂੜਾ ਚੁੱਕਣ ਲਈ ਕਹਿ ਦਿੱਤੈ: ਈ ਓ

Advertisement

ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ (ਈ ਓ) ਕਮਲਜੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਪਹਿਲਾਂ ਹੀ ਉਨ੍ਹਾਂ ਦੇ ਧਿਆਨ ਵਿੱਚ ਹੈ| ਉਨ੍ਹਾਂ ਕਿਹਾ ਕਿ ਇਸ ਸੜਕ ਦੇ ਪਾਸਿਆਂ ਤੋਂ ਉਹ ਹਫ਼ਤੇ ਬਾਅਦ ਲਗਾਤਾਰ ਕੂੜਾ ਚੁੱਕਵਾਉਂਦੇ ਹਨ ਪਰ ਮੈਰੇਜ ਪੈਲੇਸਾਂ ਵਾਲੇ ਫਿਰ ਇਥੇ ਕੂੜਾ ਸੁੱਟ ਰਹੇ ਹਨ, ਜਿਸ ਕਰਕੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਉਨ੍ਹਾਂ ਸਖ਼ਤ ਕਾਰਵਾਈ ਕਰਨ ਦਾ ਨਿਰਣਾ ਲਿਆ ਹੈ| ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੜਕ ਦੇ ਕਿਨਾਰਿਆਂ ਤੋਂ ਕੂੜਾ ਚੁੱਕਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ|

Advertisement

Advertisement
×