‘ਆਪ’ ਦੀ ਪਵਨਦੀਪ ਚੇਅਰਪਰਸਨ ਚੁਣੀ
ਪੰਚਾਇਤ ਸਮਿਤੀ ਲੋਹੀਆਂ ਖਾਸ ਦੀ ਅੱਜ ਐੱਸ ਡੀ ਐੱਮ ਸ਼ਾਹਕੋਟ-ਕਮ ਪ੍ਰੀਜ਼ਾਈਡਿੰਗ ਅਫਸਰ ਅਦਿੱਤਿਆ ਗੁਪਤਾ ਦੀ ਨਿਗਰਾਨੀ ਹੇਠਾ ਹੋਈ ਚੋਣ ’ਚ ‘ਆਪ’ ਦੀ ਪਵਨਦੀਪ ਕੌਰ ਚੇਅਰਪਰਸਨ ਅਤੇ ਕਾਂਗਰਸ ਦੇ ਸੰਤੋਖ ਸਿੰਘ ਵਾਈਸ ਚੇਅਰਮੈਨ ਚੁਣੇ ਗਏ। ਵਰਨਣਯੋਗ ਹੈ ਕਿ 15 ਮੈਂਬਰੀ ਸਮਿਤੀ...
ਪੰਚਾਇਤ ਸਮਿਤੀ ਲੋਹੀਆਂ ਖਾਸ ਦੀ ਅੱਜ ਐੱਸ ਡੀ ਐੱਮ ਸ਼ਾਹਕੋਟ-ਕਮ ਪ੍ਰੀਜ਼ਾਈਡਿੰਗ ਅਫਸਰ ਅਦਿੱਤਿਆ ਗੁਪਤਾ ਦੀ ਨਿਗਰਾਨੀ ਹੇਠਾ ਹੋਈ ਚੋਣ ’ਚ ‘ਆਪ’ ਦੀ ਪਵਨਦੀਪ ਕੌਰ ਚੇਅਰਪਰਸਨ ਅਤੇ ਕਾਂਗਰਸ ਦੇ ਸੰਤੋਖ ਸਿੰਘ ਵਾਈਸ ਚੇਅਰਮੈਨ ਚੁਣੇ ਗਏ। ਵਰਨਣਯੋਗ ਹੈ ਕਿ 15 ਮੈਂਬਰੀ ਸਮਿਤੀ ਦੀਆਂ ਚੋਣਾਂ ਵਿੱਚ ਕਾਂਗਰਸ ਦੇ 6, ਸ਼੍ਰੋਮਣੀ ਅਕਾਲੀ ਦਲ ਦੇ 5, ਆਮ ਆਦਮੀ ਪਾਰਟੀ ਦੇ 3 ਅਤੇ 1 ਆਜ਼ਾਦ ਉਮੀਦਵਾਰ ਜੇਤੂ ਰਹੇ ਸਨ। ਚੋਣ ਅਧਿਕਾਰੀ ਸ੍ਰੀ ਗੁਪਤਾ ਨੇ ਦੱਸਿਆ ਕਿ ਚੋਣ ਵਿੱਚ ਚੇਅਰਮੈਨ ਦੇ ਅਹੁਦੇ ਲਈ ‘ਆਪ’ ਉਮੀਦਵਾਰ ਪਵਨਦੀਪ ਕੌਰ ਨੂੰ 9 ਅਤੇ ਵਾਈਸ ਚੇਅਰਮੈਨ ਦੇ ਅਹੁਦੇ ਲਈ ਕਾਂਗਰਸੀ ਉਮੀਦਵਾਰ ਸੰਤੋਖ ਸਿੰਘ ਨੂੰ 11 ਵੋਟਾਂ ਪਈਆਂ। ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਚੇਅਰਮੈਨ ਦੀ ਚੋਣ ਜਿੱਤਣ ਤੋਂ ਬਾਅਦ ‘ਆਪ’ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ (ਪਿੰਦਰ) ਪੰਡੋਰੀ ਦੀ ਅਗਵਾਈ ਵਿੱਚ ਵਰਕਰਾਂ ਨੇ ਅਤੇ ਵਾਈਸ ਚੇਅਰਮੈਨ ਦੀ ਚੋਣ ਜਿੱਤਣ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ਵਿੱਚ ਜਸ਼ਨ ਮਨਾਏ।

