DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Pathankot Bomb Threat: ਨਗਰ ਨਿਗਮ ਪਠਾਨਕੋਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਝੂਠੀ ਨਿਕਲੀ

Pathankot Bomb Threat: ਆਰਮੀ ਕੈਂਟ ਪਠਾਨਕੋਟ ਅਤੇ ਸਕੂਲ ਦਾ ਨਾਂ ਵੀ ਸ਼ਾਮਲ

  • fb
  • twitter
  • whatsapp
  • whatsapp
featured-img featured-img
ਕੈਪਸ਼ਨ:ਨਗਰ ਨਿਗਮ ਪਠਾਨਕੋਟ ਦਫ਼ਤਰ ਵਿੱਚ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ
Advertisement
Pathankot Bomb Threat: ਨਗਰ ਨਿਗਮ ਦਫਤਰ ਪਠਾਨਕੋਟ ਵਿੱਚ ਅੱਜ ਦਿਨ ਵੇਲੇ ਉਸ ਸਮੇਂ ਅਫਰਾ ਤਫਰੀ ਮੱਚ ਗਈ ਜਦ ਨਿਗਮ ਦੀ ਜਨਰਲ ਬਰਾਂਚ ਦੀ ਮੇਲ ਆਈਡੀ ਤੇ ਇੱਕ ਬੰਬ ਦੀ ਧਮਕੀ ਭਰਿਆ ਮੈਸੇਜ਼ ਆਇਆ। ਉਕਤ ਧਮਕੀ ਭਰੀ ਮੇਲ fabiows160gmail.com  ਦੀ ਆਈਡੀ ਤੋਂ ਆਈ ਹੈ ਜਿਸ ਵਿੱਚ ਜ਼ਿੰਮੇਵਾਰੀ ਲੈਣ ਵਾਲੇ ਨੇ ਖੁਦ ਨੂੰ ਖਾਲਿਸਤਾਨ ਨੈਸ਼ਨਲ ਆਰਮੀ ਇੰਜਨੀਅਰ ਗੁਰਨਾਕ ਸਿੰਘ ਰੁਕਾਨ ਸ਼ਾਹਵਾਲਾ ਅਤੇ ਡਾਕਟਰ ਨਿਰਵੈਲ ਸਿੰਘ ਖਾਨਗਾਜਾ ਵਾਲਾ ਦੱਸਿਆ ਹੈ। ਇਕੱਲਾ ਨਗਰ ਨਿਗਮ ਹੀ ਨਹੀਂ ਇਸ ਵਿੱਚ ਆਰਮੀ ਕੈਂਟ ਪਠਾਨਕੋਟ ਅਤੇ ਸਕੂਲ ਦਾ ਨਾਂ ਵੀ ਸ਼ਾਮਲ ਸੀ।
ਧਮਕੀ ਭਰੀ ਈ ਮੇਲ ਵਿੱਚ ਨਗਰ ਨਿਗਮ ਨੂੰ ਬੰਬ ਨਾਲ ਉਡਾਉਣ ਦਾ ਸਮਾਂ ਦੁਪਹਿਰ 3:11 ਵਜੇ ਦਾ ਸੀ। ਹੈਰਾਨੀ ਦੀ ਗੱਲ ਹੈ ਕਿ ਸਵੇਰੇ 10 ਵਜੇ ਦੀ ਆਈ ਇਸ ਧਮਕੀ ਭਰੀ ਮੇਲ ਦਾ ਕਿਸੇ ਨੂੰ ਪਤਾ ਹੀ ਨਾ ਲੱਗਾ। ਕਰੀਬ ਢਾਈ ਵਜੇ ਦੇ ਕਰੀਬ ਮੇਲ ਪੜ੍ਹੇ ਜਾਣ ਤੋਂ ਬਾਅਦ ਕਰਮਚਾਰੀਆਂ ਵੱਲੋਂ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ ਅਤੇ ਤਿੰਨ ਵਜੇ ਦੇ ਕਰੀਬ ਪੁਲੀਸ ਨਗਰ ਨਿਗਮ ਦਫਤਰ ਵਿੱਚ ਪੁੱਜ ਗਈ।
ਜਾਣਕਾਰੀ ਅਨੁਸਾਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਡਾ. ਪੱਲਵੀ ਅਤੇ ਪੁਲੀਸ ਨੂੰ ਤੁਰੰਤ ਇਸ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ-1 ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਨਿਗਮ ਦਫ਼ਤਰ ਦੀ ਘੇਰਾਬੰਦੀ ਕਰਕੇ ਪੂਰੇ ਕੰਪਲੈਕਸ ਦੀ ਤਲਾਸ਼ੀ ਲਈ, ਹਾਲਾਂਕਿ ਜਾਂਚ ਦੌਰਾਨ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ।
ਦੂਜੇ ਪਾਸੇ ਆਰਮੀ ਸਕੂਲ ਅਤੇ ਆਰਮੀ ਅਧਿਕਾਰੀਆਂ ਨੂੰ ਵੀ ਇਸ ਧਮਕੀ ਭਰੀ ਈਮੇਲ ਬਾਰੇ ਜਾਣੂ ਕਰਵਾ ਕੇ ਅਲਰਟ ਕਰ ਦਿੱਤਾ ਗਿਆ ਹੈ ਅਤੇ ਉਕਤ ਖੇਤਰਾਂ ਵਿੱਚ ਭਾਰੀ ਪੁਲੀਸ ਫੋਰਸ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਥਾਣਾ ਡਿਵੀਜ਼ਨ ਨੰਬਰ-1 ਦੀ ਐੱਸਐੱਚਓ ਅਮਨਦੀਪ ਕੌਰ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਇਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੀਤੀ ਕਾਰਵਾਈ ਜਾਪਦੀ ਹੈ। ਉਨ੍ਹਾਂ ਕਿਹਾ ਕਿ ਧਮਕੀ ਭੇਜਣ ਵਾਲੀ ਈ-ਮੇਲ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲੀਸ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Advertisement
Advertisement
×