ਬੀ ਐੱਸ ਐੱਫ ਕੈਂਪ ’ਚ ਪਾਸਿੰਗ ਆਊਟ ਪਰੇਡ
ਸੀਮਾ ਸੁਰੱਖਿਆ ਬਲ (ਬੀ ਐੱਸ ਐੱਫ) ਦੇ ਸਹਾਇਕ ਟਰੇਨਿੰਗ ਸੈਂਟਰ ਖੜਕਾਂ ਕੈਂਪ ਵਿੱਚ ਬੈਚ ਨੰਬਰ-277-78 ਦੀ ਪਾਸਿੰਗ ਆਊਟ ਪਰੇਡ ਹੋਈ। ਇਸ ਵਿੱਚ 458 ਜਵਾਨਾਂ ਨੇ ਹਿੱਸਾ ਲਿਆ ਤੇ ਪਾਸ ਆਊਟ ਹੋ ਕੇ ਦੇਸ਼ ਦੀ ਸੇਵਾ ਦਾ ਅਹਿਦ ਲਿਆ। ਸੀਮਾ ਸੁਰੱਖਿਆ...
Advertisement
ਸੀਮਾ ਸੁਰੱਖਿਆ ਬਲ (ਬੀ ਐੱਸ ਐੱਫ) ਦੇ ਸਹਾਇਕ ਟਰੇਨਿੰਗ ਸੈਂਟਰ ਖੜਕਾਂ ਕੈਂਪ ਵਿੱਚ ਬੈਚ ਨੰਬਰ-277-78 ਦੀ ਪਾਸਿੰਗ ਆਊਟ ਪਰੇਡ ਹੋਈ। ਇਸ ਵਿੱਚ 458 ਜਵਾਨਾਂ ਨੇ ਹਿੱਸਾ ਲਿਆ ਤੇ ਪਾਸ ਆਊਟ ਹੋ ਕੇ ਦੇਸ਼ ਦੀ ਸੇਵਾ ਦਾ ਅਹਿਦ ਲਿਆ। ਸੀਮਾ ਸੁਰੱਖਿਆ ਬਲ ਦੇ ਡੀ ਜੀ ਪੀ (ਪੱਛਮੀ ਕਮਾਨ) ਸਤੀਸ਼ ਰਾਮਜੀ ਖੰਡਾਰੇ ਇਸ ਮੌਕੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਪਾਸਿੰਗ ਆਊਟ ਪਰੇਡ ਤੋਂ ਸਲਾਮੀ ਲਈ। ਇਸ ਮੌਕੇ ਡੀ ਆਈ ਜੀ ਚਾਰੂ ਧਵਜ ਅਗਰਵਾਲ ਤੋਂ ਇਲਾਵਾ ਟਰੇਨਿੰਗ ਸੈਂਟਰ ਦੇ ਸਟਾਫ਼ ਮੈਂਬਰ ਅਤੇ ਜਵਾਨਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਇਨਡੋਰ ਤੇ ਆਊਟਡੋਰ ਵਿਸ਼ਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਨੇ ਪਾਸ ਆਊਟ ਹੋ ਕੇ ਜਾਣ ਵਾਲੇ ਜਵਾਨਾਂ ਨੂੰ ਵਧਾਈ ਦਿੱਤੀ।
Advertisement
Advertisement
×

