DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੋ ਧਿਰਾਂ ਦੇ ਝਗੜੇ ’ਚ ਰਾਹਗੀਰ ਨੂੰ ਗੋਲੀ ਲੱਗੀ

ਪੁਲੀਸ ਚੌਕੀ ਧੋੜਾ ਨੇੜੇ ਅੱਜ ਦੋ ਧਿਰਾਂ ਦਰਮਿਆਨ ਹੋਏ ਝਗੜੇ ਵਿੱਚ ਗੋਲੀ ਚੱਲਣ ਕਾਰਨ ਰਾਹਗੀਰ ਜ਼ਖ਼ਮੀ ਹੋ ਗਿਆ। ਉਸ ਦੀ ਪਛਾਣ ਰਛਪਾਲ ਸਿੰਘ (25) ਵਜੋਂ ਹੋਈ ਹੈ। ਉਸ ਨੂੰ ਤਰਨ ਤਰਨ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਰਛਪਾਲ...

  • fb
  • twitter
  • whatsapp
  • whatsapp
featured-img featured-img
ਸਿਵਲ ਹਸਪਤਾਲ ਵਿੱਚ ਜ਼ੇਰੇ-ਇਲਾਜ ਰਛਪਾਲ ਸਿੰਘ।
Advertisement

ਪੁਲੀਸ ਚੌਕੀ ਧੋੜਾ ਨੇੜੇ ਅੱਜ ਦੋ ਧਿਰਾਂ ਦਰਮਿਆਨ ਹੋਏ ਝਗੜੇ ਵਿੱਚ ਗੋਲੀ ਚੱਲਣ ਕਾਰਨ ਰਾਹਗੀਰ ਜ਼ਖ਼ਮੀ ਹੋ ਗਿਆ। ਉਸ ਦੀ ਪਛਾਣ ਰਛਪਾਲ ਸਿੰਘ (25) ਵਜੋਂ ਹੋਈ ਹੈ। ਉਸ ਨੂੰ ਤਰਨ ਤਰਨ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਰਛਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਕਿਸੇ ਕੰਮ ਜਾ ਰਿਹਾ ਸੀ ਤਾਂ ਉੱਥੇ ਦੋ ਧਿਰਾਂ ਦਰਮਿਆਨ ਝਗੜੇ ਕਾਰਨ ਗੋਲੀ ਚੱਲ ਗਈ। ਇਹਗੋਲੀ ਉਸ ਦੀ ਖੱਬੀ ਲੱਤ ’ਚ ਲੱਗੀ। ਉਸ ਨੂੰ ਪਰਿਵਾਰ ਵਾਲਿਆਂ ਤੁਰੰਤ ਤਰਨ ਤਰਨ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਾਇਆ ਹੈ ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉਸ ਨੇ ਕਿਹਾ ਕਿ ਗੋਲੀ ਚਲਾਉਣ ਵਾਲਿਆਂ ਦੀ ਅਗਵਾਈ ਦੋ ਵਿਅਕਤੀ ਕਰ ਰਹੇ ਸਨ ਜਦੋਂਕਿ ਉਨ੍ਹਾਂ ਨਾਲ ਅਣਪਛਾਤੇ ਕਰੀਬ ਸੱਤ ਹਥਿਆਰਬੰਦ ਵਿਅਕਤੀ ਵੀ ਸਨ। ਵਾਰਦਾਤ ਉਪਰੰਤ ਮੁਲਜ਼ਮ ਫ਼ਰਾਰ ਹੋ ਗਏ। ਇਹ ਘਟਨਾ ਪੁਲੀਸ ਚੌਕੀ ਤੋਂ ਸਿਰਫ਼ 50 ਗਜ਼ ਦੀ ਦੂਰੀ ’ਤੇ ਹੋਈ ਹੈ। ਪੁਲੀਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement
Advertisement
×