ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅੰਮ੍ਰਿਤਾ ਪ੍ਰੀਤਮ ਹਾਊਸ ਨੂੰ ਓਵਰਆਲ ਟਰਾਫੀ

ਸਟੇਟ ਪਬਲਿਕ ਸਕੂਲ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ ਤੇ ਉੱਪ ਪ੍ਰਧਾਨ ਡਾ. ਗਗਨਦੀਪ ਕੌਰ ਦੀ ਅਗਵਾਈ ਵਿੱਚ ਵਿਦਿਆਰਥੀਆਂ ਦੀ ਅੰਤਰ ਹਾਊਸ ਸੀਨੀਅਰ ਸਪੋਰਟਸ ਮੀਟ ਕਰਵਾਈ ਗਈ। ਚਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਮਾਰਚ ਪਾਸਟ ਕੀਤਾ। ਸਪੋਰਟਸ ਮੀਟ...
ਜੇਤੂ ਖਿਡਾਰੀਆਂ ਨੂੰ ਟਰਾਫੀ ਦਿੰਦੇ ਹੋਏ ਸਕੂਲ ਪ੍ਰਬੰਧਕ। -ਫੋਟੋ: ਖੋਸਲਾ
Advertisement
ਸਟੇਟ ਪਬਲਿਕ ਸਕੂਲ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ ਤੇ ਉੱਪ ਪ੍ਰਧਾਨ ਡਾ. ਗਗਨਦੀਪ ਕੌਰ ਦੀ ਅਗਵਾਈ ਵਿੱਚ ਵਿਦਿਆਰਥੀਆਂ ਦੀ ਅੰਤਰ ਹਾਊਸ ਸੀਨੀਅਰ ਸਪੋਰਟਸ ਮੀਟ ਕਰਵਾਈ ਗਈ। ਚਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਮਾਰਚ ਪਾਸਟ ਕੀਤਾ। ਸਪੋਰਟਸ ਮੀਟ ’ਚ 50, 100, 400, 800 ਅਤੇ 1500 ਮੀਟਰ ਦੌੜ ਤੋਂ ਇਲਾਵਾ ਨਿੰਬੂ ਦੌੜ, ਬੋਰੀ ਦੌੜ, ਤਿੰਨ ਲੱਤੀ ਦੌੜ, ਰਿਲੇਅ ਦੌੜ, ਲੰਬੀ ਛਾਲ, ਉੱਚੀ ਚਾਲ, ਜੈਵਲਿਨ ਥਰੋਅ ਅਤੇ ਹਾਕੀ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ’ਚ ਅੰਮ੍ਰਿਤਾ ਪ੍ਰੀਤਮ ਹਾਊਸ ਨੇ ਓਵਰਆਲ ਟਰਾਫੀ ’ਤੇ ਕਬਜ਼ਾ ਕੀਤਾ। ਜੇਤੂਆਂ ਨੂੰ ਪ੍ਰਿੰਸੀਪਲ ਕੰਵਰ ਨੀਲ ਕਮਲ, ਵਾਈਸ ਪ੍ਰਿੰਸੀਪਲ ਐਂਥਨੀ ਮਸੀਹ ਨੇ ਇਨਾਮ ਦਿੱਤੇ। ਇਸ ਮੌਕੇ ਅਧਿਆਪਕਾ ਸੁਰਿੰਦਰ ਕੌਰ,, ਕੋਆਰਡੀਨੇਟਰ ਸੁਖਵੰਤ ਸਿੰਘ, ਲਖਵੀਰ ਕੌਰ, ਸ਼ਵੇਤਾ ਅਤੇ ਸ਼ੁਭਮਨ ਨੇ ਵਿਸ਼ੇਸ਼ ਭੂਮਿਕਾ ਨਿਭਾਈ। 

Advertisement
Advertisement
Show comments