ਹੁਸ਼ਿਆਰਪੁਰ-ਦਸੂਆ ਰੋਡ ’ਤੇ ਬੇਕਾਬੂ ਟਰੈਕਟਰ ਢਾਬੇ ਵਿੱਚ ਵੜਿਆ; ਦੋ ਹਲਾਕ
ਢਾਬਾ ਮਾਲਕ ਅਤੇ ਇੱਕ ਗਾਹਕ ਦੀ ਮੌਕੇ ’ਤੇ ਹੀ ਮੌਤ
Advertisement
ਹੁਸ਼ਿਆਰਪੁਰ-ਦਸੂਆ ਰੋਡ ’ਤੇ ਚਾਰੇ ਨਾਲ ਲੱਦੀ ਇੱਕ ਟ੍ਰੈਕਟਰ-ਟਰਾਲੀ ਬੇਕਾਬੂ ਹੋ ਕੇ ਇੱਕ ਢਾਬੇ ਵਿੱਚ ਜਾ ਵੜੀ। ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ।
ਮ੍ਰਿਤਕਾਂ ਦੀ ਪਛਾਣ 35 ਸਾਲਾ ਕਮਲ ਕੁਮਾਰ ਵਜੋਂ ਹੋਈ ਹੈ, ਜੋ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦਾ ਰਹਿਣ ਵਾਲਾ ਸੀ ਅਤੇ ਇਸ ਢਾਬੇ ਦਾ ਮਾਲਕ ਸੀ। ਦੂਜਾ ਮ੍ਰਿਤਕ 24 ਸਾਲਾ ਰਣਜੀਤ ਸਿੰਘ ਹੈ, ਜੋ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਉਸ ਵੇਲੇ ਢਾਬੇ 'ਤੇ ਇੱਕ ਗਾਹਕ ਵਜੋਂ ਮੌਜੂਦ ਸੀ। ਟ੍ਰੈਕਟਰ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਇਸ ਦੀ ਲਪੇਟ ਵਿੱਚ ਆ ਗਏ ਅਤੇ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ।
Advertisement
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਟ੍ਰੈਕਟਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement
×

