ਬੇਕਾਬੂ ਇਨੋਵਾ ਗੱਡੀ ਹਾਦਸਾਗ੍ਰਸਤ; ਡਰਾਈਵਰ ਸਣੇ ਚਾਰ ਸੈਲਾਨੀ ਜ਼ਖ਼ਮੀ
ਪਠਾਨਕੋਟ-ਡਲਹੌਜ਼ੀ ਮਾਰਗ ’ਤੇ ਪਿੰਡ ਰੱਲਾ ਕੋਲ ਇਨੋਵਾ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ ਡਰਾਈਵਰ ਸਮੇਤ ਚਾਰ ਸੈਲਾਨੀ ਜ਼ਖ਼ਮੀ ਹੋ ਗਏ। ਜ਼ਖਮੀਆਂ ਵਿੱਚ ਪੱਛਮੀ ਬੰਗਾਲ ਦੇ ਤਿੰਨ ਸੈਲਾਨੀ ਅਤੇ ਇੱਕ ਡਰਾਈਵਰ ਸ਼ਾਮਲ ਹੈ। ਸੜਕ...
Advertisement
ਪਠਾਨਕੋਟ-ਡਲਹੌਜ਼ੀ ਮਾਰਗ ’ਤੇ ਪਿੰਡ ਰੱਲਾ ਕੋਲ ਇਨੋਵਾ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ ਡਰਾਈਵਰ ਸਮੇਤ ਚਾਰ ਸੈਲਾਨੀ ਜ਼ਖ਼ਮੀ ਹੋ ਗਏ। ਜ਼ਖਮੀਆਂ ਵਿੱਚ ਪੱਛਮੀ ਬੰਗਾਲ ਦੇ ਤਿੰਨ ਸੈਲਾਨੀ ਅਤੇ ਇੱਕ ਡਰਾਈਵਰ ਸ਼ਾਮਲ ਹੈ। ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਇਨੋਵਾ ਗੱਡੀ ਨੂੰ ਖੱਡੇ ਵਿੱਚੋਂ ਬਾਹਰ ਕੱਢਿਆ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਗੱਡੀ ਵਿੱਚੋਂ ਬਾਹਰ ਕੱਢ ਕੇ ਕਮਿਊਨਿਟੀ ਹੈਲਥ ਸੈਂਟਰ ਬਧਾਣੀ ਵਿੱਚ ਭਰਤੀ ਕਰਵਾਇਆ। ਸੜਕ ਸੁਰੱਖਿਆ ਫੋਰਸ ਦੇ ਕਾਂਸਟੇਬਲ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਨੋਵਾ ਗੱਡੀ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲੀ ਸੀ ਅਤੇ ਉਹ ਤੁਰੰਤ ਆਪਣੀ ਟੀਮ ਦੇ ਨਾਲ ਮੌਕੇ ’ਤੇ ਪੁੱਜੇ ਅਤੇ ਰਾਹਤ ਕਾਰਜ ਸ਼ੁਰੂ ਕਰਵਾਇਆ।
ਜ਼ਖ਼ਮੀਆਂ ਵਿੱਚ ਡਰਾਈਵਰ ਗੁਰਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਜ਼ਿਲ੍ਹਾ ਸੋਲਨ ਹਿਮਾਚਲ ਪ੍ਰਦੇਸ਼, ਪਿੰਕੀ ਚੋਬੋ ਪਤਨੀ ਰਿਸ਼ਭੰਗੂਜਨ ਵਾਸੀ ਕਲਕੱਤਾ, ਨਿਰੰਜਨ ਮਿਸ਼ਰਾ ਅਤੇ ਰਾਹੁਲ ਮਿਸ਼ਰਾ ਸ਼ਾਮਲ ਹਨ।
Advertisement
Advertisement
Advertisement
×

