ਬਾਹਰੋਂ ਲਿਆ ਕੇ ਹਲਕਾ ਇੰਚਾਰਜ ਲਾਉਣ ਦਾ ਵਿਰੋਧ
ਪਾਰਟੀ ਹਾਈ ਕਮਾਂਡ ਜੇ ਕਿਸੇ ਦੂਜੀ ਪਾਰਟੀ ਵਿੱਚੋਂ ਲਿਆ ਕੇ ਹਲਕਾ ਇੰਚਾਰਜ ਲਗਾਉਂਦੀ ਹੈ ਤਾਂ ਉਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਹ ਪ੍ਰਗਟਾਵਾ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਐੱਸ ਸੀ ਵਿੰਗ ਦੇ ਜ਼ਿਲ੍ਹਾ ਜਲੰਧਰ ਦਿਹਾਤੀ...
ਪਾਰਟੀ ਹਾਈ ਕਮਾਂਡ ਜੇ ਕਿਸੇ ਦੂਜੀ ਪਾਰਟੀ ਵਿੱਚੋਂ ਲਿਆ ਕੇ ਹਲਕਾ ਇੰਚਾਰਜ ਲਗਾਉਂਦੀ ਹੈ ਤਾਂ ਉਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਹ ਪ੍ਰਗਟਾਵਾ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਐੱਸ ਸੀ ਵਿੰਗ ਦੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਸੀਨੀਅਰ ਆਗੂ ਧਰਮਪਾਲ ਲੇਸੜੀਵਾਲ ਨੇ ਆਪਣੇ ਗ੍ਰਹਿ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਉਸ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ 2017 ਤੋਂ ਲੈ ਕੇ ਹੁਣ ਤੱਕ ਵੱਖ ਵੱਖ ਅਹੁਦਿਆਂ ਉੱਤੇ ਕੰਮ ਕੀਤਾ ਤੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਗਰਾਫ ਜਦੋਂ ਹੇਠਾਂ ਜਾ ਰਿਹਾ ਸੀ ਤਾਂ ਉਸ ਵੇਲੇ ਕਈ ਆਗੂ ਪਾਰਟੀ ਨੂੰ ਛੱਡ ਆਉਂਦੀਆਂ ਸਰਕਾਰਾਂ ਦਾ ਅਨੰਦ ਮਾਣਦੇ ਰਹੇ ਹਨ। ਅੱਜ ਉਹੀ ਵਿਅਕਤੀ ਅਕਾਲੀ ਦਲ ਦੀ ਚੜ੍ਹਤ ਵੇਖ ਵਾਪਸੀ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਅਜਿਹੇ ਵਿਅਕਤੀ ਹੁਣ ਫੇਰ ਪਾਰਟੀ ਦਾ ਹਲਕਾ ਇੰਚਾਰਜ ਬਣਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਆਦਮਪੁਰ ਵਿੱਚ ‘ਆਪ’ ਦੇ ਆਗੂ ਨੂੰ ਹਲਕਾ ਇੰਚਾਰਜ ਲਾਉਣ ਮਗਰੋਂ ਇੱਥੇ ਸਿਆਸਤ ਭਖ ਗਈ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਹਨ ਅਤੇ ਪਾਰਟੀ ਨੂੰ ਆਉਂਦੀਆਂ ਚੋਣਾਂ ਦੌਰਾਨ ਵੀ ਹਲਕੇ ਅੰਦਰ ਪਾਰਟੀ ਦੀ ਜਿੱਤ ਲਈ ਦਿਨ ਰਾਤ ਇੱਕ ਕਰਨਗੇ। ਇਸ ਮੌਕੇ ਜਸਪਾਲ ਸਿੰਘ ਸਾਬਕਾ ਸਰਪੰਚ ਚੋਮੋ , ਸ਼ੰਮੀ ਕੁਮਾਰ ਸੱਗਰਾਂ, ਬਿੱਟੂ ਸੱਗਰਾਂ, ਵਿਨੋਦ ਕੁਮਾਰ ਬਿਆਸ, ਰਾਣਾ ਅਲਾਵਲਪੁਰ, ਜਸਪ੍ਰੀਤ ਸਿੰਘ ਸਾਬਕਾ ਪੰਚ, ਮਾਈਕਲ ਮਸੀਹ ਹਾਜ਼ਰ ਸਨ।

