ਘਰੇਲੂ ਝਗੜੇ ਦੌਰਾਨ ਗੋਲੀ ਚੱਲੀ, ਇਕ ਹਲਾਕ, ਇਕ ਜ਼ਖ਼ਮੀ

ਜੁਆਕ ਨੂੰ ਨਾਨਕੇ ਲਿਜਾਣ ਤੋਂ ਰੋਕਣ ’ਤੇ ਹੋਇਆ ਝਗੜਾ

ਘਰੇਲੂ ਝਗੜੇ ਦੌਰਾਨ ਗੋਲੀ ਚੱਲੀ, ਇਕ ਹਲਾਕ, ਇਕ ਜ਼ਖ਼ਮੀ

ਜਸਬੀਰ ਸਿੰਘ ਚਾਨਾ

ਫਗਵਾੜਾ, 15 ਅਪਰੈਲ

ਇੱਥੇ ਪਲਾਹੀ ਰੋਡ ’ਤੇ ਸਥਿਤ ਗ੍ਰੀਨ ਐਵੇਨਿਊ ਕਲੋਨੀ ’ਚ ਅੱਜ ਸ਼ਾਮ ਵੇਲੇ ਝਗੜੇ ਦੌਰਾਨ ਗੋਲੀ ਲੱਗਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਜਲੰਧਰ ਰੈੱਫ਼ਰ ਕਰ ਦਿੱਤਾ ਹੈ। ਪ੍ਰਭਜੋਤ ਕੌਰ ਆਪਣੇ ਪੇਕੇ ਘਰ ਪਟਿਆਲਾ ਜਾਣਾ ਚਾਹੁੰਦੀ ਸੀ ਪਰ ਸਹੁਰਾ ਪਰਿਵਾਰ ਬੱਚੇ ਨੂੰ ਇੱਥੇ ਹੀ ਰੱਖਣ ਦੇ ਹੱਕ ’ਚ ਸੀ ਤਾਂ ਕਿ ਉਸ ਦੀ ਪੜ੍ਹਾਈ ਖ਼ਰਾਬ ਨਾ ਹੋਵੇ। ਇਸ ਦੌਰਾਨ ਲੜਕੀ ਨੇ ਆਪਣਾ ਪੇਕਾ ਪਰਿਵਾਰ ਨੂੰ ਫ਼ੋਨ ਕਰਕੇ ਸੱਦ ਲਿਆ। ਇਥੇ ਪੁੱਜਣ ’ਤੇ ਦੋਨਾਂ ਧਿਰਾਂ ਵਿਚਾਲੇ ਤਕਰਾਰ ਹੋ ਗਿਆ ਤੇ ਲੜਕੀ ਦਾ ਪਤੀ ਜੋ ਇੱਕ ਉੱਚ ਅਧਿਕਾਰੀ ਦੱਸਿਆ ਜਾਂਦਾ ਹੈ, ਉਹ ਘਰ ’ਚ ਮੌਜੂਦ ਨਹੀਂ ਸੀ। ਝਗੜੇ ਕਾਰਨ ਲੜਕੀ ਦੇ ਪਿਤਾ ਅਮਰੀਕ ਸਿੰਘ ਨੇ 112 ਨੰਬਰ ’ਤੇ ਫ਼ੋਨ ਕਰਕੇ ਪੁਲੀਸ ਬੁਲਾ ਲਈ। ਜਦੋਂ ਲੜਕੀ ਪਰਿਵਾਰ ਵਾਲੇ ਘਰ ਦੇ ਬਾਹਰ ਖੜ੍ਹੇ ਸਨ ਤੇ ਪੁਲੀਸ ਪਾਰਟੀ ਘਰ ਦੇ ਅੰਦਰ ਜਾ ਕੇ ਲੜਕੀ ਪ੍ਰਭਜੋਤ ਕੌਰ ਨਾਲ ਗੱਲਬਾਤ ਕਰ ਰਹੀ ਸੀ ਤੇ ਸੁਰੇਸ਼ ਗੋਗਨਾ (ਸਹੁਰਾ) ਨੇ ਰਿਵਾਲਵਰ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਮੇਅਰਜੋਤ ਕੌਰ (22) ਪੁੱਤਰੀ ਅਮਰੀਕ ਸਿੰਘ ਵਾਸੀ ਪਟਿਆਲਾ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਲੜਕੀ ਦੇ ਪਿਤਾ ਅਮਰੀਕ ਸਿੰਘ (52) ਪੁੱਤਰ ਜਰਨੈਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਲੜਕੀ ਪ੍ਰਭਜੋਤ ਕੌਰ ਦੀ ਭੈਣ ਦੱਸੀ ਜਾ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਨੇ ਰਿਵਾਲਵਰ ਬਰਾਮਦ ਕਰਕੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All