ਲਕਸੀਹਾਂ ਦੇ ਸਰਕਾਰੀ ਸਕੂਲ ਵਿਚ 95 ਬੱਚਿਆਂ ਲਈ ਇਕ ਅਧਿਆਪਕ
ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਸੋਨੂ ਮਹਿਤਪੁਰ ਅਤੇ ਅਸ਼ੋਕ ਕੁਮਾਰ ਨੇ ਪਿੰਡ ਲਕਸੀਹਾਂ ਦੇ ਸਰਕਾਰੀ ਸਮਾਰਟ ਹਾਈ ਸਕੂਲ ਵਿਚ 95 ਬੱਚਿਆਂ ਨੂੰ 6ਵੀਂ ਤੋਂ ਲੈ ਕੇ 10ਵੀਂ ਤੱਕ ਕੇਵਲ ਇਕ ਹੀ ਅਧਿਆਪਕ ਵਲੋਂ ਪੜ੍ਹਾਉਣ ਦਾ ਮਾਮਲਾ ਸਹਾਇਕ ਕਮਿਸ਼ਨਰ...
ਪਿੰਡ ਲਕਸੀਹਾਂ ਦੇ ਸਰਕਾਰੀ ਸਕੂਲ ’ਚ ਅਧਿਆਪਕਾਂ ਦੀ ਘਾਟ ਬਾਰੇ ਸਹਾਇਕ ਕਮਿਸ਼ਨਰ ਨੂੰ ਜਾਣੂ ਕਰਵਾਉਂਦੇ ਹੋਏ ਲੇਬਰ ਪਾਰਟੀ ਦੇ ਅਹੁਦੇਦਾਰ। -ਫੋਟੋ: ਹਰਪ੍ਰੀਤ ਕੌਰ
Advertisement
ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਸੋਨੂ ਮਹਿਤਪੁਰ ਅਤੇ ਅਸ਼ੋਕ ਕੁਮਾਰ ਨੇ ਪਿੰਡ ਲਕਸੀਹਾਂ ਦੇ ਸਰਕਾਰੀ ਸਮਾਰਟ ਹਾਈ ਸਕੂਲ ਵਿਚ 95 ਬੱਚਿਆਂ ਨੂੰ 6ਵੀਂ ਤੋਂ ਲੈ ਕੇ 10ਵੀਂ ਤੱਕ ਕੇਵਲ ਇਕ ਹੀ ਅਧਿਆਪਕ ਵਲੋਂ ਪੜ੍ਹਾਉਣ ਦਾ ਮਾਮਲਾ ਸਹਾਇਕ ਕਮਿਸ਼ਨਰ ਗੁਰਪ੍ਰੀਤ ਕੌਰ ਦੇ ਧਿਆਨ ਹੇਠ ਲਿਆਂਦਾ। ਧੀਮਾਨ ਨੇ ਦੱਸਿਆ ਕਿ ਕੁੱਲ 4 ਅਧਿਆਪਕਾਂ ਵਿਚੋਂ 3 ਅਧਿਆਪਕ ਐਸ.ਆਈ.ਆਰ ਡਿਊਟੀ ਉਤੇ ਹਨ ਅਤੇ ਬਾਕੀ ਹੈਡ ਮਾਸਟਰ, ਹਿੰਦੀ, ਪੰਜਾਬੀ, ਗਣਿਤ, ਡੀਪੀ, ਐਗਰੀਕਲਚਰ, ਡਰਾਇੰਗ, ਸਫ਼ਾਈ ਕਰਮਚਾਰੀ, ਸੇਵਾਦਰ ਅਤੇ ਚੌਕੀਦਾਰ ਦੀਆਂ ਪੋਸਟਾਂ ਸਰਕਾਰ ਵਲੋਂ ਖਾਲੀ ਰੱਖੀਆਂ ਗਈਆਂ ਹਨ ਜਿਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਅਧਿਆਪਕ ਸਕੂਲ ਵਿਚ 95 ਬੱਚਿਆਂ ਨੂੰ ਕਿਵੇਂ ਪੜ੍ਹਾ ਸਕਦਾ ਹੈ। ਧੀਮਾਨ ਨੇ ਦੱਸਿਆ ਕਿ ਇਸ ਸਬੰਧੀ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਇਲਡ ਰਾਈਟਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
Advertisement
Advertisement
×

