ਸੜਕ ਹਾਦਸੇ ਵਿਚ ਇੱਕ ਹਲਾਕ; ਤਿੰਨ ਫੱਟੜ

ਸੜਕ ਹਾਦਸੇ ਵਿਚ ਇੱਕ ਹਲਾਕ; ਤਿੰਨ ਫੱਟੜ

ਹਾਦਸੇ ਵਿਚ ਨੁਕਸਾਨੀ ਗਈ ਕਾਰ ਤੇ (ਇਨਸੈੱਟ) ਬਲਵੀਰ ਸਿੰਘ ਦੀ ਪੁਰਾਣੀ ਤਸਵੀਰ।

ਹਤਿੰਦਰ ਮਹਿਤਾ

ਆਦਮਪੁਰ ਦੋਆਬਾ, 23 ਨਵੰਬਰ

ਅੱਡਾ ਬਿਆਸ ਪਿੰਡ ਤੇ ਨਿਜ਼ਾਮਦੀਨਪੁਰ ਦੇ ਵਿਚਕਾਰ ਦੋ ਕਾਰਾਂ ਦੀ ਟਰੈਕਟਰ-ਟਰਾਲੀ ਨਾਲ ਹੋਈ ਟੱਕਰ ਵਿਚ ਟਰੈਕਟਰ-ਟਰਾਲੀ ਚਾਲਕ ਦੀ ਮੌਤ ਹੋ ਗਈ ਤੇ ਇਕ ਕਾਰ ਵਿਚ ਸਵਾਰ ਦੋ ਬੱਚਿਆਂ ਸਣੇ ਤਿੰਨ ਜਣੇ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬਲਵੀਰ ਸਿੰਘ ਵਾਸੀ ਬਿਆਸ ਪਿੰਡ ਟਰੈਕਟਰ-ਟਰਾਲੀ ’ਤੇ ਭੋਗਪੁਰ ਵੱਲ ਆਪਣੇ ਖੇਤਾਂ ਨੂੰ ਜਾ ਰਿਹਾ ਸੀ।

ਅੱਡਾ ਬਿਆਸ ਪਿੰਡ ਤੇ ਨਿਜ਼ਾਮਦੀਨਪੁਰ ਦੇ ਵਿਚਕਾਰ ਭੋਗਪੁਰ ਵੱਲੋਂ ਆ ਰਹੀਆਂ ਦੋ ਕਾਰਾਂ ਦੀ ਆਪਸ ਵਿਚ ਟੱਕਰ ਹੋਣ ਤੋਂ ਬਾਅਦ ਦੋਵੇਂ ਕਾਰਾਂ ਡਿਵਾਈਡਰ ਪਾਰ ਕਰ ਕੇ ਦੂਜੇ ਪਾਸੇ ਆ ਗਈਆਂ। ਇਸ ਕਾਰਨ ਇੱਕ ਕਾਰ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਇਸ ਹਾਦਸੇ ਵਿਚ ਟਰੈਕਟਰ ਚਾਲਕ ਹੇਠਾਂ ਜਾ ਡਿੱਗਿਆ ਤੇ ਉਸ ਉੱਪਰੋਂ ਟਰਾਲੀ ਦੇ ਟਾਇਰ ਲੰਘਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਸਥਾਨਕ ਲੋਕਾਂ ਨੇ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਕਾਰ ਸਵਾਰ ਸਵਰਜੀਤ ਸਿੰਘ ਵਾਸੀ ਕਪੂਰਥਲਾ ਦੇ 2 ਬੱਚੇ ਤੇ ਪਤਨੀ ਜ਼ਖ਼ਮੀ ਹੋ ਗਏ ਤੇ ਉਸ ਦੀ ਭੈਣ ਦਾ ਬਚਾਅ ਹੋ ਗਿਆ। ਦੂਜੀ ਕਾਰ ਵਿਚ ਸਵਾਰ ਭਜਨ ਸਿੰਘ ਤੇ ਮੇਜਰ ਸਿੰਘ ਵਾਸੀ ਮਿਆਣੀ ਦਾ ਬਚਾਅ ਹੋ ਗਿਆ। ਪੁਲੀਸ ਚੌਂਕੀ ਅਲਾਵਲਪੁਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਐੱਨਆਈਏ ਵੱਲੋਂ ਭੇਜੇ ਸੰਮਨਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਉਣਗੇ ਕਿਸਾ...

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕਿਸਾਨਾਂ ਦਾ ਮੱਥਾ ਕੌਮਾਂਤਰੀ ਸੰਸਥਾਵਾਂ ਨਾਲ ਲੱਗਾ: ਉਗਰਾਹਾਂ

ਸ਼ਹਿਰ

View All