
ਪੱਤਰ ਪ੍ਰੇਰਕ
ਸ਼ਾਹਕੋਟ, 31 ਜਨਵਰੀ
ਸੋਮਵਾਰ ਦੀ ਅੱਧੀ ਰਾਤ 2 ਕਾਰਾਂ ਦੀ ਹੋਈ ਭਿਆਨਕ ਟੱਕਰ ’ਚ ਇਕ ਵਿਅਕਤੀ ਮੌਤ ਅਤੇ 5 ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜੋ ਇਸ ਸਮੇਂ ਵੱਖ-ਵੱਖ ਹਸਪਤਾਲਾਂ ਵਿਚ ਜ਼ੇਰੇ ਇਲਾਜ ਹਨ।
ਪ੍ਰਾਪਤ ਜਾਣਕਾਰੀ ਮੁਤਾਬਿਕ ਸ਼ਾਹਕੋਟ ਤੋਂ ਮਹਿਤਪੁਰ ਨੂੰ ਜਾਂਦੀ ਸੜਕ ’ਤੇ ਪਿੰਡ ਬੁੱਢਣਵਾਲ ਦੇ ਨਜ਼ਦੀਕ ਮਹਿਤਪੁਰ ਵੱਲ ਨੂੰ ਜਾ ਰਹੀ ਫੋਰਡ ਫਿਗੋ ਕਾਰ ਨੰਬਰ ਪੀ ਬੀ 33 ਡੀ 1969 ਅਤੇ ਸ਼ਾਹਕੋਟ ਵੱਲ ਨੂੰ ਆ ਰਹੀ ਸਵਿਫਟ ਕਾਰ ਨੰਬਰ ਪੀ ਬੀ 10 ਸੀ ਐਲ 2499 ਦੀ ਆਹਮੋ ਸਾਹਮਏ ਭਿਆਨਕ ਟੱਕਰ ਹੋ ਗਈ। ਕਾਰਾਂ ਦੀ ਟੱਕਰ ’ਚ ਫੋਰਡ ਕਾਰ ’ਚ ਸਵਾਰ ਸਤ ਪ੍ਰਕਾਸ਼ ਪੁੱਤਰ ਜਗਨ ਨਾਥ, ਕੁਲਵਿੰਦਰ ਸਿੰਘ ਪੁੱਤਰ ਸਾਧੂ ਸਿੰਘ, ਅਸ਼ੋਕ ਕੁਮਾਰ ਪੁੱਤਰ ਸਾਧੂ ਰਾਮ ਤੇ ਲਖਵਿੰਦਰ ਸਿੰਘ ਅਤੇ ਸਵਿਫਟ ਕਾਰ ਸਵਾਰ ਸਾਹਿਲਪ੍ਰੀਤ ਸਿੰਘ ਅਤੇ ਸੋਨੂੰ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਸ਼ਾਹਕੋਟ ਪਹੁੰਚਾਇਆ ਗਿਆ। ਇੰਨ੍ਹਾਂ ਵਿਚੋ ਇਲਾਜ ਲਈ ਜਲੰਧਰ ਲਿਜਾਂਦੇ ਸਮੇਂ ਸਤ ਪ੍ਰਕਾਸ਼ ਰਸਤੇ ਵਿਚ ਦਮ ਤੋੜ ਗਿਆ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ