DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

financial help appeal: ਆਰਥਿਕ ਤੰਗੀ ਕਾਰਨ ਬੁਢਾਪਾ ਰੁਲ਼ਿਆ

ਪਤੀ ਤੇ ਭਰਾ ਦੇ ਇਲਾਜ ਵਿੱਚ ਜੁਟੀ ਸਵਰਨ ਕੌਰ; ਬਿਰਧ ਵੱਲੋਂ ਮਦਦ ਦੀ ਅਪੀਲ

  • fb
  • twitter
  • whatsapp
  • whatsapp
Advertisement

ਪਿੰਡ ਅਲਗੋ ਕੋਠੀ ਦੀ ਰਹਿਣ ਵਾਲੀ ਬਿਰਧ ਮਾਤਾ ਸਵਰਨ ਕੌਰ ਦਾ ਪਰਿਵਾਰ ਇਸ ਸਮੇਂ ਗੰਭੀਰ ਆਰਥਿਕ ਤੰਗੀ ਅਤੇ ਬਿਮਾਰੀ ਦਾ ਸਾਹਮਣਾ ਕਰ ਰਿਹਾ ਹੈ। ਉਸ ਦਾ 65 ਸਾਲਾ ਪਤੀ ਦਲੀਪ ਸਿੰਘ ਅਤੇ 75 ਸਾਲਾ ਭਰਾ ਦਾਰਾ ਸਿੰਘ ਦੋਵੇਂ ਗੰਭੀਰ ਬਿਮਾਰੀ ਕਾਰਨ ਲੰਮੇ ਸਮੇਂ ਤੋਂ ਮੰਜੇ ’ਤੇ ਪਏ ਹਨ, ਪਰ ਪੈਸੇ ਦੀ ਘਾਟ ਕਾਰਨ ਉਨ੍ਹਾਂ ਦਾ ਸਹੀ ਇਲਾਜ ਨਹੀਂ ਹੋ ਪਾ ਰਿਹਾ। ਮਾਤਾ ਸਵਰਨ ਕੌਰ ਨੇ ਪੱਤਰਕਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਔਲਾਦ ਨਾ ਹੋਣ ਕਾਰਨ ਆਮਦਨ ਦਾ ਕੋਈ ਹੋਰ ਸਾਧਨ ਨਹੀਂ ਹੈ ਅਤੇ ਉਹ ਸਿਰਫ਼ ਇੱਕ ਕਿੱਲਾ ਜ਼ਮੀਨ ਨੂੰ ਠੇਕੇ ’ਤੇ ਦੇ ਕੇ ਹੀ ਗੁਜ਼ਾਰਾ ਚਲਾ ਰਹੀ ਹੈ। ਖ਼ੁਦ ਬਿਰਧ ਅਤੇ ਉਮਰ ਦਰਾਜ ਹੋਣ ਦੇ ਬਾਵਜੂਦ ਉਹ ਇਕੱਲੀ ਹੀ ਆਪਣੇ ਪਤੀ ਅਤੇ ਭਰਾ ਦੀ ਦੇਖਭਾਲ ਕਰ ਰਹੀ ਹੈ। ਦਵਾਈਆਂ ਅਤੇ ਇਲਾਜ ਦਾ ਖ਼ਰਚਾ ਬਹੁਤ ਜ਼ਿਆਦਾ ਹੋਣ ਕਾਰਨ ਉਸ ਦੀ ਜੇਬ ਖ਼ਾਲੀ ਹੋ ਚੁੱਕੀ ਹੈ ਅਤੇ ਹਾਲਾਤ ਬੇਹੱਦ ਨਾਜ਼ੁਕ ਬਣ ਚੁੱਕੇ ਹਨ।

ਪਰਿਵਾਰ ਦੀ ਇਸ ਬੇਵਸੀ ਨੂੰ ਦੇਖਦਿਆਂ ਮਾਤਾ ਸਵਰਨ ਕੌਰ ਨੇ ਪਰਵਾਸੀ ਭਾਰਤੀਆਂ ਅਤੇ ਦਾਨੀ ਸੱਜਣਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਸਮਾਜ ਸੇਵੀ ਅੱਗੇ ਆਵੇ ਤਾਂ ਦੋਵਾਂ ਬਜ਼ੁਰਗਾਂ ਦੀ ਜਾਨ ਬਚ ਸਕਦੀ ਹੈ। ਮਦਦ ਕਰਨ ਦੇ ਇੱਛੁਕ ਲੋਕ ਮਾਤਾ ਸਵਰਨ ਕੌਰ ਨਾਲ ਉਨ੍ਹਾਂ ਦੇ ਮੋਬਾਈਲ ਨੰਬਰ 94639-94935 ’ਤੇ ਸੰਪਰਕ ਕਰ ਸਕਦੇ ਹਨ।

Advertisement

Advertisement
Advertisement
×