ਪੰਚਾਇਤੀ ਮਸਲਿਆਂ ਦੇ ਹੱਲ ਲਈ ਵਿੱਢੇ ਸੰਘਰਸ਼ ਅੱਗੇ ਝੁਕੇ ਅਧਿਕਾਰੀ : The Tribune India

ਪੰਚਾਇਤੀ ਮਸਲਿਆਂ ਦੇ ਹੱਲ ਲਈ ਵਿੱਢੇ ਸੰਘਰਸ਼ ਅੱਗੇ ਝੁਕੇ ਅਧਿਕਾਰੀ

ਨੰਗਲ ਅਵਾਣਾ ਮਾਮਲੇ ਵਿੱਚ ਸਰਪੰਚ ਦੀ ਫਾਈਲ ਡਾਇਰੈਕਟਰ ਨੂੰ ਭੇਜਣ ਦਾ ਭਰੋਸਾ

ਪੰਚਾਇਤੀ ਮਸਲਿਆਂ ਦੇ ਹੱਲ ਲਈ ਵਿੱਢੇ ਸੰਘਰਸ਼ ਅੱਗੇ ਝੁਕੇ ਅਧਿਕਾਰੀ

ਬੀਡੀਪੀਓ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਸਭਾ ਦੇ ਕਾਰਕੁਨ।

ਜਗਜੀਤ ਸਿੰਘ
ਮੁਕੇਰੀਆਂ, 4 ਅਕਤੂਬਰ

ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਵਿੱਚ ਵੱਖ ਵੱਖ ਪੰਚਾਇਤੀ ਮਸਲਿਆਂ ਨੂੰ ਲੈ ਕੇ ਪਿੰਡ ਨੰਗਲ ਅਵਾਣਾ, ਚੱਕ ਭਾਈਆਂ ਅਤੇ ਸਨਿਆਲ ਵਾਸੀਆਂ ਨੇ ਬੀਡੀਪੀਓ ਦਫ਼ਤਰ ਮੁਕੇਰੀਆਂ ਸਾਹਮਣੇ ਲਗਾਇਆ ਧਰਨਾ ਬੀਡੀਪੀਓ ਵੱਲੋਂ ਮੰਗਾਂ ਮੰਨ ਲੈਣ ਉਪਰੰਤ ਸਮਾਪਤ ਕਰ ਦਿੱਤਾ ਹੈ। ਇਸ ਰੋਸ ਧਰਨੇ ਦੀ ਅਗਵਾਈ ਪ੍ਰੀਕਸ਼ਿਤ ਸਿੰਘ, ਗੁਰਦੀਪ ਸਿੰਘ ਚੱਕ ਭਾਈਆਂ, ਕੁਲਬੀਰ ਸਿੰਘ ਅਤੇ ਨਿਹਾਲ ਵੱਲੋਂ ਕੀਤੀ ਗਈ। ਇਸ ਮੌਕੇ ਸਭਾ ਦੇ ਸੂਬਾ ਜੁਆਇੰਟ ਸਕੱਤਰ ਆਸ਼ਾ ਨੰਦ, ਤਹਿਸੀਲ ਸਕੱਤਰ ਸੁਰਜੀਤ ਸਿੰਘ ਬਾੜੀ ਤੇ ਸੁਰਜੀਤ ਸਿੰਘ ਚੰਨੀ ਨੇ ਵੀ ਸ਼ਿਰਕਤ ਕੀਤੀ। ਬੁਲਾਰਿਆਂ ਨੇ ਕਿਹਾ ਕਿ ਬੀਡੀਪੀਓ ਮੁਕੇਰੀਆਂ ਵਲੋਂ ਭ੍ਰਿਸ਼ਟ ਸਰਪੰਚਾਂ ਪ੍ਰਤੀ ਵਰਤੀ ਜਾ ਰਹੀ ਨਰਮਤਾਈ ਦੇ ਚੱਲਦਿਆਂ ਕਈ ਪਿੰਡਾਂ ਦੇ ਸਰਪੰਚ ਮਨਆਈਆਂ ਕਰ ਰਹੇ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਥਾਂ ਉਨ੍ਹਾਂ ਦੀਆਂ ਮੁਸ਼ਕਲਾਂ ਵਧਾ ਰਹੇ ਹਨ ਜਿਸ ਦੇ ਖ਼ਿਲਾਫ਼ ਲਗਾਤਾਰ ਪੱਕਾ ਧਰਨਾ ਸ਼ੁਰੂ ਕੀਤਾ ਗਿਆ ਹੈ। ਧਰਨੇ ‘ਚ ਪੁੱਜੇ ਬੀਡੀਪੀਓ ਗੁਰਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਉਹ ਅੱਜ ਹੀ ਨੰਗਲ ਅਵਾਣਾ ਦੀ ਛੱਪੜ ਵਿੱਚੋਂ ਸਰਪੰਚ ਵੱਲੋਂ ਮਿੱਟੀ ਪੁੱਟ ਕੇ ਵੇਚਣ ਸਬੰਧੀ ਫਾਈਲ ਵਿੱਚ ਸ਼ਾਮਲ ਤੱਥਾਂ ਦੇ ਆਧਾਰ ’ਤੇ ਡਾਇਰੈਕਟਰ ਪੰਚਾਇਤ ਵਿਭਾਗ ਨੂੰ ਰਿਪੋਰਟ ਭੇਜ ਦੇਣਗੇ। ਵਿਭਾਗੀ ਡਾਇਰੈਕਟਰ ਦੀਆਂ ਹਦਾਇਤਾਂ ਉਪਰੰਤ ਸਰਪੰਚ ਖਿਲਾਫ਼ ਬਣਦੀ ਅਗਲੇਰੀ ਕਾਰਵਾਈ ਕਰ ਦਿੱਤੀ ਜਾਵੇਗੀ। ਨੰਗਲ ਅਵਾਣਾ ਦੇ ਛੱਪੜ ਵਿਚਲੀ ਮੱਛੀ ਦੀ ਵਿਕਰੀ ਤੁਰੰਤ ਕਰਵਾ ਕੇ ਪੰਚਾਇਤੀ ਜ਼ਮੀਨਾਂ ਉੱਤੇ ਨਜਾਇਜ਼ ਕਾਬਜ਼ ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ। ਪਿੰਡ ਚੱਕ ਭਾਈਆਂ ਮਾਮਲੇ ਵਿੱਚ ਉਨ੍ਹਾਂ ਵੱਲੋਂ ਮਨਰੇਗਾ ਨਾਲ ਸਬੰਧਿਤ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਤੇ ਹਦਾਇਤ ਕੀਤੀ ਕਿ ਛੱਪੜ ਦੁਆਲੇ ਉੱਚੀ ਕੀਤੀ ਜਾ ਰਹੀ ਮਿੱਟੀ ਦੀ ਦੀਵਾਰ ਦੀ ਉਸਾਰੀ ਕਾਰਨ ਕੁਦਰਤੀ ਪਾਣੀ ਦੇ ਵਹਾਅ ਵਿੱਚ ਰੁਕਾਵਟ ਨਾ ਆਉਣ ਦੇਣ।

ਪਿੰਡ ਸਨਿਆਲਾਂ ਦੇ ਕੇਸ ਵਿੱਚ ਉਨ੍ਹਾਂ ਪੰਚਾਇਤ ਅਫਸਰ ਅਤੇ ਸਕੱਤਰ ਨੂੰ ਤੱਥਾਂ ’ਤੇ ਆਧਾਰਤ ਰਿਪੋਰਟ ਤੁਰੰਤ ਤਿਆਰ ਕਰਨ ਲਈ ਪਾਬੰਦ ਕੀਤਾ ਹੈ। ਬੀਡੀਪੀਓ ਦੇ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਸੰਤੁਸ਼ਟੀ ਜ਼ਾਹਰ ਕਰਦਿਆਂ ਧਰਨਾ ਸਮਾਪਤ ਕਰ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਦੇਸ਼ ਦੀ ਸਮੁੰਦਰੀ ਸ਼ਕਤੀ ਨੂੰ ਵਿਕਸਤ ਕਰਨ ਦੀ ਲੋੜ: ਐਡਮਿਰਲ ਲਾਂਬਾ

ਦੇਸ਼ ਦੀ ਸਮੁੰਦਰੀ ਸ਼ਕਤੀ ਨੂੰ ਵਿਕਸਤ ਕਰਨ ਦੀ ਲੋੜ: ਐਡਮਿਰਲ ਲਾਂਬਾ

ਛੇਵੇਂ ਦੋ ਰੋਜ਼ਾ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਆਗਾਜ਼

ਦਿੱਲੀ ਦੰਗੇ ਕੇਸ: ਉਮਰ ਖਾਲਿਦ ਅਦਾਲਤ ਵੱਲੋਂ ਦੋਸ਼ਮੁਕਤ ਕਰਾਰ

ਦਿੱਲੀ ਦੰਗੇ ਕੇਸ: ਉਮਰ ਖਾਲਿਦ ਅਦਾਲਤ ਵੱਲੋਂ ਦੋਸ਼ਮੁਕਤ ਕਰਾਰ

‘ਆਪ’ ਆਗੂ ਤਾਹਿਰ ਹੁਸੈਨ ਤੇ ਦਸ ਹੋਰਾਂ ਖ਼ਿਲਾਫ਼ ਦੋਸ਼ ਤੈਅ ਕਰਨ ਦੇ ਹੁਕਮ

ਪੰਜਾਬ ਭਾਜਪਾ ਦੇ ਮੁੜ ਪ੍ਰਧਾਨ ਬਣੇ ਅਸ਼ਵਨੀ ਸ਼ਰਮਾ

ਪੰਜਾਬ ਭਾਜਪਾ ਦੇ ਮੁੜ ਪ੍ਰਧਾਨ ਬਣੇ ਅਸ਼ਵਨੀ ਸ਼ਰਮਾ

ਪੰਜਾਬ ਭਾਜਪਾ ਦੇ ਜਥੇਬੰਦਕ ਢਾਂਚੇ ਨੂੰ ਚੜਿ੍ਹਆ ਦਲਬਦਲੂਆਂ ਦਾ ਰੰਗ

ਭੂਪੀ ਰਾਣਾ ਗੈਂਗ ਦਾ ਮੁੱਖ ਸ਼ੂਟਰ ਬਰਵਾਲਾ ਤੋਂ ਗ੍ਰਿਫ਼ਤਾਰ

ਭੂਪੀ ਰਾਣਾ ਗੈਂਗ ਦਾ ਮੁੱਖ ਸ਼ੂਟਰ ਬਰਵਾਲਾ ਤੋਂ ਗ੍ਰਿਫ਼ਤਾਰ

ਪੁਲੀਸ ਨੇ ਪਿਸਤੌਲ ਤੇ 5 ਕਾਰਤੂਸ ਬਰਾਮਦ ਕੀਤੇ; ਜ਼ੀਰਕਪੁਰ ਤੇ ਪੰਚਕੂੁਲਾ...