DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਲੈਮਰਿਨ ਯੂਨੀਵਰਸਿਟੀ ’ਚ ਨਰਸਿੰਗ ਕਾਲਜ ਸ਼ੁਰੂ

ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਨੇ ਆਪਣੇ ਨਵੇਂ ਸਥਾਪਤ ਯੂਨੀਵਰਸਿਟੀ ਕਾਲਜ ਆਫ਼ ਨਰਸਿੰਗ ਵਿਖੇ ਬੀ ਐੱਸ ਸੀ ਨਰਸਿੰਗ, ਜੀ ਐੱਨ ਐੱਨ ਆਦਿ ਵਰਗੇ ਨਵੇਂ ਨਰਸਿੰਗ ਪ੍ਰੋਗਰਾਮ ਸ਼ੁਰੂ ਕੀਤੇ ਹਨ। ਇਸ ਮੌਕੇ ਰਜਿਸਟ੍ਰੇਸ਼ਨ ਕੌਂਸਲ ਦੇ ਰਜਿਸਟਰਾਰ ਡਾ. ਪੁਨੀਤ ਗਿਰਧਰ ਉਦਘਾਟਨ ਸਮਾਰੋਹ ਵਿੱਚ...

  • fb
  • twitter
  • whatsapp
  • whatsapp
Advertisement

ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਨੇ ਆਪਣੇ ਨਵੇਂ ਸਥਾਪਤ ਯੂਨੀਵਰਸਿਟੀ ਕਾਲਜ ਆਫ਼ ਨਰਸਿੰਗ ਵਿਖੇ ਬੀ ਐੱਸ ਸੀ ਨਰਸਿੰਗ, ਜੀ ਐੱਨ ਐੱਨ ਆਦਿ ਵਰਗੇ ਨਵੇਂ ਨਰਸਿੰਗ ਪ੍ਰੋਗਰਾਮ ਸ਼ੁਰੂ ਕੀਤੇ ਹਨ।

ਇਸ ਮੌਕੇ ਰਜਿਸਟ੍ਰੇਸ਼ਨ ਕੌਂਸਲ ਦੇ ਰਜਿਸਟਰਾਰ ਡਾ. ਪੁਨੀਤ ਗਿਰਧਰ ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਆਪਣੇ ਭਾਸ਼ਣ ਵਿੱਚ ਡਾ. ਗਿਰਧਰ ਨੇ ਕਿਹਾ ਕਿ ਨਰਸਿੰਗ ਇੱਕ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਪੇਸ਼ਾ ਹੈ ਅਤੇ ਨਰਸਿੰਗ ਪਾਠਕ੍ਰਮ ਕਈ ਦੇਸ਼ਾਂ ਵਿੱਚ ਮਿਆਰੀ ਹੈ, ਜਿਸ ਨਾਲ ਗ੍ਰੈਜੂਏਟਾਂ ਲਈ ਅੰਤਰਰਾਸ਼ਟਰੀ ਪੱਧਰ ’ਤੇ ਕਰੀਅਰ ਬਣਾਉਣ ਦੇ ਮੌਕੇ ਪੈਦਾ ਹੁੰਦੇ ਹਨ। ਵਾਈਸ ਚਾਂਸਲਰ ਡਾ. ਏ ਐੱਸ ਚਾਵਲਾ ਨੇ ਕਿਹਾ ਕਿ ਨਰਸਿੰਗ ਪ੍ਰੋਗਰਾਮਾਂ ਨੂੰ ਭਾਰਤੀ ਨਰਸਿੰਗ ਕੌਂਸਲ ਅਤੇ ਪੰਜਾਬ ਨਰਸ ਰਜਿਸਟ੍ਰੇਸ਼ਨ ਕੌਂਸਲ ਦੁਆਰਾ ਵਿਧੀਵਤ ਪ੍ਰਵਾਨਗੀ ਦਿੱਤੀ ਗਈ ਹੈ। ਇਸ ਮੌਕੇ ਪ੍ਰੋ ਵਾਈਸ ਚਾਂਸਲਰ ਡਾ. ਬੀ ਐੱਸ ਸਤਿਆਲ ਅਤੇ ਨਰਸਿੰਗ ਕਾਲਜ ਦੀ ਪ੍ਰਿੰਸੀਪਲ ਡਾ. ਰਾਜਿੰਦਰ ਕੌਰ ਨੇ ਵੀ ਆਪਣੇ ਵਿਚਾਰ ਰੱਖੇ।

Advertisement

Advertisement
Advertisement
×