ਖੁਰਾਕੀ ਵਸਤਾਂ ਦੇ ਨੌਂ ਨਮੂਨੇ ਭਰੇ
ਖੁਰਾਕ ਸੁਰੱਖਿਆ ਪੰਦਰਵਾੜੇ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਫ਼ੂਡ ਸੇਫਟੀ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਦੀ ਅਗਵਾਈ ਹੇਠ ਪਿੰਡ ਸੁਰਸਿੰਘ, ਭਿੱਖੀਵਿੰਡ, ਡਿੱਬੀਪੁਰ, ਖਡੂਰ ਸਾਹਿਬ ਅਤੇ ਤਰਨ ਤਾਰਨ ਸ਼ਹਿਰ ਅੰਦਰ ਡੇਰੀਆਂ ਅਤੇ ਫੂਡ ਆਊਟਲੈਟਾਂ ਦੀ ਜਾਂਚ ਕੀਤੀ ਅਤੇ ਵਸਤਾਂ...
Advertisement
ਖੁਰਾਕ ਸੁਰੱਖਿਆ ਪੰਦਰਵਾੜੇ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਫ਼ੂਡ ਸੇਫਟੀ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਦੀ ਅਗਵਾਈ ਹੇਠ ਪਿੰਡ ਸੁਰਸਿੰਘ, ਭਿੱਖੀਵਿੰਡ, ਡਿੱਬੀਪੁਰ, ਖਡੂਰ ਸਾਹਿਬ ਅਤੇ ਤਰਨ ਤਾਰਨ ਸ਼ਹਿਰ ਅੰਦਰ ਡੇਰੀਆਂ ਅਤੇ ਫੂਡ ਆਊਟਲੈਟਾਂ ਦੀ ਜਾਂਚ ਕੀਤੀ ਅਤੇ ਵਸਤਾਂ ਦੇ ਨੌਂ ਨਮੂਨੇ ਭਰੇ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਸਫਾਈ ਅਤੇ ਖਾਣ ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਦੀ ਪੜਤਾਲ ਕੀਤੀ ਗਈ ਹੈ ਅਤੇ ਦੁੱਧ ਦਹੀਂ ਅਤੇ ਪਨੀਰ ਦੇ ਕੁੱਲ ਨੌਂ ਸੈਂਪਲ ਇਕੱਤਰ ਕਰਕੇ ਜਾਂਚ ਵਾਸਤੇ ਖਰੜ ਸਥਿਤ ਲੈਬਾਰਟਰੀ ’ਚ ਭੇਜੇ ਗਏ ਅਤੇ ਅਗਲੀ ਕਾਰਵਾਈ ਰਿਪੋਰਟ ਆਉਣ ਉਪਰੰਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਦੁਕਾਨ ਮਾਲਕਾਂ ਨੂੰ ਸਿਹਤ ਵਿਭਾਗ ਦੇ ਨਿਰਦੇਸ਼ਾਂ ਦੀ ਪਾਲਣਾ ਦੀ ਹਦਾਇਤ ਕੀਤੀ ਗਈ।
Advertisement
Advertisement
×

