DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

NICU fire: ਸਰਕਾਰੀ ਹਸਪਤਾਲ ਵਿੱਚ ਅੱਗ ਲੱਗੀ

ਜਾਨੀ ਨੁਕਸਾਨ ਤੋਂ ਬਚਾਅ; ਵਾਰਡ ’ਚ ਦਾਖ਼ਲ ਸਨ ਚਾਰ ਮਰੀਜ਼

  • fb
  • twitter
  • whatsapp
  • whatsapp
featured-img featured-img
ਅੱਗ ਕਾਰਨ ਹਸਪਤਾਲ ਵਿੱਚ ਨੁਕਸਾਨਿਆ ਸਾਮਾਨ। -ਫੋਟੋ: ਮਲਕੀਅਤ ਸਿੰਘ
Advertisement

ਇੱਥੋਂ ਦੇ ਸਿਵਲ ਹਸਪਤਾਲ ਦੇ ਨਵਜੰਮੇ ਬੱਚਿਆਂ ਦੇ ਇੰਟੈਂਸਿਵ ਕੇਅਰ ਯੂਨਿਟ (ਐੱਨ ਆਈ ਸੀ ਯੂ) ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਘਟਨਾ ਸਮੇਂ ਵਾਰਡ ਵਿੱਚ ਚਾਰ ਮਰੀਜ਼ ਦਾਖਲ ਸਨ, ਜਿਨ੍ਹਾਂ ਨੂੰ ਸੁਰੱਖਿਆ ਬਾਹਰ ਕੱਢ ਕੇ ਹਸਪਤਾਲ ਦੇ ਸਟਾਫ ਨੇ ਟਰੌਮਾ ਵਾਰਡ ਵਿੱਚ ਭੇਜ ਦਿੱਤਾ। ਜਾਣਕਾਰੀ ਅਨੁਸਾਰ ਇਹ ਘਟਨਾ ਏਅਰ ਕੰਡੀਸ਼ਨਰ ’ਚ ਅੱਗ ਲੱਗਣ ਕਾਰਨ ਵਾਪਰੀ ਹੈ, ਜਿਸ ਦੌਰਾਨ ਵਾਰਡ ’ਚ ਪਿਆ ਕਾਫ਼ੀ ਸਾਮਾਨ ਸੜ ਗਿਆ। ਦੂਜੇ ਪਾਸੇ ਸਟਾਫ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਘਟਨਾ ਬਾਰੇ ਸੂਚਿਤ ਕੀਤਾ ਤੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਮੁੱਢਲੀ ਜਾਣਕਾਰੀ ਅਨੁਸਾਰ ਅੱਗ ਏਅਰ ਕੰਡੀਸ਼ਨਰ ਦੇ ਜ਼ਿਆਦਾ ਗਰਮ ਹੋਣ ਕਾਰਨ ਲੱਗੀ ਸੀ।

ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਏਅਰ ਕੰਡੀਸ਼ਨਰ ਵਿੱਚ ਲੱਗੀ ਅੱਗ ਦੂਜੇ ਏ ਸੀ ਯੂਨਿਟ ਅਤੇ ਕਮਰੇ ਦੀਆਂ ਬਿਜਲੀ ਦੀਆਂ ਤਾਰਾਂ ਤੱਕ ਫੈਲ ਗਈ, ਜਿਸ ਨਾਲ ਬਿਜਲੀ ਪ੍ਰਣਾਲੀ ਨੂੰ ਨੁਕਸਾਨ ਪਹੁੰਚਿਆ। ਇਸ ਦੌਰਾਨ ਮਰੀਜ਼ਾਂ ਦੇ ਕੱਪੜੇ ਅਤੇ ਮੈਡੀਕਲ ਰਿਪੋਰਟਾਂ ਏਅਰ ਕੰਡੀਸ਼ਨਰ ਹੇਠ ਰੱਖੀਆਂ ਹੋਣ ਕਾਰਨ ਸੜ ਗਈਆਂ। ਹਸਪਤਾਲ ਦੇ ਸੁਰੱਖਿਆ ਇੰਚਾਰਜ ਨੇ ਕਿਹਾ ਕਿ ਕੋਈ ਜਾਨੀ ਜਾਂ ਵੱਡਾ ਨੁਕਸਾਨ ਨਹੀਂ ਹੋਇਆ ਅਤੇ ਸਾਰੇ ਮਰੀਜ਼ ਸੁਰੱਖਿਅਤ ਹਨ। ਹਾਲਾਂਕਿ ਵਾਰਡ ਵਿੱਚ ਬਿਸਤਰੇ, ਗੱਦੇ, ਬਿਜਲੀ ਦੇ ਉਪਕਰਨ ਅਤੇ ਹੋਰ ਜ਼ਰੂਰੀ ਸਾਮਾਨ ਸੜ ਗਿਆ, ਜਦੋਂ ਕਿ ਧੂੰਏਂ ਕਾਰਨ ਕੰਧਾਂ ਕਾਲੀਆਂ ਹੋ ਗਈਆਂ। ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਨੇ ਕਿਹਾ ਕਿ ਵਾਰਡ ਵਿੱਚ ਦਾਖਲ ਮਰੀਜ਼ਾਂ ਨੂੰ ਟਰੌਮਾ ਵਾਰਡ ਵਿੱਚ ਤਬਦੀਲ ਕਰ ਦਿੱਤਾ ਹੈ। ਸਾਵਧਾਨੀ ਵਜੋਂ ਨਾਲ ਲੱਗਦੇ ਲੇਬਰ ਰੂਮ ਅਤੇ ਗਾਇਨੀਕੋਲੋਜੀ ਵਾਰਡਾਂ ਤੋਂ ਵੀ ਮਰੀਜ਼ਾਂ ਨੂੰ ਬਾਹਰ ਕੱਢ ਲਿਆ। ਸਵੇਰੇ 6:15 ਵਜੇ ਤੱਕ ਲਗਭਗ 60 ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਸਹੀ ਕਾਰਨ ਦਾ ਪਤਾ ਪੜਤਾਲ ਮਗਰੋਂ ਲੱਗੇਗਾ।

Advertisement

Advertisement

Advertisement
×