ਜਲੰਧਰ ’ਚ ਮਾਈਕ੍ਰੋ ਕੰਟੇਨਮੈਂਟ ਤੇ ਕੰਟੇਨਮੈਟ ਜ਼ੋਨਾਂ ਦੀ ਨਵੀਂ ਸੂਚੀ ਜਾਰੀ

ਜਲੰਧਰ ’ਚ ਮਾਈਕ੍ਰੋ ਕੰਟੇਨਮੈਂਟ ਤੇ ਕੰਟੇਨਮੈਟ ਜ਼ੋਨਾਂ ਦੀ ਨਵੀਂ ਸੂਚੀ ਜਾਰੀ

ਪਾਲ ਸਿੰਘ ਨੌਲੀ
ਜਲੰਧਰ, 14 ਜੁਲਾਈ

ਇਸ ਜ਼ਿਲ੍ਹੇ ਵਿੱਚ ਤੇ ਖ਼ਾਸ ਕਰਕੇ ਸ਼ਹਿਰ ਵਿੱਚ ਵੱਧ ਰਹੇ ਕਰੋਨਾ ਦੇ ਮਾਮਲਿਆਂ ਦੇ ਮੱਦੇਨਜ਼ਰ ਡਿਪਟ ਕਮਿਸ਼ਨਰ ਵੱਲੋਂ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ’ਚ ਤਬਦੀਲੀਆਂ ਕੀਤੀਆਂ ਹਨ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਅੱਜ ਜਾਰੀ ਕੀਤੇ ਨਵੇਂ ਹੁਕਮਾਂ ਅਨੁਸਾਰ 14 ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ, ਜਿਨ੍ਹਾਂ ’ਚੋਂ 2 ਕੰਟੇਨਮੈਂਟ ਜ਼ੋਨ ਹਨ। ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਵਿਚ ਰੂਰਲ ਜ਼ੋਨ ਅਮਰ ਨਗਰ, ਰੋਜ਼ ਪਾਰਕ, ਸਮਰਾਏ ਜੰਡਿਆਲਾ, ਅਰੋੜਾ ਮੁਹੱਲਾ ਭੋਗਪੁਰ, ਦਸਮੇਸ਼ ਨਗਰ ਭੋਗਪੁਰ, ਨੱਥੇਵਾਲ ਅਤੇ ਅਰਬਨ ਜ਼ੋਨ ਵਿਚ ਸ਼ਹੀਦ ਭਗਤ ਸਿੰਘ ਨਗਰ, ਰਾਮ ਨਗਰ, ਠਾਕੁਰ ਕਾਲੋਨੀ, ਅਟਵਾਲ ਹਾਊਸ, ਕਾਜ਼ੀ ਮੁਹੱਲਾ, ਕੱਟੜਾ ਮੁਹੱਲਾ ਬਸਤੀ ਦਾਨਿਸ਼ਮੰਦਾਂ, ਈਸ਼ਾ ਨਗਰ ਮਕਸੂਦਾਂ ਸ਼ਾਮਲ ਹਨ। ਇਸੇ ਤਰ੍ਹਾਂ ਕੰਟੇਨਮੈਂਟ ਜ਼ੋਨ ਵਿਚ ਫਤਿਹਪੁਰੀ (ਕਿਸ਼ਨਪੁਰਾ) ਤੇ ਮਖਦੂਮਪੁਰਾ ਸ਼ਾਮਲ ਹਨ। ਮਖਦੂਮਪੁਰਾ ਵਿੱਚ 30 ਦੇ ਕਰੀਬ ਪਾਜ਼ੇਟਿਵ ਕੇਸ ਹਨ, ਜਦ ਕਿ ਫਤਿਹਪੁਰੀ ਵਿੱਚ ਪਰਿਵਾਰ ਦੇ 15 ਜਣੇ ਪਾਜ਼ੇਟਿਵ ਆਏ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਇਨ੍ਹਾਂ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਹੈ ਤੇ ਜਿਨ੍ਹਾਂ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ, ਉਹ ਸਬੰਧਤ ਐੱਸਡੀਐੱਮ ਤੇ ਏਸੀਪੀ ਦੀ ਨਿਗਰਾਨੀ ਹੇਠ ਰੋਜ਼ਾ ਤਿੰਨ ਵਾਰ ਚੈਕਿੰਗ ਕਰਨਗੇ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ’ਚ ਸਭ ਤੋਂ ਵੱਧ ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

* ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; * 50 ਪੁਲੀਸ ਕਰਮੀਆਂ ਸਮੇਤ ਕਈ ਜ...

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

* ਬਿਜਲੀ ਵਿਭਾਗ ਨੇ ਜੁਲਾਈ ਮਹੀਨੇ ਦੋ ਮੀਟਿੰਗਾਂ ’ਚ ਲਏ ਅਹਿਮ ਫੈਸਲੇ; *...

ਸ਼ਹਿਰ

View All