DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੈਗਜ਼ੀਨ ‘ਰੂਹ ਪੰਜਾਬੀ’ ਦਾ ਨਵਾਂ ਅੰਕ ਰਿਲੀਜ਼

ਅਦਾਰਾ ‘ਰੂਹ ਪੰਜਾਬੀ’ ਦੀ ਮੀਟਿੰਗ ਨਾਟਕਕਾਰ ਪ੍ਰੋ. ਸਤਿੰਦਰ ਬੇਗੋਵਾਲੀਆ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਮੈਗਜ਼ੀਨ ਰੂਹ ਪੰਜਾਬੀ ਦੇ ਸੰਪਾਦਕ ਪ੍ਰੋ. ਬੇਗੋਵਾਲੀਆ ਨੇ ਕਿਹਾ ਕਿ ਸਾਹਿਤਕ ਮਿਲਣੀਆਂ ਨਾਲ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਨਵੇਂ ਸੋਮੇ ਪੈਦਾ ਹੁੰਦੇ...

  • fb
  • twitter
  • whatsapp
  • whatsapp
featured-img featured-img
‘ਰੂਹ ਪੰਜਾਬੀ’ ਦਾ ਨਵਾਂ ਅੰਕ ਰਿਲੀਜ਼ ਕਰਦੇ ਹੋਏ ਸਤਿੰਦਰ ਬੇਗੋਵਾਲੀਆ ਅਤੇ ਹੋਰ।
Advertisement

ਅਦਾਰਾ ‘ਰੂਹ ਪੰਜਾਬੀ’ ਦੀ ਮੀਟਿੰਗ ਨਾਟਕਕਾਰ ਪ੍ਰੋ. ਸਤਿੰਦਰ ਬੇਗੋਵਾਲੀਆ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਮੈਗਜ਼ੀਨ ਰੂਹ ਪੰਜਾਬੀ ਦੇ ਸੰਪਾਦਕ ਪ੍ਰੋ. ਬੇਗੋਵਾਲੀਆ ਨੇ ਕਿਹਾ ਕਿ ਸਾਹਿਤਕ ਮਿਲਣੀਆਂ ਨਾਲ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਨਵੇਂ ਸੋਮੇ ਪੈਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਬਿਹਤਰੀ ਲਈ ਲੇਖਕਾਂ ਤੋਂ ਇਲਾਵਾ ਹਰ ਪੰਜਾਬੀ ਨੂੰ ਇੱਕ ਸੁਰ ਹੋ ਕੇ ਆਪਣੇ ਹਿੱਸੇ ਦਾ ਯੋਗਦਾਨ ਪਾਉਣਾ ਚਾਹੀਦਾ ਹੈ।

ਇਸ ਮੌਕੇ ਅਦਾਰੇ ਵੱਲੋਂ ਪ੍ਰਕਾਸ਼ਿਤ ਸਿੱਖ ਮੈਗਜ਼ੀਨ ‘ਰੂਹ ਪੰਜਾਬੀ’ ਦਾ ਨਵਾਂ ਅੰਕ ਰਿਲੀਜ਼ ਕੀਤਾ ਗਿਆ ਹੈ। ਇਸ ਦੌਰਾਨ ‘ਪੰਜਾਬੀ ਨੌਜਵਾਨ ਨਵੇਂ ਸਾਲ ਵਿੱਚ ਕੀ ਕਰਨ’ ਵਿਸ਼ੇ ’ਤੇ ਚਰਚਾ ਕੀਤੀ ਗਈ। ਇਸ ਸਬੰਧੀ ਰਾਗੀ ਗੁਰ ਧਿਆਨ ਸਿੰਘ ਅਤੇ ਸਰਪੰਚ ਅਕਬਰਪੁਰ ਕੁਲਦੀਪ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਸੇਧ ਦੇਣ ਲਈ ਬੁੱਧੀਜੀਵੀ ਵਰਗ ਨੂੰ ਅੱਗੇ ਆਉਣ ਦੀ ਲੋੜ ਹੈ। ਇਸੇ ਦੌਰਾਨ ਨਿਸ਼ਾਨ ਸਿੰਘ ਅਮਰੀਕਾ ਨੇ ਕਿਹਾ ਕਿ ਵਿਦੇਸ਼ ਜਾਣ ਦੀ ਬਜਾਇ ਨੌਜਵਾਨ ਪੰਜਾਬ ਵਿੱਚ ਹੀ ਉਪਰਾਲੇ ਕਰਨ। ਸ਼ਾਇਰ ਲਖਵਿੰਦਰ ਸਿੰਘ ਘੁੰਮਣ ਨੇ ਗੀਤ ਸੁਣਾਇਆ।

Advertisement

Advertisement
Advertisement
×