ਪ੍ਰੇਮਿਕਾ ਦੇ ਪਤੀ ਦੀ ਹੱਤਿਆ; ਮੁਲਜ਼ਮ ਕਾਬੂ

ਪੁਲੀਸ ਨੇ ਚਾਰ ਘੰਟਿਆਂ ਵਿੱਚ ਸੁਲਝਾਈ ਗੁੱਥੀ; ਵਾਰਦਾਤ ’ਚ ਵਰਤਿਆ ਦਾਤਰ ਬਰਾਮਦ

ਪ੍ਰੇਮਿਕਾ ਦੇ ਪਤੀ ਦੀ ਹੱਤਿਆ; ਮੁਲਜ਼ਮ ਕਾਬੂ

ਪੱਪੂ ਕੁਮਾਰ ਦੇ ਕਤਲ ਦੇ ਦੋਸ਼ ਵਿੱਚ ਫੜਿਆ ਮੁਲਜ਼ਮ ਤੇ ਪੱਪੂ ਦੀ ਫਾੲੀਲ ਫੋਟੋ।

ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 10 ਜੁਲਾਈ

ਗੋਲਗੱਪਿਆਂ ਅਤੇ ਟਿੱਕੀਆਂ ਦਾ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰ ਦਾ ਕੱਲ੍ਹ ਦੇਰ ਰਾਤ ਉਸ ਦੀ ਪਤਨੀ ਦੇ ਕਥਿਤ ਪ੍ਰੇਮੀ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।

ਮ੍ਰਿਤਕ ਦੇ ਲੜਕੇ ਸ਼ਿਵਮ ਨੇ ਦੱਸਿਆ ਕਿ ਉਸ ਦਾ ਪਿਤਾ ਪੱਪੂ ਕੁਮਾਰ (40) ਪੁੱਤਰ ਤਹਿਸੀਲਦਾਰ ਸਿੰਘ ਵਾਸੀ ਅਲੀਗੜ੍ਹ ਯੂਪੀ ਹਾਲ ਵਾਸੀ ਆਦਮਪੁਰ ਬੀਤੀ ਰਾਤ ਆਪਣੇ ਗੋਲਗੱਪਿਆਂ ਦੀ ਰੇਹੜੀ ਬੰਦ ਕਰਕੇ ਆਪਣੇ ਘਰ ਆ ਗਿਆ ਅਤੇ ਰਾਤ 11 ਵਜੇ ਕਰੀਬ ਦੂਜੇ ਘਰ ਸੌਣ ਚਲਾ ਗਿਆ। ਉਸ ਦੇ ਕੋਲ ਕੰਮ ਕਰਨ ਵਾਲਾ ਪੰਕਜ ਅੱਜ ਸਵੇਰੇ ਉਸ ਦੇ ਘਰ ਗਿਆ ਤਾਂ ਉਸਨੇ ਬਾਹਰੋਂ ਤਾਲਾ ਲੱਗਾ ਦੇਖਿਆ ਅਤੇ ਨਾਲ ਹੀ ਐਕਟਿਵਾ ਡਿੱਗੀ ਹੋਈ ਦੇਖੀ। ਜਦ ਪੰਕਜ ਨੇ ਅੰਦਰ ਜਾ ਕੇ ਦੇਖਿਆ ਤਾਂ ਪੱਪੂ ਕੁਮਾਰ ਦੀ ਲਾਸ਼ ਮੰਜੇ ’ਤੇ ਪਈ ਹੋਈ ਸੀ ਅਤੇ ਉਸ ਦੀ ਗਰਦਨ ਤੇ ਬਾਂਹ ’ਤੇ ਤੇਜ਼ ਹਥਿਆਰਾਂ ਦੇ ਨਿਸ਼ਾਨ ਸਨ। ਵਾਰਦਾਤ ਦਾ ਪਤਾ ਲੱਗਦਿਆਂ ਹੀ ਐੱਸ.ਪੀ.ਡੀ. ਸਰਬਜੀਤ ਸਿੰਘ ਬਾਹੀਆ, ਡੀ.ਐੱਸ.ਪੀ. ਆਦਮਪੁਰ ਹਰਿੰਦਰ ਸਿੰਘ ਮਾਨ, ਸੀ.ਆਈ.ਏ. ਸਟਾਫ ਦੇ ਇੰਚਾਰਜ ਸ਼ਿਵ ਕੁਮਾਰ, ਥਾਣਾ ਮੁਖੀ ਆਦਮਪੁਰ ਜੀ.ਐਸ. ਨਾਗਰਾ, ਫੋਰੈਂਸਿਕ ਟੀਮ ਅਤੇ ਹੋਰ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਕਤਲ ਦੀ ਜਾਂਚ ਕਰਨ ਲੱਗੇ।

ਐੱਸ.ਪੀ.ਡੀ. ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਇਹ ਵਾਰਦਾਤ ਲੁੱਟ-ਖੋਹ ਦੀ ਨਹੀਂ ਲੱਗ ਰਹੀ ਕਿਊਂਕਿ ਮ੍ਰਿਤਕ ਪੱਪੂ ਕੁਮਾਰ ਦੇ ਤਿੰਨ ਮੋਬਾਈਲ ਅਤੇ 20 ਹਜ਼ਾਰ ਰੁਪਏ ਉਸ ਦੀ ਜੇਬ ਵਿੱਚੋਂ ਮਿਲੇ ਹਨ। ਪੁਲੀਸ ਅਧਿਕਾਰੀਆਂ ਵੱਲੋਂ ਥਾਣਾ ਮੁਖੀ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਪੁਲੀਸ ਪਾਰਟੀ ਵਲੋਂ ਇਸ ਕਤਲ ਦੀ ਜਾਂਚ ਕੀਤੀ ਗਈ।

ਪੁਲੀਸ ਟੀਮ ਨੇ ਆਲੇ ਦੁਆਲੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਦੇਖਦਿਆਂ ਟੈਕਨੀਕਲ ਸੈੱਲ ਅਤੇ ਫੋਰੈਂਸਿਕ ਸੈਲ ਦੀ ਟੀਮ ਨਾਲ 4 ਘੰਟਿਆਂ ਵਿੱਚ ਹੀ ਕਤਲ ਦੀ ਗੁੱਥੀ ਨੂੰ ਸੁਲਝਾ ਲਈ। ਪੁਲੀਸ ਨੇ ਮੁਲਜ਼ਮ ਪੰਕਜ ਕੁਮਾਰ ਕੁਮਾਰ ਵਾਸੀ ਅਲੀਗੜ੍ਹ ਨੂੰ ਕਾਬੂ ਕਰ ਕੇ ਉਸ ਵੱਲੋਂ ਵਾਰਦਾਤ ਦੌਰਾਨ ਵਰਤਿਆ ਦਾਤਰ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪੰਕਜ ਨੇ ਦੱਸਿਆ ਕਿ ਉਸ ਦੇ ਪੱਪੂ ਦੀ ਪਤਨੀ ਨਾਲ ਨਾਜਾਇਜ਼ ਸਬੰਧ ਸਨ ਤੇ ਇਸ ਬਾਰੇ ਪੱਪੂ ਨੂੰ ਪਤਾ ਲੱਗ ਗਿਆ ਸੀ। ਇਸ ਕਾਰਨ ਪੱਪੂ ਉਸ ਨੂੰ ਘਰ ਆਊਣ ਤੋਂ ਮਨ੍ਹਾਂ ਕਰਦਾ ਸੀ। ਆਪਣੇ ਪਿਆਰ ਵਿੱਚ ਅੜਿੱਕਾ ਸਮਝਦਿਆਂ ਉਸ ਨੇ ਅੱਜ ਤੜਕੇ ਪੱਪੂ ਦਾ ਦਾਤਰ ਨਾਲ ਕਤਲ ਕਰ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

* ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨਾਂ ਦੌਰਾਨ ਉੱਤਰੀ ਅਤੇ ਪੱਛਮੀ ਭਾਰ...

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

* ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਇਮਾਨਦਾਰੀ ਟੈਕਸ ਅਦਾ ਕਰਨ ਤੇ...

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

* ਅਕਾਲੀ ਦਲ ਨੇ ਸ਼ਰਾਬ ਮਾਫ਼ੀਆ ਖਿਲਾਫ਼ ਘੱਗਰ ਸਰਾਏ ’ਚ ਦਿੱਤਾ ਧਰਨਾ * ...

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

* ਅਯੁੱਧਿਆ ’ਚ ਭੂਮੀ ਪੂਜਨ ਮੌਕੇ ਮੋਦੀ ਅਤੇ ਹੋਰ ਆਗੂਆਂ ਨਾਲ ਮੰਚ ਕੀਤਾ ...

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਏਸ਼ਿਆਈ ਮੂਲ ਦੇ ਅਮਰੀਕੀਆਂ ਨੇ ਵੀ ਹੈਰਿਸ ਦੀ ਨਾਮਜ਼ਦਗੀ ਸਲਾਹੀ

ਸ਼ਹਿਰ

View All