30 Rupees ਪਿੱਛੇ ਨੌਜਵਾਨ ਦਾ ਕਤਲ
ਬੀਤੀ ਰਾਤ ਕਸਬਾ ਨਡਾਲਾ ਵਿਚ ਤੀਹ ਰੁਪਏ ਨੂੰ ਲੈ ਕੇ ਨੌਜਵਾਨ ਦਾ ਸਾਥੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਉਸ ਦੀ ਲਾਸ਼ ਅੱਜ ਸਵੇਰ ਬਰਾਮਦ ਹੋਈ। ਮ੍ਰਿਤਕ ਦੇ ਪਿਤਾ ਚੰਦਰ ਪ੍ਰਕਾਸ਼ ਨੇ ਦੱਸਿਆ ਕਿ ਉਹ ਬਿਹਾਰ ਤੋਂ ਆ ਕੇ ਨਡਾਲਾ ਮੰਡੀ...
Advertisement
ਬੀਤੀ ਰਾਤ ਕਸਬਾ ਨਡਾਲਾ ਵਿਚ ਤੀਹ ਰੁਪਏ ਨੂੰ ਲੈ ਕੇ ਨੌਜਵਾਨ ਦਾ ਸਾਥੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਉਸ ਦੀ ਲਾਸ਼ ਅੱਜ ਸਵੇਰ ਬਰਾਮਦ ਹੋਈ। ਮ੍ਰਿਤਕ ਦੇ ਪਿਤਾ ਚੰਦਰ ਪ੍ਰਕਾਸ਼ ਨੇ ਦੱਸਿਆ ਕਿ ਉਹ ਬਿਹਾਰ ਤੋਂ ਆ ਕੇ ਨਡਾਲਾ ਮੰਡੀ ਵਿੱਚ ਮਜ਼ਦੂਰੀ ਦਾ ਕੰਮ ਕਰਦੇ ਸਨ। ਬੀਤੀ ਰਾਤ ਲੇਬਰ ਦੇ ਕੁੱਝ ਬੰਦਿਆਂ ਵੱਲੋਂ ਉਸ ਦੇ ਪੁੱਤਰ ਸੂਰਜ ’ਤੇ 30 ਰੁਪਏ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ। ਇਸ ਕਾਰਨ ਮੰਡੀ ਵਿੱਚ ਝਗੜਾ ਹੋਇਆ, ਪਰ ਗੱਲਬਾਤ ਮੁਕਾ ਕੇ ਸੂਰਜ ਨੂੰ ਨੌਂ ਵਜੇ ਭੇਜ ਦਿੱਤਾ ਗਿਆ। ਕਰੀਬ 11 ਵਜੇ ਦੂਜੀ ਧਿਰ ਵੱਲੋਂ ਦੁਬਾਰਾ ਘਰ ਤੋਂ ਬਾਹਰ ਸੱਦ ਕੇ ਸੂਰਜ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਡੀ ਐੱਸ ਪੀ ਗਗਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਤਫਤੀਸ਼ ਜਾਰੀ ਹੈ।
Advertisement
Advertisement
×

