DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Garhshankar 'ਚ Murder Case ਸੁਲਝਿਆ: Scorpio 'ਚ Kidnap ਕਰ ਕੇ ਹੱਤਿਆ ਕਰਨ ਵਾਲੇ 3 Accused Arrested

ਖੇਤਰ ਦੇ ਨੀਮ ਪਹਾੜੀ ਪਿੰਡ ਅੱਡਾ ਝੁੰਗੀਆਂ ਵਿੱਚ ਰੰਜਿਸ਼ ਕਾਰਨ ਪਿੰਡ ਭਵਾਨੀਪੁਰ ਦੇ ਵਸਨੀਕ ਮਨਜੀਤ ਸਿੰਘ ਗਨੀ ਦਾ ਕਤਲ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਗੜ੍ਹਸ਼ੰਕਰ ਪੁਲੀਸ ਨੇ ਕਾਬੂ ਕਰ ਲਿਆ ਹੈ। ਡੀ ਐੱਸ ਪੀ ਦਲਜੀਤ ਸਿੰਘ ਖੱਖ ਅਤੇ ਐੱਸ ਐੱਚ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਖੇਤਰ ਦੇ ਨੀਮ ਪਹਾੜੀ ਪਿੰਡ ਅੱਡਾ ਝੁੰਗੀਆਂ ਵਿੱਚ ਰੰਜਿਸ਼ ਕਾਰਨ ਪਿੰਡ ਭਵਾਨੀਪੁਰ ਦੇ ਵਸਨੀਕ ਮਨਜੀਤ ਸਿੰਘ ਗਨੀ ਦਾ ਕਤਲ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਗੜ੍ਹਸ਼ੰਕਰ ਪੁਲੀਸ ਨੇ ਕਾਬੂ ਕਰ ਲਿਆ ਹੈ। ਡੀ ਐੱਸ ਪੀ ਦਲਜੀਤ ਸਿੰਘ ਖੱਖ ਅਤੇ ਐੱਸ ਐੱਚ ਓ ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ 16 ਜੁਲਾਈ ਨੂੰ ਮੁਲਜ਼ਮਾਂ ਨੇ ਸਕਾਰਪੀਓ ਗੱਡੀ ਵਿੱਚ ਮਨਜੀਤ ਸਿੰਘ ਨੂੰ ਅੱਡਾ ਝੁੰਗੀਆਂ ਤੋਂ ਅਗਵਾ ਕਰ ਲਿਆ ਸੀ। ਬੇਰਹਿਮੀ ਨਾਲ ਕੁੱਟਮਾਰ ਕਰਨ ਮਗਰੋਂ ਉਸ ਨੂੰ ਗੰਭੀਰ ਹਾਲਤ ਵਿੱਚ ਸੜਕ ਕਿਨਾਰੇ ਸੁੱਟ ਦਿੱਤਾ ਗਿਆ, ਜਿੱਥੇ ਹਸਪਤਾਲ ਲਿਜਾਣ ਉੱਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ।

ਪੁਲੀਸ ਅਨੁਸਾਰ ਇਸ ਵਾਰਦਾਤ ਵਿੱਚ ਸਕਾਰਪੀਓ ’ਤੇ ਨਕਲੀ ਨੰਬਰ ਪਲੇਟ ਲਾਈ ਗਈ ਸੀ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਸਿਮਰਨ ਸਿੰਘ ਫੌਜੀ, ਰਾਜਨ ਰਾਜਾ ਅਤੇ ਬਲਵਿੰਦਰ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਫਰਾਰ ਚੱਲ ਰਹੇ ਚੌਥੇ ਮੁਲਜ਼ਮ ਵਿਵੇਕ ਕੁਮਾਰ ਦੀ ਭਾਲ ਜਾਰੀ ਹੈ।

Advertisement

Advertisement
Advertisement
×