Mukerian Municipal Council: ਕੌਂਸਲ ਪ੍ਰਧਾਨ ਅਤੇ ਉਪ ਪ੍ਰਧਾਨ ਦਾ ਤਾਜਪੋਸ਼ੀ ਸਮਾਗਮ
ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ: ਡਾ. ਰਾਜ ਕੁਮਾਰ
ਸ਼ਹਿਰ ਦੀ ਨਗਰ ਕੌਂਸਲ ਦੇ ਪ੍ਰਧਾਨ ਅਨੂਪ ਭੱਟੀ ਅਤੇ ਉਪ ਪ੍ਰਧਾਨ ਡਾਕਟਰ ਮਧੂਮਿਤਾ ਦੀ ਤਾਜਪੋਸ਼ੀ ਲਈ ਅੱਜ ਨਗਰ ਕੌਂਸਲ ਦਫ਼ਤਰ ਵਿੱਚ ਸਮਾਗਮ ਕਰਵਾਇਆ ਗਿਆ। ਹਲਕਾ ਇੰਚਾਰਜ ਸਰਬਜੋਤ ਸਾਬੀ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਮੌਕੇ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਦਸੂਹਾ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦਸੂਹਾ ਤੇ ਪਲਾਨਿੰਗ ਬੋਰਡ ਦੀ ਚੇਅਰਪਰਸਨ ਕਰਮਜੀਤ ਕੌਰ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਨਗਰ ਕੌਂਸਲ ਦੇ ਨਵੇਂ ਚੁਣੇ ਪ੍ਰਧਾਨ ਅਨੂਪ ਭੱਟੀ ਅਤੇ ਉਪ ਪ੍ਰਧਾਨ ਡਾ. ਮਧੂਮਿਤਾ ਅਰੋੜਾ ਨੂੰ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ’ਤੇ ਵਧਾਈ ਦਿੱਤੀ। ਇਸ ਮੌਕੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਹਰ ਵਰਗ ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਈ ਓ ਰਾਮ ਪ੍ਰਕਾਸ਼, ਕੌਂਸਲਰ ਸ਼ੇਰ ਸਿੰਘ ਸੇਰਾ, ਸਰਪੰਚ ਅਨਿਲ ਠਾਕੁਰ, ਕੌਂਸਲਰ ਪੂਨਮ ਰੱਤੂ, ਕੌਂਸਲਰ ਸੱਤਪਾਲ ਸਿੰਘ ਕੋਹਲੀ, ਮਾਰਕੀਟ ਕਮੇਟੀ ਚੇਅਰਮੈਨ ਬੇਅੰਤ ਸਿੰਘ ਰੰਧਾਵਾ, ਗੁਰਵਿੰਦਰਜੀਤ ਸਿੰਘ, ਸੰਦੀਪ ਟਿੰਮਾ, ਸਰਬਜੀਤ ਕੌਰ ‘ਆਪ’ ਇਸਤਰੀ ਵਿੰਗ ਬਲਾਕ ਪ੍ਰਧਾਨ ਮੁਕੇਰੀਆਂ, ਮੰਗਲੇਸ਼ ਕੁਮਾਰ ਜੱਜ, ਰਾਜੇਸ਼ ਕੁਮਾਰ ਰੱਤੂ ਤੇ ਸੁਪਰਡੈਂਟ ਬਲਵਿੰਦਰ ਸਿੰਘ ਹਾਜ਼ਰ ਸਨ।

