DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Mukerian in-charge Controversy: ਲਗਵਾਲ ਨੂੰ ਹਲਕਾ ਇੰਚਾਰਜ ਲਾਉਣਾ ਅਕਾਲੀ ਦਲ ਨੂੰ ਪੈ ਸਕਦਾ ਭਾਰੂ

ਨਿਰਾਸ਼ ਪੇਂਡੂ ਤੇ ਟਕਸਾਲੀ ਸਿੱਖ ਵੋਟਰ ‘ਅਕਾਲੀ ਦਲ ਵਾਰਿਸ, ਪੰਜਾਬ’ ਵੱਲ ਖਿਸਕਣ ਦਾ ਖ਼ਦਸ਼ਾ

  • fb
  • twitter
  • whatsapp
  • whatsapp
featured-img featured-img
ਵਰਿੰਦਰ ਸਿੰਘ ਲਗਵਾਲ
Advertisement

ਸਿੱਖ ਚਿਹਰਿਆਂ ਨੂੰ ਪਾਰਟੀ ਦੇ ਜ਼ਿੰਮੇਵਾਰੀ ਅਹੁਦੇ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਸ਼ਿਆਰਪੁਰ ਤੋਂ ਬਾਅਦ ਮੁਕੇਰੀਆਂ ਹਲਕੇ ਤੋਂ ਹਿੰਦੂ ਚਿਹਰੇ ਨੂੰ ਪਾਰਟੀ ਹਲਕਾ ਇੰਚਾਰਜ ਲਾਉਣ ਦੇ ਫੈਸਲੇ ਨਾਲ ਪਾਰਟੀ ਨੂੰ ਸਿੱਖ ਹਲਕਿਆਂ ਦਾ ਵਿਰੋਧ ਝੱਲਣਾ ਪੈ ਸਕਦਾ ਹੈ। ਪਹਿਲਾਂ ਇਨ੍ਹਾਂ ਦੋਵਾਂ ਹਲਕਿਆਂ ਦੀ ਹਲਕਾ ਇੰਚਾਰਜੀ ਸਿੱਖ ਚਿਹਰਿਆਂ ਕੋਲ ਰਹੀ ਹੈ। ਕੁਝ ਸਿਆਸੀ ਮਾਹਿਰ, ਸ਼੍ਰੋਮਣੀ ਅਕਾਲੀ ਦਲ ਵਲੋਂ ਇਨ੍ਹਾਂ ਅਹੁਦਿਆਂ ਨੂੰ ਪਾਰਟੀ ਦੇ ਟਕਸਾਲੀ ਆਗੂਆਂ ਨੂੰ ਦਰਕਿਨਾਰ ਕਰ ਕੇ ਗੈਰ ਟਕਸਾਲੀ ਆਗੂਆਂ ਹਵਾਲੇ ਕਰਨ ਦੇ ਫੈਸਲੇ ਨੂੰ ਪਾਰਟੀ ਲਈ ਨੁਕਸਾਨਦੇਹ ਮੰਨ ਰਹੇ ਹਨ। ਜ਼ਿਕਰਯੋਗ ਹੈ ਕਿ ਅਕਾਲੀ ਦਲ ਵਲੋਂ ਹਲਕਾ ਇੰਚਾਰਜ ਥਾਪੇ ਵਰਿੰਦਰ ਸਿੰਘ ਲਗਵਾਲ ਇੱਕ ਮੋਟਰ ਸਾਈਕਲ ਏਜੰਸੀ ਦੇ ਮਾਲਕ ਹਨ ਅਤੇ ਰਾਜਪੂਤ ਭਾਈਚਾਰੇ ਦੇ ਆਗੂ ਹਨ। ਉਹ ਭਾਜਪਾ ਆਗੂਆਂ ਦੇ ਵਧੇਰੇ ਨੇੜੇ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਤਾਇਨਾਤੀ ਵਿੱਚ ਕੁਝ ਭਾਜਪਾ ਆਗੂਆਂ ਨੇ ਵੀ ਭੂਮਿਕਾ ਨਿਭਾਈ ਹੈ ਕਿਉਂਕਿ ਹਲਕੇ ਤੋਂ ਇਸ ਵਾਰ ਰਾਜਪੂਤ ਭਾਈਚਾਰੇ ਦੇ ਆਗੂ ਭਾਜਪਾ ਵੱਲੋਂ ਟਿਕਟ ਲਈ ਜ਼ੋਰ ਅਜ਼ਮਾਈ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਟਕਸਾਲੀ ਆਗੂ ਗੁਰਜਿੰਦਰ ਸਿੰਘ ਚੱਕ, ਈਸ਼ਰ ਸਿੰਘ ਮੰਝਪੁਰ ਅਤੇ ਕਿਰਪਾਲ ਸਿੰਘ ਗੇਰਾ ਦਾ ਨਾਮ ਚੱਲ ਰਿਹਾ ਸੀ, ਪਰ ਇਨ੍ਹਾ ਸਾਰੇ ਆਗੂਆਂ ਨੂੰ ਦਰਕਿਨਾਰ ਕਰ ਕੇ ਇੱਕ ਮੋਟਰ ਸਾਈਕਲ ਏਜੰਸੀ ਦੇ ਮਾਲਕ ਨੂੰ ਹਲਕਾ ਇੰਚਾਰਜ ਲਾਉਣਾ ਆਗੂਆਂ ਵਲੋਂ ਪਾਰਟੀ ਲਈ ਘਾਤਕ ਮੰਨਿਆ ਜਾ ਰਿਹਾ ਹੈ। ਇਸ ਬਾਰੇ ਭਾਵੇਂ ਕੋਈ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਹੈ, ਪਰ ਆਗੂਆਂ ਦਾ ਮੰਨਣਾ ਹੈ ਕਿ ਜਦੋਂ ਪਾਰਟੀ ਬੁਰੇ ਦੌਰ ਵਿੱਚ ਲੰਘ ਰਹੀ ਸੀ ਅਤੇ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਬਾਂਹ ਫੜਨ ਲਈ ਪਾਰਟੀ ਦੇ ਟਕਸਾਲੀ ਆਗੂਆਂ ਨੇ ਦਿਨ ਰਾਤ ਮਿਹਨਤ ਕਰ ਕੇ ਲੋਕਾਂ ਵਿੱਚ ਆਪਣੇ ਪੈਂਠ ਬਣਾਈ ਸੀ, ਉਸ ਵੇਲੇ ਇਹ ਹਲਕਾ ਇੰਚਾਰਜੀ ਸੰਭਾਲਣ ਵੇਲੇ ਕਿੱਥੇ ਸਨ। ਆਗੂਆਂ ਦਾ ਮੰਨਣਾ ਹੈ ਕਿ ਹਾਈਕਮਾਂਡ ਵੱਲੋਂ ਲਏ ਇਸ ਫੈਸਲੇ ਨਾਲ ਪੇਂਡੂ ਖਾਸ ਕਰਕੇ ਸਿੱਖ ਵੋਟਰ ਅਕਾਲੀ ਦਲ ਵਾਰਿਸ ਵੱਲ ਨੂੰ ਖਿਸਕੇਗਾ ਅਤੇ ਇਹ ਵੋਟ ਮੁੜ ਵਾਪਸ ਆਉਣ ਦੀ ਸੰਭਾਵਨਾ ਨਹੀਂ ਹੈ।

Advertisement
Advertisement
×