ਕਿਲੋ ਤੋਂ ਵੱਧ ਹੈਰੋਇਨ, ਡਰੱਗ ਮਨੀ ਅਤੇ ਕੰਡਾ ਬਰਾਮਦ
ਇਸਲਾਮਾਬਾਦ ਦੀ ਪੁਲੀਸ ਵੱਲੋਂ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕੋਲੋਂ 1 ਕਿਲੋ 145 ਗ੍ਰਾਮ ਹੈਰੋਇਨ, 64 ਹਜ਼ਾਰ ਰੁਪਏ ਡਰੱਗ ਮਨੀ, ਇਲੈਕਟ੍ਰੌਨਿਕ ਕੰਡਾ ਅਤੇ ਸਕੂਟਰ ਬਰਾਮਦ ਕੀਤਾ ਗਿਆ ਹੈ। ਏ ਸੀ ਪੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ...
ਇਸਲਾਮਾਬਾਦ ਦੀ ਪੁਲੀਸ ਵੱਲੋਂ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕੋਲੋਂ 1 ਕਿਲੋ 145 ਗ੍ਰਾਮ ਹੈਰੋਇਨ, 64 ਹਜ਼ਾਰ ਰੁਪਏ ਡਰੱਗ ਮਨੀ, ਇਲੈਕਟ੍ਰੌਨਿਕ ਕੰਡਾ ਅਤੇ ਸਕੂਟਰ ਬਰਾਮਦ ਕੀਤਾ ਗਿਆ ਹੈ। ਏ ਸੀ ਪੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਗ੍ਰਿਫਤਾਰ ਕੀਤੇ ਗਏ ਚਾਰ ਵਿਅਕਤੀਆਂ ਦੀ ਸ਼ਨਾਖਤ ਦਾਨਿਸ਼ ਉਰਫ ਨੰਨੂ ਵਾਸੀ ਗਲੀ ਮਸੀਤ ਵਾਲੀ ਲੋਹਗੜ੍ਹ, ਗੁਰਪ੍ਰੀਤ ਸਿੰਘ ਉਰਫ ਗੋਪਾ ਵਾਸੀ ਪਿੰਡ ਚੀਚਾ, ਕੰਵਲਜੀਤ ਸਿੰਘ ਉਰਫ ਕੰਵਲ ਵਾਸੀ ਪਿੰਡ ਚੀਚਾ ਅਤੇ ਸਿਮਰਨਜੀਤ ਸਿੰਘ ਉਰਫ ਸਾਬੀ ਵਾਸੀ ਮੁਰਗੀ ਮੁਹੱਲਾ ਬਟਾਲਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਚੌਕੀ ਕੋਟ ਖਾਲਸਾ ਦੇ ਐੱਸ ਆਈ ਦਵਿੰਦਰ ਸਿੰਘ ਵੱਲੋਂ 2 ਸਕੂਟਰ ਸਵਾਰ ਵਿਅਕਤੀਆ ਦਾਨਿਸ਼ ਉਰਫ ਨੰਨੂ ਅਤੇ ਗੁਰਪ੍ਰੀਤ ਸਿੰਘ ਉਰਫ ਗੋਪਾ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਕੋਲੋਂ 1 ਕਿਲੋ 145 ਗ੍ਰਾਮ ਹੈਰੋਇਨ ਤੇ 64000 ਰੁਪਏ ਡਰੱਗ ਮਨੀ ਤੇ ਇਲੈਕਟ੍ਰੌਨਿਕ ਕੰਡਾ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕੰਵਲਜੀਤ ਸਿੰਘ ਉਰਫ ਕੰਵਲ ਜੋ ਵੱਖ-ਵੱਖ ਕੇਸਾਂ ਵਿੱਚ ਸੈਂਟਰਲ ਜੇਲ੍ਹ ਅੰਮ੍ਰਿਤਸਰ ਵਿੱਚ ਬੰਦ ਹੈ, ਉਸ ਵੱਲੋਂ ਇਹ ਸਾਰਾ ਨੈੱਟਵਰਕ ਜੇਲ੍ਹ ਵਿੱਚੋਂ ਚਲਾਇਆ ਜਾ ਰਿਹਾ ਹੈ। ਉਸ ਨੂੰ ਕੇਸ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਦੀ ਪੁੱਛ ਪੜਤਾਲ ’ਤੇ ਉਸਦੇ ਇਕ ਹੋਰ ਸਾਥੀ ਸਿਮਰਨਜੀਤ ਸਿੰਘ ਉਰਫ ਸਾਬੀ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਇਨ੍ਹਾਂ ਨਾਲ ਰਲ ਕੇ ਅੱਗੇ ਹੈਰੋਇਨ ਨੂੰ ਸਪਲਾਈ ਕਰਦਾ ਸੀ। ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ।

