DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੇਢ ਦਰਜਨ ਤੋਂ ਵੱਧ ਪੰਚਾਇਤਾਂ ਨੇ ‘ਸੜਕ ਨਹੀਂ ਤਾਂ ਵੋਟ ਨਹੀਂ’ ਦਾ ਨਾਅਰਾ ਦਿੱਤਾ

ਬੁੱਢਾਵੜ ਚੌਕ ਵਿੱਚ ਰੋਸ ਪ੍ਰਗਟਾਇਆ; ਦਸ ਦਿਨ ’ਚ ਸਡ਼ਕਾਂ ਦਾ ਕੰਮ ਸ਼ੁਰੂ ਨਾ ਕਰਨ ’ਤੇ ਮੁਕੇਰੀਆਂ-ਤਲਵਾਡ਼ਾ ਮਾਰਗ ਜਾਮ ਕਰਨ ਦੀ ਚਿਤਾਵਨੀ ਦਿੱਤੀ

  • fb
  • twitter
  • whatsapp
  • whatsapp
featured-img featured-img
ਟੁੱਟੀਆਂ ਸੜਕਾਂ ਖਿਲਾਫ਼ ਹਾਜੀਪੁਰ ਦੇ ਬੁੱਢਾਬੜ ਚੌਂਕ ਵਿੱਚ ਰੋਸ ਪ੍ਰਦਰਸ਼ਨ ਕਰਦੇ ਲੋਕ।
Advertisement
ਇੱਥੋਂ ਨੇੜਲੇ ਕਸਬਾ ਹਾਜੀਪੁਰ ਦੀਆਂ ਡੇਢ ਦਰਜਨ ਤੋਂ ਵੱਧ ਪੰਚਾਇਤਾਂ ਨੇ ਇਲਾਕੇ ਦੀਆਂ ਖਸਤਾ ਹਾਲ ਸੜਕਾਂ ਖ਼ਿਲਾਫ਼ ਬੁੱਢਾਬੜ ਚੌਕ ’ਚ ਰੋਸ ਪ੍ਰਦਰਸ਼ਨ ਕਰਕੇ ‘ਸੜਕ ਨਹੀਂ ਤਾਂ ਵੋਟ ਨਹੀਂ’ ਦਾ ਨਾਅਰਾ ਦਿੱਤਾ ਹੈ। ਪੰਚਾਇਤਾਂ ਨੇ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਕਿ ਜੇਕਰ 10 ਦਿਨਾਂ ਅੰਦਰ ਸੜਕਾਂ ਦਾ ਕੰਮ ਸ਼ੁਰੂ ਨਾ ਹੋਇਆ ਤਾਂ ਉਹ ਮੁਕੇਰੀਆਂ-ਤਲਵਾੜਾ ਮਾਰਗ ਜਾਮ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਪੁੱਜੇ ਲੋਕ ਨਿਰਮਾਣ ਵਿਭਾਗ ਦੇ ਐੱਸ ਡੀ ਓ ਪਰਮਿੰਦਰ ਸਿੰਘ ਨੇ ਸੜਕਾਂ ਦਾ ਕੰਮ ਜਲਦ ਸ਼ੁਰੂ ਕਰਾਉਣ ਦਾ ਭਰੋਸਾ ਦਿਵਾਇਆ। ਬੁੱਢਾਵੜ ਚੌਕ ਵਿੱਚ ਰੋਸ ਪ੍ਰਦਰਸ਼ਨ ਦੌਰਾਨ ਸਰਪੰਚ ਪ੍ਰੀਤਮ ਸਿੰਘ ਬੇਲਾ ਸਰਿਆਣਾ, ਅਜਾਇਬ ਸਿੰਘ ਪੱਗੜੀ ਸੰਭਾਲ ਲਹਿਰ, ਖਣਨ ਵਿਰੋਧੀ ਕਮੇਟੀ ਦੇ ਆਗੂ ਧਰਮਿੰਦਰ ਸਿੰਘ ਅਤੇ ਲਖਵੀਰ ਸਿੰਘ ਆਦਿ ਨੇ ਦੱਸਿਆ ਕਿ ਸਰਕਾਰੀ ਦਾਅਵਿਆਂ ਦੇ ਉਲਟ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਦੀਆਂ ਸੜਕਾਂ ਦੀ ਮੁਰੰਮਤ ਨਹੀਂ ਹੋ ਸਕੀ। ਇਲਾਕੇ ਦੇ ਕਰੀਬ 30 ਪਿੰਡਾਂ ਦੇ ਲੋਕਾਂ ਦੀ ਆਵਾਜਾਈ ਦੀਆਂ ਮੁੱਖ ਸੜਕਾਂ ਹਾਜੀਪੁਰ ਤੋਂ ਮਾਨਸਰ ਅਤੇ ਹਾਜੀਪੁਰ ਤੋਂ ਝੰਗ ਵਾਇਆ ਸਰਿਆਣਾ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਹਨ। ਇਹ ਪਿੰਡਾਂ ਨੂੰ ਕੌਮੀ ਮਾਰਗ ਨਾਲ ਜੋੜਦੀਆਂ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਝੱਲਣੀ ਪੈ ਰਹੀ ਹੈ। ਰੋਜ਼ਾਨਾ ਸਕੂਲ ਜਾਣ ਵਾਲੇ ਬੱਚਿਆਂ ਅਤੇ ਮੁਲਾਜ਼ਮਾਂ ਸਮੇਤ ਆਮ ਰਾਹਗੀਰ ਬਰਸਾਤੀ ਮੌਸਮ ਵਿੱਚ ਸੜਕਾਂ ਅੰਦਰ ਬਣੇ ਟੋਇਆਂ ਵਿੱਚ ਡਿੱਗ ਕੇ ਜ਼ਖਮੀ ਹੋ ਜਾਂਦੇ ਹਨ। ਆਗੂਆਂ ਨੇ ਕਿਹਾ ਕਿ ਹਾਜੀਪੁਰ ਇਲਾਕਾ ਸੂਬਾ ਅਤੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਲਾਵਾਰਸ ਕਰ ਦਿੱਤਾ ਗਿਆ ਹੈ। ਸੱਤਾਧਾਰੀ ਧਿਰ ਦੇ ਆਗੂ ਅਤੇ ਭਾਜਪਾ ਦੇ ਵਿਧਾਇਕ ਇਨ੍ਹਾਂ ਸੜਕਾਂ ਦੀ ਮੁਰੰਮਤ ਵੱਲ ਉੱਕਾ ਹੀ ਧਿਆਨ ਨਹੀਂ ਦੇ ਰਹੇ ਜਿਸ ਕਾਰਨ ਚੱਲਦਿਆਂ ਪਿੰਡ ਬੁੱਢਾਵੜ, ਹਰਦੋਖੁੰਦਪੁਰ, ਬੇਲਾ, ਸਰਿਆਣਾ, ਜਮਾਲਪੁਰ, ਖੁੰਡਾ, ਭਵਨਾਲ, ਸੰਧਵਾਲ, ਹਾਜੀਪੁਰ, ਝੰਗ, ਸੈਦੋ, ਮਰੂਲਾ, ਵਜ਼ੀਰਾਂ, ਨੁਸ਼ਹਿਰਾ, ਗੋਧਾਂ ਸਮੇਤ ਦੋ ਦਰਜਨ ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਨੇ ਫ਼ੈਸਲਾ ਕੀਤਾ ਹੈ ਕਿ ਜੇਕਰ ਆਗੂਆਂ ਨੇ 10 ਦਿਨਾਂ ਅੰਦਰ ਸੜਕਾਂ ਦੇ ਨਿਰਮਾਣ ਕਾਰਜ ਸ਼ੁਰੂ ਨਾ ਕਰਵਾਏ ਤਾਂ ਉਹ ਸੜਕੀ ਆਵਾਜਾਈ ਠੱਪ ਕਰ ਦੇਣਗੇ ਅਤੇ ਵੋਟਾਂ ਮੰਗਣ ਆਉਣ ਵਾਲੇ ਆਗੂਆਂ ਨੂੰ ਪਿੰਡਾਂ ਵਿੱਚ ਵੀ ਨਹੀਂ ਵੜਨ ਦੇਣਗੇ।

ਸੜਕਾਂ ਦਾ ਕੰਮ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ: ਐੱਸ ਡੀ ਓ

ਨਾਇਬ ਤਹਿਸੀਲਦਾਰ ਖੁਸ਼ਿਵੰਦਰ ਸਿੰਘ ਰਾਹੀਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਭੇਜਿਆ ਗਿਆ। ਧਰਨੇ ਵਿੱਚ ਪੁੱਜੇ ਲੋਕ ਨਿਰਮਾਣ ਵਿਭਾਗ ਦੇ ਐੱਸ ਡੀ ਓ ਪਰਮਿੰਦਰ ਸਿੰਘ ਨੇ ਭਰੋਸਾ ਦਿਵਾਇਆ ਕਿ ਸੜਕਾਂ ਦੇ ਨਿਰਮਾਣ ਕਾਰਜ ਤੁਰੰਤ ਸ਼ੁਰੂ ਕਰਵਾ ਦਿੱਤੇ ਜਾਣਗੇ।

Advertisement

Advertisement
Advertisement
×