DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੁਦਰਤੀ ਸਰੋਤਾਂ ਦੀ ਲੁੱਟ ਖਿਲਾਫ਼ ਲਾਮਬੰਦੀ

ਖਣਨ ਮਾਫੀਆ ਖ਼ਿਲਾਫ਼ ਹਾਜੀਪੁਰ ਵਿੱਚ 10 ਨੂੰ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ

  • fb
  • twitter
  • whatsapp
  • whatsapp
featured-img featured-img
ਮੀਟਿੰਗ ਮਗਰੋਂ ਸਰਬਜੋਤ ਸਾਬੀ ਕਾਂਗਰਸੀ ਕਾਰਕੁਨਾਂ ਨਾਲ। -ਫੋਟੋ: ਜਗਜੀਤ
Advertisement

ਮਾਈਨਿੰਗ ਮਾਫੀਆ ਵਲੋਂ ਕੀਤੀ ਜਾ ਰਹੀ ਕੁਦਰਤੀ ਸਰੋਤਾਂ ਦੀ ਲੁੱਟ ਖਿਲਾਫ਼ ਪ੍ਰਸ਼ਾਨਨਿਕ ਤੇ ਸਰਕਾਰ ਦੀ ਚੁੱਪੀ ਖਿਲਾਫ਼ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ ਵੱਲੋਂ 10 ਅਪਰੈਲ ਨੂੰ ਹਾਜੀਪੁਰ ਟੀ ਪੁਆਇੰਟ ਵਿੱਚ ਕੀਤੇ ਜਾਣ ਵਾਲੇ ਪ੍ਰਰਦਸ਼ਨ ਸਬੰਧੀ ਪਿੰਡ ਨੁਸ਼ਿਹਰਾ ਪੱਤਣ ਵਿੱਚ ਲਾਮਬੰਦੀ ਮੀਟਿੰਗ ਕੀਤੀ ਗਈ।

ਕਾਂਗਰਸੀ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਸਰਬਜੋਤ ਸਾਬੀ ਨੇ ਕਿਹਾ ਕਿ ਮੁਕੇਰੀਆ ਵਿੱਚ ਪਿਛਲੇ ਕਈ ਸਾਲਾਂ ਤੋਂ ਕਥਿਤ ਸਰਕਾਰੀ ਸਰਪ੍ਰਸਤੀ ਹੇਠ ਚੱਲ ਰਹੀ ਨਾਜਾਇਜ਼ ਮਾਈਨਿੰਗ ਰਾਹੀਂ ਮਾਫੀਆ ਵੱਲੋਂ ਕੁਦਰਤੀ ਸਰੋਤਾਂ ਦੀ ਲੁੱਟ ਦੀ ਅੰਨੀ ਲੁੱਟ ਕੀਤੀ ਜਾ ਰਹੀ ਹੈ। ਇਸ ਦੇ ਉਲਟ ਜੇ ਹਲਕੇ ਦਾ ਕੋਈ ਆਮ ਵਸਨੀਕ ਆਪਣੀ ਜ਼ਮੀਨ ਪੱਧਰੀ ਕਰਨੀ ਚਾਹੁੰਦਾ ਹੈ ਤਾਂ ਉਸ ਖਿਲਾਫ ਤੁਰੰਤ ਮਾਈਨਿੰਗ ਵਿਭਾਗ ਕਾਰਵਾਈ ਕਰਕੇ ਪੁਲੀਸ ਕੇਸ ਦਰਜ ਕਰਵਾ ਦਿੰਦਾ ਹੈ। ਉਨ੍ਹਾਂ ਕਿਹਾ ਕਿ 10 ਅਪਰੈਲ ਤੋਂ ਸ਼ੁਰੂ ਕੀਤਾ ਜਾਣ ਵਾਲਾ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਹਲਕਾ ਮੁਕੇਰੀਆ ਅੰਦਰੋਂ ਨਾਜਾਇਜ਼ ਮਾਈਨਿੰਗ ਮਾਫੀਆ ਦੀ ਜੜ੍ਹ ਨਹੀਂ ਪੁੱਟ ਦਿੱਤੀ ਜਾਂਦੀ। ਇਸ ਮੌਕੇ ਹਾਜੀਪੁਰ ਟੀ ਪੁਆਇੰਟ ਤੋਂ ਲੈ ਕੇ ਮਾਨਸਰ ਰੋਡ ਤੱਕ ਰੋਸ ਮਾਰਚ ਵੀ ਕੀਤਾ ਜਾਵੇਗਾ। ਇਸ ਮੌਕੇ ਬਲਬੀਰ ਸਿੰਘ ਟੀਟਾ, ਮਹਿੰਦਰਪਾਲ ਸਿੰਘ ਸਰਪੰਚ ਭੱਟੀਆਂ ਰਾਜਪੂਤਾਂ, ਨੰਬਰਦਾਰ ਬਲਜੀਤ ਸਿੰਘ ਨੀਟਾ, ਕੁਲਬੀਰ ਸਿੰਘ ਬੱਬਾ, ਮਨਮੋਹਨ ਸ਼ਰਮਾ, ਨਿੱਕੂ ਸਰਪੰਚ ਕੋਲੀਆਂ, ਭੁਪਿੰਦਰ ਸਿੰਘ, ਰਾਜ ਕੁਮਾਰ ਛੰਨਾ ਰਾਏ, ਲਖਬੀਰ ਸਿੰਘ ਮਾਨਾ, ਤੇਜਿੰਦਰ ਪਾਲ ਸਿੰਘ ਬੱਬਲ ਸਰਪੰਚ ਗੋਦੜਾ ਹਾਜ਼ਰ ਸਨ।

Advertisement

Advertisement
Advertisement
×