DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਧਾਇਕ ਰਾਣਾ ਇੰਦਰ ਪ੍ਰਤਾਪ ਦਾ ਦਬਦਬਾ ਕਾਇਮ

ਨਗਰ ਕੌਂਸਲ ਚੋਣਾਂ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

  • fb
  • twitter
  • whatsapp
  • whatsapp
Advertisement

ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਟਿਕਟ ਨਾ ਦੇਣ ਕਾਰਨ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਸੁਲਤਾਨਪੁਰ ਲੋਧੀ ਦੀ ਸ਼ਾਨਦਾਰ ਜਿੱਤ ਹਾਸਿਲ ਕਰਨ ਵਾਲੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਜੋ ਆਪਣਾ ਦਬਦਬਾ ਤੇ ਪਕੜ ਹਲਕੇ ਦੇ ਲੋਕਾਂ ਨਾਲ ਆਪਸੀ ਤਾਲਮੇਲ ਸਹਿਯੋਗ ਕਰਕੇ ਬਣਾਈ ਸੀ, ਉਹ ਅੱਜ ਵੀ ਕਾਇਮ ਹੈ। ਉਨ੍ਹਾਂ ਪਹਿਲਾਂ ਬਲਾਕ ਸਮਿਤੀ, ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਅਤੇ ਸਰਕਾਰ ਨਾ ਹੋਣ ਦੇ ਬਾਵਜੂਦ ਵਿਰੋਧੀ ਆਗੂਆਂ ਦੇ ਚਾਰੇ ਖਾਨੇ ਚਿੱਤ ਕੀਤੇ ਸਨ। ਇਸ ਦਾ ਸਬੂਤ ਦੁਬਾਰਾ ਹੁਣ ਨਗਰ ਕੌਂਸਲ ਚੋਣਾਂ ਵਿੱਚ ਆਜ਼ਾਦ ਧੜੇ ਵੱਲੋਂ ਬਾਜ਼ੀ ਮਾਰ ਕੇ ਸਿੱਧੇ ਤੌਰ ’ਤੇ ਕਾਂਗਰਸ ਪਾਰਟੀ ਹਾਈ ਕਮਾਂਡ ਨੂੰ ਇਹ ਸਪਸ਼ਟ ਸੰਕੇਤ ਦੇ ਦਿੱਤਾ ਹੈ ਕਿ ਜੇ ਕਾਂਗਰਸ ਹਾਈ ਕਮਾਨ ਹਲਕੇ ਵਿੱਚ ਸਰਵੇ ਕਰਵਾ ਕੇ ਟਿਕਟ ਦੇਵੇਗੀ ਤਾਂ ਉਨ੍ਹਾਂ ਤੋਂ ਉੱਪਰ ਹੋਰ ਕੋਈ ਉਮੀਦਵਾਰ ਨਹੀਂ ਹੈ। ਲਗਾਤਾਰ 3 ਜਿੱਤਾਂ ਪ੍ਰਾਪਤ ਕਰਨ ਨਾਲ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਸਿਆਸੀ ਕੱਦ ਹੋਰ ਉੱਚਾ ਹੋਇਆ ਹੈ।

ਹਲਕੇ ਦੇ ਆਗੂਆਂ ਨਗਰ ਕੌਂਸਲ ਸਾਬਕਾ ਪ੍ਰਧਾਨ ਦੀਪਕ ਧੀਰ ਰਾਜੂ, ਜ਼ਿਲ੍ਹਾ ਪਰਿਸ਼ਦ ਮੈਂਬਰ ਅਮਰਜੀਤ ਸਿੰਘ ਖਿੰਡਾ ,ਜੋਗਾ ਸਿੰਘ ਨੰਬਰਦਾਰ ਕਾਲੇਵਾਲ, ਗੋਲਡੀ ਧੰਜੂ ਯੂਥ ਆਗੂ, ਜਗਜੀਤ ਸਿੰਘ ਚੰਦੀ, ਸੋਨੂ ਝੰਡੂਵਾਲ, ਜੈਲਦਾਰ ਮਾਨਵਧੀਰ, ਕੌਂਸਲਰ ਨਵਨੀਤ ਚੀਮਾ, ਨਵਦੀਪ ਨੱਢਾ, ਜਗਜੀਤ ਸਿੰਘ ਚੰਦੀ, ਬੱਬੂ ਖੈੜਾ ,ਬਲਜਿੰਦਰ ਸਿੰਘ ਖਿੰਡਾ, ਸੰਮਤੀ ਮੈਂਬਰ ਹਰਵਿੰਦਰ ਲਾਲੀ, ਅਨਿਲ ਭੋਲਾ, ਚੇਅਰਮੈਨ ਹਰਚਰਨ ਸਿੰਘ ਬੱਗਾ ਆਦਿ ਨੇ ਕਿਹਾ ਕਿ ਹਲਕੇ ਨੂੰ ਲੰਮੇ ਸਮੇਂ ਬਾਅਦ ਅਜਿਹਾ ਆਗੂ ਮਿਲਿਆ ਹੈ ਜੋ ਹਲਕੇ ਦੇ ਲੋਕਾਂ ਦੇ ਦਰਦ ਨੂੰ ਦਿਲੋਂ ਮਹਿਸੂਸ ਕਰਦਾ ਹੈ ਤੇ ਆਪਣੇ ਵਰਕਰ ਨਾਲ ਹਮੇਸ਼ਾਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦਾ ਹੈ। ਆਗੂਆਂ ਕਿਹਾ ਕਿ ਜੇ ਕਾਂਗਰਸ ਪਾਰਟੀ ਹਲਕੇ ਵਿੱਚ ਆਪਣੇ ਪੁਰਾਣੇ ਅਕਸ ਨੂੰ ਵਾਪਸ ਲਿਆਉਣਾ ਚਾਹੁੰਦੀ ਹੈ ਤਾਂ ਪਾਰਟੀ ਹਾਈ ਕਮਾਨ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਸਰਵੇ ਕਰਵਾ ਲਵੇ ਅਤੇ ਫਿਰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰਕੇ ਹਲਕੇ ਦੀ 2027 ਵਿੱਚ ਦੁਬਾਰਾ ਨੁਮਾਇੰਦਗੀ ਕਰਨ ਦਾ ਮੌਕਾ ਦੇਵੇ। ਨਗਰ ਕੌਂਸਲ ਵਿੱਚ ਜਿੱਤ ਤੋਂ ਬਾਅਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਹਲਕੇ ਦੀ ਸੰਗਤ ਨੇ ਮੈਨੂੰ ਬਹੁਤ ਵੱਡਾ ਮਾਣ ਸਨਮਾਨ ਦਿੱਤਾ ਹੈ ਤੇ ਉਹ ਹਰ ਸਮੇਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ।

Advertisement

Advertisement
Advertisement
×