DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਾਈਨਿੰਗ ਵਿਭਾਗ ਵੱਲੋਂ ਸੀਲ ਕਰੱਸ਼ਰ ’ਤੇ ਵਿਧਾਇਕ ਨੇ ਮਾਰਿਆ ਛਾਪਾ; ਰਾਤ ਨੂੰ ਚੱਲ ਰਹੀ ਸੀ ਮਸ਼ੀਨਰੀ

ਨਜਾਇਜ਼ ਮਾਈਨਿੰਗ ਅਤੇ ਵਿਭਾਗ ਦੀ ਕਾਰਗੁਜ਼ਾਰੀ 'ਤੇ ਸਵਾਲ

  • fb
  • twitter
  • whatsapp
  • whatsapp
featured-img featured-img
ਸੀਲ ਕੀਤੇ ਮਹਾਂਦੇਵ ਸਟੋਨ ਕਰੱਸ਼ਰ ਦੀ ਵਿਧਾਇਕ ਵਲੋਂ ਮੌਕੇ ‘ਤੇ ਚੱਲਦੀ ਫੜੀ ਮਸ਼ੀਨਰੀ ਦਾ ਦ੍ਰਿਸ਼-ਫੋਟੋ: ਜਗਜੀਤ
Advertisement

ਮੁਕੇਰੀਆਂ ਦੇ ਹਾਜੀਪੁਰ ਅਧੀਨ ਪੈਂਦੇ ਮਾਈਨਿੰਗ ਵਿਭਾਗ ਵੱਲੋਂ ਕਰੋੜਾਂ ਰੁਪਏ ਦਾ ਜੁਰਮਾਨਾ ਨਾ ਭਰਨ ਕਾਰਨ ਲਗਪਗ ਚਾਰ ਮਹੀਨੇ ਪਹਿਲਾਂ ਸੀਲ ਕੀਤੇ ਗਏ 'ਮਹਾਂਦੇਵ ਸਟੋਨ ਕਰੱਸ਼ਰ' ’ਤੇ ਹਲਕਾ ਵਿਧਾਇਕ ਜੰਗੀ ਲਾਲ ਮਹਾਜ਼ਨ ਨੇ ਬੀਤੀ ਰਾਤ ਅਚਨਚੇਤ ਛਾਪਾ ਮਾਰਿਆ। ਵਿਧਾਇਕ ਵੱਲੋਂ ਬਣਾਈ ਗਈ ਵੀਡੀਓ ਵਿੱਚ ਇਹ ਸਾਫ਼ ਦੇਖਿਆ ਗਿਆ ਕਿ ਸੀਲ ਕੀਤੇ ਇਸ ਕਰੱਸ਼ਰ ਦੀ ਲਗਪਗ ਸਾਰੀ ਮਸ਼ੀਨਰੀ ਚਾਲੂ ਸੀ ਅਤੇ ਉੱਥੋਂ ਰੇਤਾ-ਬਜਰੀ ਦੀਆਂ ਗੱਡੀਆਂ ਧੜੱਲੇ ਨਾਲ ਭਰੀਆਂ ਜਾ ਰਹੀਆਂ ਸਨ। ਮੌਕੇ ’ਤੇ ਕਰੀਬ 10 ਗੱਡੀਆਂ ਭਰ ਕੇ ਜਾ ਰਹੀਆਂ ਸਨ ਅਤੇ 7-8 ਗੱਡੀਆਂ ਹੋਰ ਭਰਾਈ ਲਈ ਕਤਾਰ ਵਿੱਚ ਖੜ੍ਹੀਆਂ ਸਨ।

ਵਿਧਾਇਕ ਨੇ ਦੋਸ਼ ਲਾਇਆ ਕਿ ਸ਼ਾਹ ਨਹਿਰ ਦੀ ਖਾਲੀ ਪਈ ਜ਼ਮੀਨ ਉੱਤੇ ਮਾਈਨਿੰਗ ਮਾਫੀਆ ਵੱਲੋਂ ਲੰਮੇ ਸਮੇਂ ਤੋਂ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਅਤੇ ਕੁਝ ਨਵੇਂ ਸਿਆਸੀ ਆਗੂਆਂ ਦੀ ਕਥਿਤ ਸ਼ਹਿ ’ਤੇ ਇਸ ਸੀਲ ਕੀਤੇ ਕਰੱਸ਼ਰ ਨੂੰ ਰਾਤ ਦੇ ਸਮੇਂ ਚਲਾ ਕੇ ਮੋਟੀ ਕਮਾਈ ਕੀਤੀ ਜਾ ਰਹੀ ਹੈ, ਜਿਸ ਵਿੱਚ ਕਰੱਸ਼ਰ ਮਾਲਕ ਵੀ ਬਰਾਬਰ ਦਾ ਭਾਈਵਾਲ ਹੈ। ਉਨ੍ਹਾਂ ਇਸ ਮਾਮਲੇ ਵਿੱਚ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

Advertisement

ਦੂਜੇ ਪਾਸੇ, ਮਾਈਨਿੰਗ ਵਿਭਾਗ ਦੇ ਐੱਸ.ਡੀ.ਓ. ਹਰਜਿੰਦਰਪਾਲ ਸਿੰਘ ਨੇ ਇਸ ਮਾਮਲੇ ਤੋਂ ਅਣਜਾਣਤਾ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਲਿਖਤੀ ਜਾਂ ਜ਼ੁਬਾਨੀ ਸ਼ਿਕਾਇਤ ਨਹੀਂ ਮਿਲੀ ਅਤੇ ਨਾ ਹੀ ਉਨ੍ਹਾਂ ਕੋਈ ਵਾਇਰਲ ਵੀਡੀਓ ਵੇਖੀ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਮੰਨਿਆ ਕਿ ਕਰੱਸ਼ਰ ਦਾ ਲਾਇਸੈਂਸ ਮੁਅੱਤਲ ਕੀਤਾ ਹੋਇਆ ਹੈ ਅਤੇ ਮੁਅੱਤਲ ਕੀਤੇ ਲਾਇਸੈਂਸ ਵਾਲਾ ਕਰੱਸ਼ਰ ਚਲਾਉਣਾ ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਵੀਡੀਓ ਦੀ ਜਾਂਚ ਕਰਨ ਤੋਂ ਬਾਅਦ ਇਸ ਮਾਮਲੇ ਵਿੱਚ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

Advertisement

Advertisement
×