ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਧਾਇਕ ਨੇ ਤਿੰਨ ਿਸਹਤ ਕੇਂਦਰਾਂ ਦੇ ਨੀਂਹ ਪੱਥਰ ਰੱਖੇ

ਕੁਲਦੀਪ ਧਾਲੀਵਾਲ ਨੇ ਪਿਛਲੀਆਂ ਸਰਕਾਰਾਂ ’ਤੇ ਪੰਜਾਬ ਨੂੰ ਲੁੱਟਣ ਦਾ ਦੋਸ਼ ਲਾਇਆ
ਪ੍ਰਾਇਮਰੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਦੇ ਹੋਏ ਕੁਲਦੀਪ ਸਿੰਘ ਧਾਲੀਵਾਲ।
Advertisement

ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪੰਜਾਬ ਦਿਵਸ ਮੌਕੇ ਵਧਾਈਆਂ ਦਿੰਦਿਆਂ ‘ਸਿਹਤਮੰਦ ਪੰਜਾਬ - ਸਿਹਤਮੰਦ’ ਦਾ ਨਾਅਰਾ ਦਿੱਤਾ ਅਤੇ ਪ੍ਰਭਾਵਸ਼ਾਲੀ ਨੀਂਹ ਪੱਥਰ ਰੱਖਣ ਦੇ ਜਨਤਕ ਸਮਾਗਮਾਂ ਦੌਰਾਨ 3.20 ਕਰੋੜ ਦੀ ਲਾਗਤ ਨਾਲ ਪਿੰਡ ਗੱਗੋਮਾਹਲ, ਸੁਧਾਰ ਤੇ ਫਰੀਡਮ ਫਾਈਟਰ, ਲੋਕ ਸੰਘਰਸ਼ਾਂ ਦੇ ਨਾਇਕ ਤੇ ਵਿਦਵਾਨ ਲੇਖਕ ਕਾਮਰੇਡ ਸੋਹਣ ਸਿੰਘ ਜੋਸ਼ ਦੇ ਪਿੰਡ ਚੇਤਨਪੁਰਾ ਵਿੱਚ ਤਿੰਨ ਨਵੇਂ ਪ੍ਰਾਇਮਰੀ ਹੈਲਥ ਸੈਂਟਰਾਂ (ਅੱਠ-ਅੱਠ ਬੈੱਡ ਦੇ ਛੋਟੇ ਹਸਪਤਾਲਾਂ) ਦੇ ਨੀਂਹ ਪੱਥਰ ਰੱਖੇ ਅਤੇ ਮਈ 2026 ਤੱਕ ਨਿਰਮਾਣ ਕਾਰਜ ਨੇਪਰੇ ਚਾੜ੍ਹੇ ਜਾਣ ਦਾ ਐਲਾਨ ਕੀਤਾ। ਸਮਾਗਮਾਂ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਦੋਵੇਂ ਹੱਥੀਂ ਲੁੱਟਿਆ ਹੈ, ਜਦੋਂਕਿ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਸਿਹਤ ਸੇਵਾਵਾਂ ਨੂੰ ਪਲੇਠੇ ਏਜੰਡੇ ’ਤੇ ਰੱਖ ਕੇ ਸਾਲ ਦਰ ਸਾਲ ਵਾਧਾ ਕਰਦਿਆਂ ਸਾਲ 2025-26 ਦੇ ਬਜਟ ਵਿੱਚ ਪਿਛਲੇ ਸਾਲ ਦੇ ਹੈਲਥ ਬਜਟ ਨਾਲੋਂ 10 ਫ਼ੀਸਦ ਦਾ ਵਾਧਾ ਕਰਕੇ 5558 ਕਰੋੜ ਰੁਪਏ ਅਲਾਟ ਕੀਤੇ ਹਨ।

ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਮਾਰਕੀਟ ਕਮੇਟੀ ਅਜਨਾਲਾ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਐੱਸ ਡੀ ਓ ਮਨਜਿੰਦਰ ਸਿੰਘ, ਸਰਪੰਚ ਜਸਬੀਰ ਸਿੰਘ ਰਾਜਾ ਚੇਤਨਪੁਰਾ, ਬਾਬਾ ਸਮਸ਼ੇਰ ਸਿੰਘ ਕੋਹਰੀ, ਮਲਕੀਤ ਸਿੰਘ ਭੱਟੀ, ਸਾਬਕਾ ਸਰਪੰਚ ਕਸ਼ਮੀਰ ਸਿੰਘ ਚੇਤਨਪੁਰਾ, ਸਰਪੰਚ ਹਰਪ੍ਰੀਤ ਸਿੰਘ ਕੰਦੋਵਾਲੀ, ਗੁਰਪ੍ਰੀਤ ਸਿੰਘ ਸੰਗਤਪੁਰਾ, ਜਸਬੀਰ ਸਿੰਘ ਸਰਪੰਚ ਸੰਤੂ ਨੰਗਲ, ਬਾਬਾ ਪ੍ਰਭਜੀਤ ਸਿੰਘ ਕੰਦੋਵਾਲੀ ਕਾਰ ਸੇਵਾ ਵਾਲੇ, ਬਾਬਾ ਬਲਜੀਤ ਸਿੰਘ, , ਸਾਬਕਾ ਸਰਪੰਚ ਦਿਲਜੀਤ ਸਿੰਘ ਆਦਿ ਮੌਜੂਦ ਸਨ।

Advertisement

Advertisement
Show comments