MLA Inderjit Kaur Mann ਨੇ 35 ਪੰਚਾਇਤਾਂ ਨੂੰ 1.19 ਕਰੋੜ ਦੇ ਚੈੱਕ ਵੰਡੇ
ਪੰਚਾਂ ਅਤੇ ਸਰਪੰਚਾਂ ਨੂੰ ਬਿਨਾਂ ਭੇਦਭਾਵ ਦੇ ਕੰਮ ਕਰਵਾੳੁਣ ਦੀ ਅਪੀਲ
ਬਲਾਕ ਨੂਰਮਹਿਲ ਦੇ 35 ਪਿੰਡਾਂ ਦੀਆਂ ਪੰਚਾਇਤਾਂ ਨੂੰ ਇੱਕ ਕਰੋੜ 19 ਲੱਖ 50 ਹਜ਼ਾਰ ਰੁਪਏ ਦੇ ਫੰਡ ਜਾਰੀ ਕੀਤੇ ਗਏ। ਇਹ ਗ੍ਰਾਂਟਾਂ ਕਿਸਾਨਾਂ ਦੇ ਡੇਰਿਆਂ ਦੇ ਰਸਤੇ ਪੱਕੇ ਕਰਨ ਲਈ, ਛੱਪੜਾਂ ਦੀ ਸਫਾਈ, ਗੰਦੇ ਪਾਣੀ ਦੇ ਨਿਕਾਸ, ਥਾਪਰ ਮਾਡਲ, ਕੂੜੇ ਦੀ ਸੰਭਾਲ ਲਈ ਖਰਚੀਆਂ ਜਾਣਗੀਆਂ। ਇਸ ਦੌਰਾਨ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਬੀ ਡੀ ਪੀ ਓ ਨੂਰਮਹਿਲ ਦਫ਼ਤਰ ਵਿੱਚ ਇਕੱਤਰ ਪੰਚਾਇਤਾਂ ਨੂੰ ਸੰਬੋਧਨ ਕਰਦਿਆਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਅੱਜ ਤੋਂ ਪੰਚਾਇਤਾਂ ਕੰਮ ਸ਼ੁਰੂ ਕਰ ਦੇਣ। ਸ੍ਰੀਮਤੀ ਮਾਨ ਨੇ ਕਿਹਾ ਕਿ ਬਿਨਾਂ ਕਿਸੇ ਭੇਦਭਾਵ ਤੋਂ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਕੁਝ ਪੰਚਾਇਤਾਂ ਦੇ ਸਰਪੰਚ ਪਿੰਡਾਂ ਵਿੱਚ ਵਿਕਾਸ ਕਾਰਜ ਨਹੀਂ ਕਰਵਾ ਰਹੇ ਜਦੋਂਕਿ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਹਨ। ਅਜਿਹੇ ਪਿੰਡਾਂ ਵਿੱਚ ਪੰਚ ਅੱਗੇ ਆਉਣ ਤੇ ਪ੍ਰਬੰਧਕ ਲਗਾ ਕੇ ਕੰਮ ਕਰਵਾਇਆ ਜਾਵੇਗਾ। ਇਸ ਮੌਕੇ ਬੀ ਡੀ ਪੀ ਓ ਨੂਰਮਹਿਲ ਵਿਆਸ ਦੇਵ, ਨਾਇਬ ਤਹਿਸੀਲਦਾਰ ਗਗਨਦੀਪ ਸਿੰਘ, ਮਾਰਕੀਟ ਕਮੇਟੀ ਨੂਰਮਹਿਲ ਦੇ ਚੇਅਰਮੈਨ ਲਖਵੀਰ ਸਿੰਘ, ਬਲਾਕ ਸਮਿਤੀ ਨੂਰਮਹਿਲ ਦੇ ਚੇਅਰਮੈਨ ਚਰਨਜੀਤ ਰਾਏ, ਬਲਾਕ ਪ੍ਰਧਾਨ ਜਸਵੀਰ ਸਿੰਘ, ਬਲਾਕ ਪ੍ਰਧਾਨ ਕੁਲਵੰਤ ਸਿੰਘ, ਬਲਾਕ ਪ੍ਰਧਾਨ ਰਣਯੋਧ ਸਿੰਘ, ਕੋਆਡੀਨੇਟਰ ਨਿਰਮਲ ਸਿੰਘ , ਅਮਰੀਕ ਸਿੰਘ ਤਲਵਣ, ਬਚਿੱਤਰ ਸਿੰਘ ਜੌਹਲ,ਕੋਆਡੀਨੇਟਰ ਗੁਰਪ੍ਰੀਤ ਸਿੰਘ ਰੰਧਾਵਾ ਹਾਜ਼ਰ ਸਨ।

