ਵਿਧਾਇਕ ਨੇ ਪੱਕੇ ਮਕਾਨਾਂ ਲਈ ਮਨਜ਼ੂਰੀ ਪੱਤਰ ਵੰਡੇ
ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ 79 ਪਰਿਵਾਰਾਂ ਨੂੰ ਪੱਕੇ ਮਕਾਨ ਬਣਾਉਣ ਲਈ ਮਨਜ਼ੂਰੀ ਪੱਤਰ ਵੰਡੇ ਗਏ। ਇਸ ਸਬੰਧੀ ਮਾਰਕੀਟ ਕਮੇਟੀ ਦਸੂਹਾ ਵਿੱਚ ਸਮਾਗਮ ਦੌਰਾਨ ਪਿੰਡਾਂ ਨਾਲ ਸਬੰਧਤ ਲੋੜਵੰਦ ਪਰਿਵਾਰਾਂ ਨੂੰ 1.5 ਲੱਖ ਰੁਪਏ ਪ੍ਰਤੀ ਪਰਿਵਾਰ ਮਨਜ਼ੂਰੀ ਪੱਤਰ ਸੌਂਪੇ...
Advertisement
ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ 79 ਪਰਿਵਾਰਾਂ ਨੂੰ ਪੱਕੇ ਮਕਾਨ ਬਣਾਉਣ ਲਈ ਮਨਜ਼ੂਰੀ ਪੱਤਰ ਵੰਡੇ ਗਏ। ਇਸ ਸਬੰਧੀ ਮਾਰਕੀਟ ਕਮੇਟੀ ਦਸੂਹਾ ਵਿੱਚ ਸਮਾਗਮ ਦੌਰਾਨ ਪਿੰਡਾਂ ਨਾਲ ਸਬੰਧਤ ਲੋੜਵੰਦ ਪਰਿਵਾਰਾਂ ਨੂੰ 1.5 ਲੱਖ ਰੁਪਏ ਪ੍ਰਤੀ ਪਰਿਵਾਰ ਮਨਜ਼ੂਰੀ ਪੱਤਰ ਸੌਂਪੇ ਗਏ। ਸਮਾਗਮ ਦੌਰਾਨ ਵਿਧਾਇਕ ਘੁੰਮਣ ਨੇ ਕਿਹਾ ਕਿ ਹਲਕਾ ਦੇ ਕਿਸੇ ਵੀ ਪਰਿਵਾਰ ਨੂੰ ਹੁਣ ਕੱਚੇ ਮਕਾਨ ਵਿੱਚ ਰਹਿਣ ਲਈ ਮਜਬੂਰ ਨਹੀਂ ਹੋਣਾ ਪਵੇਗਾ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਕਸਦ ਹੈ ਕਿ ਹਰ ਲੋੜਵੰਦ ਪਰਿਵਾਰ ਦਾ ਜੀਵਨ ਪੱਧਰ ਉੱਚਾ ਕੀਤਾ ਜਾਵੇ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੇਨ ਕੰਵਲਪ੍ਰੀਤ ਸਿੰਘ (ਕੇ.ਪੀ) ਸੰਧੂ ਨੇ ਵਿਧਾਇਕ ਘੁੰਮਣ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਉਪਰਾਲੇ ਨਾਲ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਬਿੰਦੂ ਘੁੰਮਣ, ਗੁਰਮੀਤ ਸਿੰਘ ਚਾਹਲ, ਸਤਨਾਮ ਸਿੰਘ, ਸੰਦੀਪ ਸਿੰਘ ਢਿੱਲੋਂ, ਨੀਨਾ ਮਨਹਾਸ, ਰਮਨਦੀਪ ਬੱਧਣ, ਗੁਰਪ੍ਰੀਤ ਸਿੰਘ ਲਵਲੀ ਸਰਪੰਚ ਕੱਲੋਵਾਲ, ਸੁਖਵਿੰਦਰ ਸਿੰਘ ਸਰਪੰਚ ਸ਼ਰੀਹਪੁਰ, ਅਮਰਜੀਤ ਕੌਰ ਸਰਪੰਚ ਬੇਰਛਾ, ਨੀਲਮ ਕੁਮਾਰੀ ਸਰਪੰਚ ਛੰਗਿਆਲ, ਮਮਤਾ ਕੁਮਾਰੀ ਸਰਪੰਚ ਜਾਗਲ ਤੇ ਹਰਪ੍ਰੀਤ ਕੌਰ ਸਰਪੰਚ ਕਾਲਾ ਝਿੰਗੜ ਆਦਿ ਮੌਜੂਦ ਸਨ।
Advertisement
Advertisement
