ਮਿੱਡ-ਡੇਅ ਮੀਲ ਦਾ ਸਾਮਾਨ ਚੋਰੀ
ਇਥੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕਹਿਰਵਾਲੀ ਵਿੱਚੋਂ ਅਣਪਛਾਤੇ ਚੋਰਾਂ ਨੇ ਮਿੱਡ-ਡੇਅ ਮੀਲ ਦਾ ਸਾਮਾਨ ਚੋਰੀ ਕਰ ਲਿਆ। ਹੈੱਡ ਟੀਚਰ ਉਪਮਾ ਮਹਾਜਨ ਨੇ ਦੱਸਿਆ ਚੋਰ ਸਕੂਲ ਦੀ ਕੰਧ ਤੋੜ ਕੇ ਅੰਦਰ ਦਾਖਲ਼ ਹੋਏ ਤੇ ਰਸੋਈ ਦੇ ਤਾਲੇ ਤੋੜ ਕੇ ਚੋਰਾਂ ਨੇ...
Advertisement
ਇਥੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕਹਿਰਵਾਲੀ ਵਿੱਚੋਂ ਅਣਪਛਾਤੇ ਚੋਰਾਂ ਨੇ ਮਿੱਡ-ਡੇਅ ਮੀਲ ਦਾ ਸਾਮਾਨ ਚੋਰੀ ਕਰ ਲਿਆ। ਹੈੱਡ ਟੀਚਰ ਉਪਮਾ ਮਹਾਜਨ ਨੇ ਦੱਸਿਆ ਚੋਰ ਸਕੂਲ ਦੀ ਕੰਧ ਤੋੜ ਕੇ ਅੰਦਰ ਦਾਖਲ਼ ਹੋਏ ਤੇ ਰਸੋਈ ਦੇ ਤਾਲੇ ਤੋੜ ਕੇ ਚੋਰਾਂ ਨੇ ਬੱਚਿਆਂ ਲਈ ਆਏ ਮਿੱਡ-ਡੇਅ ਮੀਲ ਦਾ ਅਨਾਜ (ਕਣਕ ਤੇ ਚਾਵਲ), ਗੈਸ ਸਿਲੰਡਰ ਤੇ ਬਰਤਨ ਚੋਰੀ ਕਰ ਲਏ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮਈ 2025 ਵਿੱਚ ਵੀ ਅਣਪਛਾਤੇ ਚੋਰਾਂ ਨੇ ਸਕੂਲ ਦਾ ਦਰਵਾਜ਼ਾ ਤੋਂ ਕੇ ਐੱਲ ਈ ਡੀ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਸੀ। ਸ੍ਰੀਮਤੀ ਮਹਾਜਨ ਨੇ ਦੱਸਿਆ ਕਿ ਇਸ ਸਬੰਧ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ।
Advertisement
Advertisement
×

