ਮੀਟਿੰਗਾਂ ਨਾਲ ਟਿਕਟ ਦੇ ਦਾਅਵੇਦਾਰਾਂ ਦੇ ਪਰ ਤੋਲਣ ਲੱਗੀ ‘ਆਪ’

ਮੀਟਿੰਗਾਂ ਨਾਲ ਟਿਕਟ ਦੇ ਦਾਅਵੇਦਾਰਾਂ ਦੇ ਪਰ ਤੋਲਣ ਲੱਗੀ ‘ਆਪ’

ਆਦਮਪੁਰ ਵਿੱਚ ਮੰਚ ’ਤੇ ਬੈੇਠੇ ਹਰਪਾਲ ਸਿੰਘ ਚੀਮਾ ਨਾਲ ਅਸ਼ੋਕ ਕੁਮਾਰ ਤੇ ਹੋਰ।

ਪਾਲ ਸਿੰਘ ਨੌਲੀ

ਜਲੰਧਰ, 30 ਨਵੰਬਰ

ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਦੇ ਹਲਕਿਆਂ ਅਨੁਸਾਰ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੌਰਾਨ ਟਿਕਟਾਂ ਦੇ ਦਾਅਵੇਦਾਰਾਂ ਦੀ ਜ਼ੋਰ ਅਜ਼ਮਾਈ ਵੀ ਦੇਖੀ ਜਾ ਰਹੀ ਹੈ। ਪਾਰਟੀ ਇਹ ਵੀ ਦੇਖ ਰਹੀ ਹੈ ਕਿ ਕਿਹੜਾ ਆਗੂ ਕਿੰਨੇ ਲੋਕਾਂ ਨੂੰ ਇਸ ਇਕੱਠ ਵਿਚ ਲੈ ਕੇ ਆਉਂਦਾ ਹੈ। ਆਮ ਆਦਮੀ ਪਾਰਟੀ ਵੱਲੋਂ ਅੱਜ ਜਲੰਧਰ ਦੇ ਕੇਂਦਰੀ ਵਿਧਾਨ ਸਭਾ ਹਲਕੇ ਵਿਚ ਮੀਟਿੰਗ ਕੀਤੀ ਗਈ। ਇਸ ਵਿਚ ਟਿਕਟ ਦੇ ਦਾਅਵੇਦਾਰਾਂ ਡਾ. ਸੰਜੀਵ ਸ਼ਰਮਾ ਤੇ ਇਕਬਾਲ ਸਿੰਘ ਢੀਂਡਸਾ ਨੇ ਆਪੋ ਆਪਣੇ ਸਮਰਥਕਾਂ ਨੂੰ ਮੀਟਿੰਗ ਵਿਚ ਲਿਆਂਦਾ ਸੀ। ਇਸ ਮੀਟਿੰਗ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਵੀ ਪਹੁੰਚਣਾ ਸੀ ਪਰ ਉਨ੍ਹਾਂ ਦਾ ਦੌਰਾ ਅਚਾਨਕ ਰੱਦ ਹੋ ਗਿਆ ਤੇ ਉਨ੍ਹਾਂ ਦੀ ਥਾਂ ’ਤੇ ਮਨਵਿੰਦਰ ਸਿੰਘ ਗਿਆਸਪੁਰਾ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਸ੍ਰੀ ਗਿਆਸਪੁਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ 10 ਸਾਲ ਅਕਾਲੀ-ਭਾਜਪਾ ਦਾ ਰਾਜ ਵੀ ਦੇਖਿਆ ਤੇ ਪੰਜ ਸਾਲ ਕਾਂਗਰਸ ਦਾ ਰਾਜ ਵੀ ਦੇਖ ਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਕ ਮੌਕਾ ਕੇਜਰੀਵਾਲ ਨੂੰ ਵੀ ਦਿੱਤਾ ਜਾਵੇ। ਮੀਟਿੰਗ ਵਿਚ ਲੋਕ ਸਭਾ ਹਲਕੇ ਦੇ ਇੰਚਾਰਜ ਰਮਣੀਕ ਸਿੰਘ ਰੰਧਾਵਾ, ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਹਰਚਰਨ ਸਿੰਘ ਸੰਧੂ, ਸੁਭਾਸ਼ ਸ਼ਰਮਾ, ਬਲਵੰਤ ਭਾਟੀਆ, ਗੁਰਪ੍ਰੀਤ ਕੌਰ, ਸੰਜੀਵ ਭਗਤ ਹਾਜ਼ਰ ਸਨ।

ਦਿੱਲੀ ਵਰਗੀਆਂ ਮਿਲਣਗੀਆਂ ਸਹੂਲਤਾਂ: ਹਰਪਾਲ ਚੀਮਾ

ਆਦਮਪੁਰ (ਹਤਿੰਦਰ ਮਹਿਤਾ): ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਦੀ ਰਾਜ ਸੱਤਾ ’ਤੇ ਕਾਬਜ਼ ਭਾਵੇਂ ਕਾਂਗਰਸੀ, ਭਾਜਪਾ ਜਾ ਫਿਰ ਅਕਾਲੀ ਦਲ ਇਨ੍ਹਾਂ ਨੇ ਕਦੇ ਵੀ ਲੋਕਾਂ ਦਾ ਭਲਾ ਨਹੀ ਸੋਚਿਆ ਸਗੋਂ ਹੱਕ ਮੰਗਦੇ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ ਉੱਤੇ ਕਦੇ ਲਾਠੀਚਾਰਜ ਕਦੇ ਅੱਥਰੂ ਗੈਸ ਜਿਹੇ ਤਸ਼ੱਦਦ ਕੀਤੇ ਹਨ। ਇਸ ਗੱਲ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਤੋਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੱਲੋਂ ਵਿਧਾਨ ਸਭਾ ਹਲਕਾ ਆਦਮਪੁਰ ਵਿੱਚ ਕੀਤੀ ਮੀਟਿੰਗ ਦੌਰਾਨ ਆਮ ਪਾਰਟੀ ਦੇ ਅਹੁਦੇਦਾਰਾਂ ਸਮੇਤ ਵਾਲੰਟੀਅਰਾਂ ਨਾਲ ਸਾਂਝੇ ਕੀਤੇ। ਆਦਮਪੁਰ ਤੋਂ ਸੀਟ ਦੇ ਦਾਅਵੇਦਾਰ ਅਸ਼ੋਕ ਕੁਮਾਰ ਕਪੂਰ ਪਿੰਡ ਤੇ ਜੀਤ ਲਾਲਾ ਭੱਟੀ ਭੋਗਪੁਰ ਦੇ ਹੱਕ ਵਿੱਚ ਕੀਤੇ ਇੱਕਠ ਨੂੰ ਉਨ੍ਹਾਂ ਸੰਬੋਧਨ ਕਰਦਿਆਂ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਦਿੱਲੀ ਵਰਗੀਆਂ ਸਹੂਲਤਾਂ ਦੇਣ  ਦਾ ਆਦਮਪੁਰ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ। ਉਨ੍ਹਾਂ ਕਿਹਾ ਕਿ ਆਦਮਪੁਰ ਹਲਕੇ ਤੋਂ ਲੋਕਲ ਉਮੀਦਵਾਰ ਲਈ ਪਹਿਲ ਦਿੱਤੀ ਜਾਵੇਗੀ ।  ਇਸ ਮੌਕੇ ਜੁਆਇੰਟ ਸਕੱਤਰ ਗਰਵਿੰਦਰ ਸਿੰਘ ਸੱਗਰਾਵਾਲੀ, ਰਮਨੀਕ ਸਿੰਘ ਰੰਧਾਵਾਂ ਲੋਕ ਸਭਾ ਇੰਚਾਰਜ,ਪਰਮਜੀਤ ਸਿੰਘ ਰਾਜਵੰਸ਼ ਬਲਾਕ ਇੰਚਾਰਜ ਕੁਲਦੀਪ ਸਿੰਘ ਮਿਨਹਾਸ, ਸੋਮ ਨਾਥ ਦੜੋਚ ਹਾਜ਼ਰ ਸਨ ।  

‘ਆਪ’ ਵੱਲੋਂ ਜ਼ਿਲ੍ਹਾ ਸਿੱਖਿਆ ਵਿਭਾਗ ਦੀ ਵੈਬਸਾਈਟ ਬੰਦ ਹੋਣ ਦਾ ਦੋਸ਼ 

ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਆਮ ਆਦਮੀ ਪਾਰਟੀ ਦੇ ਨੈਸ਼ਨਲ ਕੌਂਸਲ ਦੇ ਮੈਂਬਰ ਹਰਿੰਦਰ ਸਿੰਘ ਅਤੇ ਵਿਸ਼ਾਲ ਜੋਸ਼ੀ ਨੇ ਦੋਸ਼ ਲਾਇਆ ਕਿ ਜ਼ਿਲ੍ਹਾ ਸਿਖਿਆ ਦਫਤਰ ਦੀ ਵੈਬਸਾਈਟ ਬੰਦ ਹੋਣ ਕਾਰਨ ਇਸ ਨਾਲ ਜੁੜੇ ਸਕੂਲਾਂ ਦੇ ਪ੍ਰਬੰਧਕਾਂ ਨੂੰ ਮੁਸ਼ਕਲ ਪੇਸ਼ ਆ ਰਹੀ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਜ਼ਿਲ੍ਹੇ ਵਿਚ 2 ਹਜ਼ਾਰ ਤੋਂ ਵੱਧ ਸਕੂਲ ਹਨ, ਜਿਨ੍ਹਾਂ ਵਿਚ ਸਰਕਾਰੀ, ਏਡਿਡ, ਮਾਨਤਾਪ੍ਰਾਪਤ ਅਤੇ ਪ੍ਰਾਈਵੇਟ ਸਕੂਲ ਸ਼ਾਮਲ ਹਨ। ਇਹ ਸਾਰੇ ਸਕੂਲਾਂ ਨੂੰ ਜ਼ਿਲ੍ਹਾ ਸਿੱਖਿਆ ਦਫਤਰ ਦੀ ਵੈਬਸਾਈਟ ਤੋਂ ਹੀ ਸਮੇਂ ਸਮੇਂ ’ਤੇ ਜਾਣਕਾਰੀ ਮਿਲਦੀ ਹੈ ਪਰ ਵਿਭਾਗ ਵੱਲੋਂ ਵੈਬਸਾਈਟ ਲਈ ਲੋੜੀਂਦੀ ਰਕਮ ਦਾ ਭੁਗਤਾਨ ਨਾ ਕੀਤੇ ਜਾਣ ਕਾਰਨ ਇਹ ਬੰਦ ਪਈ ਹੈ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਸ਼ੀਲ ਕੁਮਾਰ ਤੁਲੀ ਨੇ ਇਨਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਵੈਬਸਾਈਟ ਤਜਰਬੇ ਵਜੋਂ ‘ਡੰਮੀ’ ਵੈਬਸਾਈਟ ਬਣਾਈ ਸੀ, ਜਿਸ ਨੂੰ ਬਾਅਦ ਵਿਚ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵਿਭਾਗ ਦੀਆਂ ਦੋ ਵੈਬਸਾਈਟਾਂ ਚਲ ਰਹੀਆਂ ਹਨ ਅਤੇ ਠੀਕ ਕੰਮ ਕਰ ਰਹੀਆਂ ਹਨ। ਵਿਭਾਗ ਨਾਲ ਸਬੰਧਤ ਸਾਰੀ ਜਾਣਕਾਰੀ ਇਨ੍ਹਾਂ ਵੈਬਸਾਈਟਾਂ ’ਤੇ ਉਪਲਬਧ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All