DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Medical Officer ਨੂੰ ਕਰਨੇ ਪੈ ਰਹੇ ਨੇ Class Four ਵਾਲੇ ਕੰਮ

Goindwal Sahib ਦੇ ESI Health Center ਵਿੱਚ Staff Shortage; ਪੰਜ ’ਚੋਂ ਤਿੰਨ ਅਸਾਮੀਆਂ ਖਾਲੀ

  • fb
  • twitter
  • whatsapp
  • whatsapp
featured-img featured-img
ਸਮੱਸਿਆਵਾਂ ਬਾਰੇ ਜਾਣਕਾਰੀ ਦਿੰਦੀ ਹੋਈ ਮੈਡੀਕਲ ਅਫਸਰ ਨਿਤਿਕਾ ਸੇਠੀ।
Advertisement

ਗੋਇੰਦਵਾਲ ਸਾਹਿਬ ਦੇ ਫੋਕਲ ਪੁਆਇੰਟ ਵਿੱਚ ਸਥਿਤ ਸਨਅਤੀ ਇਕਾਈਆਂ ਦੇ ਕਰਮਚਾਰੀਆਂ ਅਤੇ ਵਰਕਰਾਂ ਲਈ ਬਣਾਇਆ ਗਿਆ ਪੰਜਾਬ ਸਰਕਾਰ ਦਾ ਈ ਐੱਸ ਆਈ ਹੈਲਥ ਸੈਂਟਰ (ਡਿਸਪੈਂਸਰੀ) ਲੰਮੇ ਸਮੇਂ ਤੋਂ ਸਟਾਫ ਦੀ ਘਾਟ ਨਾਲ ਜੂਝ ਰਿਹਾ ਹੈ। ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਇਸ ਸਿਹਤ ਕੇਂਦਰ ਵਿੱਚ ਤਾਇਨਾਤ ਮੈਡੀਕਲ ਅਫਸਰ ਨੂੰ ਦਰਜਾ ਚਾਰ ਮੁਲਾਜ਼ਮ ਦੀਆਂ ਸੇਵਾਵਾਂ ਵੀ ਖੁਦ ਨਿਭਾਉਣੀਆਂ ਪੈ ਰਹੀਆਂ ਹਨ।

ਇਸ ਸਬੰਧੀ ਗੱਲਬਾਤ ਕਰਦਿਆਂ ਮੈਡੀਕਲ ਅਫਸਰ ਨਿਤਿਕਾ ਸੇਠੀ ਅਤੇ ਏ ਐੱਨ ਐੱਮ ਸਤਬੀਰ ਕੌਰ ਨੇ ਦੱਸਿਆ ਕਿ ਗੋਇੰਦਵਾਲ ਸਾਹਿਬ ਦੇ ਫੋਕਲ ਪੁਆਇੰਟ ਖੇਤਰ ਵਿੱਚ ਸਥਿਤ ਈ ਐੱਸ ਆਈ ਸੈਂਟਰ ਵਿੱਚ ਲੰਮੇ ਸਮੇਂ ਤੋਂ ਅਸਾਮੀਆਂ ਖਾਲੀ ਪਈਆਂ ਹਨ। ਇਸ ਵੇਲੇ ਡਿਸਪੈਂਸਰੀ ਵਿੱਚ ਪੰਜ ’ਚੋਂ ਤਿੰਨ ਅਹਿਮ ਪੋਸਟਾਂ ਖਾਲੀ ਹਨ, ਜਿਨ੍ਹਾਂ ਵਿੱਚ ਫਾਰਮੈਸੀ ਅਫਸਰ, ਏ ਐੱਨ ਐੱਮ, ਜੂਨੀਅਰ ਸਹਾਇਕ ਅਤੇ ਦਰਜਾ ਚਾਰ ਮੁਲਾਜ਼ਮ ਦੀਆਂ ਅਸਾਮੀਆਂ ਸ਼ਾਮਲ ਹਨ।

Advertisement

ਡਿਸਪੈਂਸਰੀ ਵਿੱਚ ਮੌਜੂਦ ਮਰੀਜ਼ਾਂ ਰਾਜ ਕੌਰ, ਬਲਵਿੰਦਰ ਕੌਰ ਅਤੇ ਕਵਲਜੀਤ ਸਿੰਘ ਆਦਿ ਨੇ ਦੱਸਿਆ ਕਿ ਸਟਾਫ ਨਾ ਹੋਣ ਕਾਰਨ ਮਰੀਜ਼ ਤਾਂ ਪਰੇਸ਼ਾਨ ਹੁੰਦੇ ਹੀ ਹਨ, ਨਾਲ ਹੀ ਮੈਡੀਕਲ ਅਫਸਰ ਨੂੰ ਸਫ਼ਾਈ ਅਤੇ ਹੋਰ ਦਰਜਾ ਚਾਰ ਵਾਲੇ ਕੰਮ ਵੀ ਖੁਦ ਕਰਨੇ ਪੈਂਦੇ ਹਨ। ਇਸ ਦੇ ਨਾਲ ਹੀ ਹੈਲਥ ਸੈਂਟਰ ਵਿੱਚ ਚੌਕੀਦਾਰ ਦੀ ਤਾਇਨਾਤੀ ਨਾ ਹੋਣ ਕਾਰਨ ਹੁਣ ਤੱਕ ਕਈ ਵਾਰ ਚੋਰੀ ਦੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ। ਇਸ ਸਬੰਧੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਵਰਕਰਾਂ ਦੀਆਂ ਸਿਹਤ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਡਿਸਪੈਂਸਰੀ ਵਿੱਚ ਸਟਾਫ ਦੀ ਘਾਟ ਨੂੰ ਤੁਰੰਤ ਪੂਰਾ ਕੀਤਾ ਜਾਵੇ।

Advertisement

Advertisement
×