ਡੀਸੀਐੱਮ ਦੇ ਮੁਲਾਜ਼ਮਾਂ ਵੱਲੋਂ ਮਾਰਚ

ਡੀਸੀਐੱਮ ਦੇ ਮੁਲਾਜ਼ਮਾਂ ਵੱਲੋਂ ਮਾਰਚ

ਮਾਰਚ ਕਰਦੇ ਹੋਏ ਡੀਸੀਐੱਮ ਫੈਕਟਰੀ ਦੇ ਕਰਮਚਾਰੀ।

ਸੁਭਾਸ਼ ਜੋਸ਼ੀ
ਬਲਾਚੌਰ, 14 ਜੁਲਾਈ

ਅੱਜ ਡੀਸੀਐੱਮ ਕੰਪਨੀ ਦੇ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੰਗਣਾ ਪੁਲ ਤੋਂ ਬਲਾਚੌਰ ਸ਼ਹਿਰ ਵਿਚ ਮੌਨ ਰੋਚ ਮਾਰਚ ਕੱਢਿਆ ਗਿਆ। ਕਰਮਚਾਰੀਆਂ ਅਨੁਸਾਰ ਡੀਸੀਐੱਮ ਪ੍ਰਬੰਧਕਾਂ ਵੱਲੋਂ ਗ਼ੈਰਕਾਨੂੰਨੀ ਢੰਗ ਨਾਲ ਫੈਕਟਰੀ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਕਰਮਚਾਰੀਆਂ ਨੂੰ ਤਨਖ਼ਾਹ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਆਖਿਆ ਕਿ ਇਸ ਮਹਾਮਾਰੀ ਦੇ ਸਮੇਂ ਵਿਚ ਡੀਸੀਐੱਮ ਪ੍ਰਬੰਧਕਾਂ ਨੇ ਕਿਰਤੀਆਂ ਨੂੰ ਆਰਥਿਕ ਤੇ ਮਾਨਸਿਕ ਤੌਰ ’ਤੇ ਡੂੰਘੀ ਸੱਟ ਮਾਰੀ ਹੈ। ਡੀਸੀਐੱਮ ਕਰਮਚਾਰੀ ਯੂਨੀਅਨ ਵੱਲੋਂ ਫੈਕਟਰੀ ਚਲਾਉਣ ਲਈ ਪੰਜਾਬ ਕਿਰਤ ਕਮਿਸਨਰ, ਡਿਪਟੀ ਕਮਿਸ਼ਨਰ ਐੱਸਬੀਐੱਸ ਨਗਰ, ਪ੍ਰਿੰਸੀਪਲ ਸੈਕਟਰੀ ਪੰਜਾਬ ਅਤੇ ਪੰਜਾਬ ਦੇ ਕਿਰਤ ਮੰਤਰੀ ਧਿਆਨ ਵਿੱਚ ਇਹ ਗੱਲ ਲਿਆਂਦੀ ਗਈ। ਉਨ੍ਹਾਂ ਮੰਗ ਕੀਤੀ ਕਿ ਝੂਠੇ ਕੋਰਟ ਕੇਸ ਵਾਪਸ ਲਏ ਜਾਣ ਸਤੰਬਰ 2019 ਤੋਂ ਹੁਣ ਤਕ ਦੀ ਤਨਖ਼ਾਹ 10 ਦਿਨਾਂ ਦੇ ਅੰਦਰ ਕਿਰਤੀਆਂ ਦੇ ਖਾਤੇ ਵਿੱਚ ਪਾਈ ਜਾਵੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਕਿਰਤੀ ਸੰਘਰਸ਼ ਲਈ ਮਜਬੂਰ ਹੋਣਗੇ।

ਦੂਜੇ ਪਾਸੇ, ਸਰਕਾਰੀ ਹਦਾਇਤਾਂ ਅਨੁਸਾਰ ਥਾਣਾ ਸਿਟੀ ਬਲਾਚੌਰ ਦੀ ਏਐੱਸਆਈ ਹਰਜਿੰਦਰ ਕੌਰ ਨੇ ਯੂਨੀਅਨ ਦੇ ਭੁਪਿੰਦਰ ਸਿੰਘ, ਰਾਜ ਬਹਾਦਰ, ਰਵਿੰਦਰ ਸਿੰਘ ਸਣੇ ਹੋਰ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All