Amritsar news: ਕਈ ਆਗੂ ਤੇ ਵਰਕਰ ਪੁਨਰ ਸੁਰਜੀਤ ਵਿੱਚ ਸ਼ਾਮਲ
ਪੀਰ ਮੁਹੰਮਦ ਨੇ ਪਾਰਟੀ ਵਿੱਚ ਸਵਾਗਤ ਕੀਤਾ; ਮਾਣ-ਸਨਮਾਨ ਦਾ ਭਰੋਸਾ
ਇਸ ਜ਼ਿਲ੍ਹੇ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ), ਆਮ ਆਦਮੀ ਪਾਰਟੀ ਅਤੇ ਹੋਰ ਪਾਰਟੀਆਂ ਦੇ 200 ਤੋਂ ਵੱਧ ਆਗੂ ਤੇ ਵਰਕਰ ਨੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਦੇ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦਿਆਂ ਜੈਕਾਰੇ ਲਾਏ।
ਪਾਰਟੀ ਵਿੱਚ ਸ਼ਾਮਲ ਹੋਏ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੰਥਕ ਅਤੇ ਰਾਜਨੀਤਿਕ ਸਰਗਰਮੀਆਂ ਨੂੰ ਤੇਜ਼ ਕਰਨ ਦਾ ਅਹਿਦ ਲਿਆ। ਪੀਰ ਮੁਹੰਮਦ ਨੇ ਦੱਸਿਆ ਕਿ ਅੱਜ ਸ਼ਾਮਲ ਹੋਣ ਵਾਲਿਆਂ ਵਿੱਚ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਸੁੱਚਾ ਸਿੰਘ ਗੱਗੋਮਾਹਲ , ਸੁਰਜੀਤ ਸਿੰਘ ਨੰਗਲਸੋਹਲ, ਮੰਗਲ ਸਿੰਘ (ਪੰਜਾਬ ਪ੍ਰਧਾਨ, ਭਗਵਾਨ ਵਾਲਮੀਕ ਆਸ਼ਰਮ ਧੂਣਾ ਸਾਹਿਬ ਟਰੱਸਟ), ਸਤਪਾਲ ਸਿੰਘ, ਦਿਲਬਾਗ ਸਿੰਘ, ਗੁਰਦੀਪ ਸਿੰਘ ਸਹੋਤਾ, ਸੁਰਿੰਦਰ ਸਿੰਘ , ਡਾ. ਜੋਬਨਜੀਤ ਸਿੰਘ, ਰਾਜਬੀਰ ਸਿੰਘ (ਰਿਟਾਇਰਡ ਐਕਸੀਅਨ), ਹਰਦੇਵ ਸਿੰਘ (ਗਾਲਿਬ), ਹਰਵਿੰਦਰ ਸਿੰਘ, ਸੁਖਚੈਨ ਸਿੰਘ, ਆਕਾਸ਼ ਢਿੱਲੋਂ, ਲਕਸ਼ਮਣ ਸਿੰਘ, ਸਾਹਿਬਗੁਰਨੂਰ ਸਿੰਘ, ਸਹਿਲਪ੍ਰੀਤ ਸਿੰਘ, ਅਮਰ ਸਿੰਘ, ਅਮਰਜੀਤ ਸਿੰਘ ਅਤੇ ਸੁਖਦੇਵ ਸਿੰਘ ਗੱਗੋਮਾਹਲ ਸ਼ਾਮਲ ਹੋਏ ਹਨ। ਇਸ ਮੌਕੇ ਸ੍ਰੀ ਪੀਰ ਮੁਹੰਮਦ, ਦਲਜਿੰਦਰ ਬੀਰ ਸਿੰਘ ਵਿਰਕ ਪ੍ਰਧਾਨ ਜ਼ਿਲ੍ਹਾ ਜਥੇਦਾਰ ਦਿਹਾਤੀ ਅੰਮ੍ਰਿਤਸਰ, ਹਰਜੀਤ ਸਿੰਘ ਪੁਰੇਵਾਲ ਜਥੇਬੰਦਕ ਸਕੱਤਰ ਅਤੇ ਮਧੂਪਾਲ ਸਿੰਘ ਗੋਗਾ ਵਰਕਿਗ ਕਮੇਟੀ ਮੈਂਬਰ ਸਮੇਤ ਸੀਨੀਅਰ ਆਗੂਆਂ ਨੇ ਸੰਤ ਸਿਪਾਹੀ ਦਲ ਦੇ ਮੁੱਖ ਸੇਵਾਦਾਰ ਭਾਈ ਦਵਿੰਦਰ ਸਿੰਘ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦੇ ਯਤਨਾਂ ਸਦਕਾ ਇਹ ਸਾਰਾ ਉਪਰਾਲਾ ਸੰਭਵ ਹੋਇਆ।

