ਦਰਬਾਰ ਸਾਈਂ ਜੁਮਲੇ ਸ਼ਾਹ ਵਿੱਚ ਮਾਘੀ ਮਨਾਈ

ਦਰਬਾਰ ਸਾਈਂ ਜੁਮਲੇ ਸ਼ਾਹ ਵਿੱਚ ਮਾਘੀ ਮਨਾਈ

ਸਰਬਤ ਦੇ ਭਲੇ ਦੀ ਅਰਦਾਸ ਕਰਦੀਆਂ ਹੋਈਆਂ ਸੰਗਤਾਂ। -ਫੋਟੋ: ਮਹਿਤਾ

ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 15 ਜਨਵਰੀ

ਪਿੰਡ ਉਦੇਸੀਆਂ ਵਿਖੇ ਸਥਿਤ ਦਰਬਾਰ ਸਾਈਂ ਜੁੰਮਲੇ ਸ਼ਾਹ ਵਿਖੇ ਗਦੀ ਨਸ਼ੀਨ ਸਯੱਦ ਫਕੀਰ ਬੀਬੀ ਸ਼ਰੀਫਾ ਜੀ ਦੀ ਅਗਵਾਈ ਹੇਠ ਮਾਘੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਬੀਬੀ ਸ਼ਰੀਫਾ ਜੀ ਅਤੇ ਸੰਗਤਾਂ ਵੱਲੋਂ ਮਾਘੀ ਦਾ ਧੂਣਾ ਲਗਾਇਆ ਗਿਆ। ਇਸ ਮੌਕੇ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਏ ਕਿਸਾਨਾਂ ਦੀ ਜਿੱਤ ਦੀ ਅਰਦਾਸ ਕੀਤੀ ਗਈ।

ਸੰਗਤਾਂ ਵਲੋਂ ਸਾਰਿਆਂ ਨੂੰ ਮਾਘੀ ਦੀ ਵਧਾਈ ਦਿਤੀ। ਇਸ ਮੌਕੇ ਵਖ ਵਖ ਜੱਥਿਆਂ ਵਲੋਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ। ਇਸ ਮੌਕੇ ਮਹੰਤ ਕਿਰਨਾਂ ਰਾਮਾ ਮੰਡੀ ਵਾਲੇ, ਮਹੰਤ ਸੋਨੀਆ ਫਗਵਾੜੇ ਵਾਲੇ ਸ਼ਾਮਲ ਹੋਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All