DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Literary Award: ਅਵਤਾਰ ਢਿੱਲੋਂ ਨੂੰ ਕਿਰਪਾਲ ਸਿੰਘ ਯੋਗੀ ਯਾਦਗਾਰੀ ਸਨਮਾਨ

ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਵੱਲੋਂ ਸਰਕਾਰੀ ਕਾਲਜ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਹਾਲ ਵਿੱਚ ਪੰਜਵਾਂ ਪ੍ਰੋ. ਕਿਰਪਾਲ ਸਿੰਘ ਯੋਗੀ ਯਾਦਗਾਰੀ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਾਬਕਾ ਨਿਊਜ਼ ਰੀਡਰ ਤੇ ਉੱਘੇ ਉਚਾਰਕ ਅਵਤਾਰ ਸਿੰਘ ਢਿੱਲੋਂ ਨੂੰ ਯਾਦਗਾਰੀ ਸਨਮਾਨ ਦਿੱਤਾ...

  • fb
  • twitter
  • whatsapp
  • whatsapp
featured-img featured-img
ਅਵਤਾਰ ਸਿੰਘ ਢਿੱਲੋਂ ਦਾ ਸਨਮਾਨ ਕਰਦੇ ਹੋਏ ਸਭਾ ਦੇ ਮੈਂਬਰ।
Advertisement

ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਵੱਲੋਂ ਸਰਕਾਰੀ ਕਾਲਜ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਹਾਲ ਵਿੱਚ ਪੰਜਵਾਂ ਪ੍ਰੋ. ਕਿਰਪਾਲ ਸਿੰਘ ਯੋਗੀ ਯਾਦਗਾਰੀ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਾਬਕਾ ਨਿਊਜ਼ ਰੀਡਰ ਤੇ ਉੱਘੇ ਉਚਾਰਕ ਅਵਤਾਰ ਸਿੰਘ ਢਿੱਲੋਂ ਨੂੰ ਯਾਦਗਾਰੀ ਸਨਮਾਨ ਦਿੱਤਾ ਗਿਆ। ਆਗਾਜ਼ ਮੌਕੇ ਪ੍ਰੋ. ਡਾ. ਸੰਦੀਪ ਕੌਰ ਤੇ ਡਾ. ਸੰਦੀਪ ਨੇ ਦਸਤਾਵੇਜ਼ੀ ਦਿਖਾਈ।

ਡਾ. ਗੁਰਮੀਤ ਸਿੰਘ ਚੰਡੀਗੜ੍ਹ, ਡਾ. ਸੁਰਿੰਦਰ ਸ਼ਾਂਤ, ਵਾਈਸ ਪ੍ਰਿੰਸੀਪਲ ਡਾ. ਕਰਨਜੀਤ ਸ਼ਰਮਾ, ਡਾ. ਲੇਖ ਰਾਜ, ਪ੍ਰੋ. ਰਾਜ ਕੁਮਾਰ ਸ਼ਰਮਾ ਤੇ ਮੱਖਣ ਕੋਹਾੜ ਨੇ ਪ੍ਰੋ. ਯੋਗੀ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ, ਨੈਸ਼ਨਲ ਬੁੱਕ ਟਰੱਸਟ ਦੇ ਸਾਬਕਾ ਡਾਇਰੈਕਟਰ ਡਾ. ਬਲਦੇਵ ਸਿੰਘ ਬੱਦਨ, ਮਹਿੰਦਰ ਸਿੰਘ ਸੋਢੀ, ਕੰਵਲਜੀਤ ਸਿੰਘ ਭੁੱਲਰ, ਹਰਪ੍ਰੀਤ ਕੌਰ, ਤ੍ਰਿਪਤ ਕੌਰ ਢਿੱਲੋਂ, ਕਾਮਰੇਡ ਮੁਲਖ ਰਾਜ ਤੇ ਵਿਜੇ ਕੁਮਾਰ ਸਚਦੇਵਾ ਸਰਦੂਲਗੜ੍ਹ ਦਾ ਵਿਸ਼ੇਸ਼ ਸਨਮਾਨ ਹੋਇਆ।

Advertisement

ਕਵੀ ਦਰਬਾਰ ਵਿੱਚ ਵਿਜੈ ਅਗਨੀਹੋਤਰੀ ਤੇ ਬਲਦੇਵ ਸਿੱਧੂ ਨੇ ਗੀਤਾਂ ਰਾਹੀਂ ਹਾਜ਼ਰੀ ਲਵਾਈ, ਜਦਕਿ ਮੰਚ ਸੰਚਾਲਨ ਜਨਰਲ ਸਕੱਤਰ ਪ੍ਰਤਾਪ ਪਾਰਸ ਨੇ ਕੀਤਾ। ਇਸ ਮੌਕੇ ਪ੍ਰਧਾਨ ਤਰਸੇਮ ਸਿੰਘ ਭੰਗੂ, ਸੁਭਾਸ਼ ਦੀਵਾਨਾ, ਬਿਸ਼ਨ ਦਾਸ, ਪਾਲ ਗੁਰਦਾਸਪੁਰੀ, ਡਾ. ਸੁਖਵਿੰਦਰ ਸਿੰਘ, ਗੋਪਾਲ ਸ਼ਰਮਾ, ਸੁਲਤਾਨ ਭਾਰਤੀ, ਬਲਵੀਰ ਕਲਸੀ, ਸੀਤਲ ਗੁੰਨੋਪੁਰੀ, ਬੂਟਾ ਰਾਮ, ਮੰਗਤ ਚੰਚਲ, ਮਾਸਟਰ ਨਵਨੀਤ ਕੁਮਾਰ, ਰਾਜਨ ਤਰੇੜੀਆ, ਪਵਨ ਘਰੋਟੀਆਂ, ਪ੍ਰਿੰਸੀਪਲ ਸੁਖਬੀਰ ਸਿੰਘ, ਗੁਰਦਿਆਲ ਚੰਦ ਰਾਹੀ, ਹਰਪਾਲ ਬੈਂਸ, ਕੁਲਦੀਪ ਘਾਂਗਲਾ, ਕੁਲਜੀਤ ਰੰਧਾਵਾ, ਸੁਨੀਲ ਕੁਮਾਰ, ਰਜਨੀਸ਼ ਵਸ਼ਿਸ਼ਟ, ਪ੍ਰੀਤ ਰਾਣਾ, ਅਮਨ ਹੈਪੀ, ਜੱਗੀ ਠਾਕਰ, ਗੁਰਦੇਵ ਭੁੱਲਰ, ਰਜਿੰਦਰ ਸਿੰਘ ਛੀਨਾ ਤੇ ਅਸ਼ਵਨੀ ਕੁਮਾਰ ਨੇ ਕਲਾਮ ਪੇਸ਼ ਕੀਤੇ।

Advertisement

Advertisement
×