ਲੈਫਟੀਨੈਂਟ ਜਨਰਲ ਕਬਥਿਆਲ ਨੇ ਵਜਰਾ ਕੋਰ ਦੀ ਕਮਾਨ ਸੰਭਾਲੀ
ਲੈਫਟੀਨੈਂਟ ਜਨਰਲ ਅਮਿਤ ਕਬਥਿਆਲ, ਵਾਈ ਐੱਸ ਐੱਮ, ਐੱਸ ਐੱਮ ਨੇ ਲੈਫਟੀਨੈਂਟ ਜਨਰਲ ਅਜੈ ਚਾਂਦਪੁਰੀਆ, ਏਵੀਐੱਸਐੱਮ, ਵੀਐੱਸਐੱਮ ਤੋਂ ਵੱਕਾਰੀ ਵਜਰਾ ਕੋਰ- ‘ਪੰਜਾਬ ਦੇ ਰੱਖਿਅਕ’ ਦੀ ਕਮਾਨ ਸੰਭਾਲ ਲਈ ਹੈ। ਕਮਾਂਡ ਸੰਭਾਲਣ ’ਤੇ ਕੋਰ ਕਮਾਂਡਰ ਨੇ ਵਜਰਾ ਸ਼ੌਰਿਆ ਸਥਲ ’ਤੇ ਫੁੱਲਮਾਲਾ ਭੇਟ...
Advertisement
ਲੈਫਟੀਨੈਂਟ ਜਨਰਲ ਅਮਿਤ ਕਬਥਿਆਲ, ਵਾਈ ਐੱਸ ਐੱਮ, ਐੱਸ ਐੱਮ ਨੇ ਲੈਫਟੀਨੈਂਟ ਜਨਰਲ ਅਜੈ ਚਾਂਦਪੁਰੀਆ, ਏਵੀਐੱਸਐੱਮ, ਵੀਐੱਸਐੱਮ ਤੋਂ ਵੱਕਾਰੀ ਵਜਰਾ ਕੋਰ- ‘ਪੰਜਾਬ ਦੇ ਰੱਖਿਅਕ’ ਦੀ ਕਮਾਨ ਸੰਭਾਲ ਲਈ ਹੈ। ਕਮਾਂਡ ਸੰਭਾਲਣ ’ਤੇ ਕੋਰ ਕਮਾਂਡਰ ਨੇ ਵਜਰਾ ਸ਼ੌਰਿਆ ਸਥਲ ’ਤੇ ਫੁੱਲਮਾਲਾ ਭੇਟ ਕਰ ਕੇ ਡਿਊਟੀ ਦੌਰਾਨ ਸਰਵਉੱਚ ਕੁਰਬਾਨੀ ਦੇਣ ਵਾਲੇ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਸਾਰੇ ਰੈਂਕ ਦੇ ਸੈਨਿਕਾਂ ਨੂੰ ਸੰਚਾਲਨ ਤਿਆਰੀ ਦੇ ਉੱਚਤਮ ਮਿਆਰਾਂ ਨੂੰ ਬਣਾਈ ਰੱਖਣ, ਬਦਲਦੀਆਂ ਚੁਣੌਤੀਆਂ ਦੇ ਤੇਜ਼ੀ ਨਾਲ ਅਨੁਕੂਲ ਹੋਣ, ਭਾਰਤੀ ਫੌਜ ਦੇ ਮੁੱਲਾਂ ਅਤੇ ਆਦਰਸ਼ਾਂ ਨੂੰ ਬਰਕਰਾਰ ਰੱਖਣ ਅਤੇ ਸੰਗਠਨਾਤਮਕ ਉੱਤਮਤਾ ਅਤੇ ਰਾਸ਼ਟਰ ਨਿਰਮਾਣ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਲਈ ਕਿਹਾ।
ਇੰਡੀਅਨ ਮਿਲਟਰੀ ਅਕੈਡਮੀ, ਦੇਹਰਾਦੂਨ ਦੇ ਸਾਬਕਾ ਵਿਦਿਆਰਥੀ, ਲੈਫਟੀਨੈਂਟ ਜਨਰਲ ਅਮਿਤ ਕਬਥਿਆਲ ਗੜ੍ਹਵਾਲ ਰਾਈਫਲਜ਼ ਦੇ ਦੂਜੀ ਪੀੜ੍ਹੀ ਦੇ ਅਧਿਕਾਰੀ ਹਨ ਜਿਨ੍ਹਾਂ ਕੋਲ ਤਿੰਨ ਦਹਾਕਿਆਂ ਤੋਂ ਵੱਧ ਦਾ ਵਿਲੱਖਣ ਸੇਵਾ ਅਨੁਭਵ ਹੈ।
Advertisement
Advertisement
Advertisement
×

