DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖੱਬੇ ਪੱਖੀ ਧਿਰਾਂ ਵੱਲੋਂ ਡੋਨਲਡ ਟਰੰਪ ਖ਼ਿਲਾਫ਼ ਮੁਜ਼ਾਹਰਾ

ਵੈਨੇਜ਼ੁਏਲਾ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਪਤਨੀ ਨੂੰ ਗ੍ਰਿਫ਼ਤਾਰ ਕਰਨ ਦਾ ਵਿਰੋਧ

  • fb
  • twitter
  • whatsapp
  • whatsapp
featured-img featured-img
ਗੁਰਦਾਸਪੁਰ ਵਿੱਚ ਡੋਨਲਡ ਟਰੰਪ ਦਾ ਪੁਤਲਾ ਫੂਕਦੇ ਖੱਬੇ ਪੱਖੀ ਧਿਰਾਂ ਦੇ ਕਾਰਕੁਨ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਖੱਬੇ ਪੱਖੀ ਧਿਰਾਂ ਸੀ ਪੀ ਆਈ, ਸੀ ਪੀ ਐੱਮ, ਸੀ ਪੀ ਐੱਮ ਐੱਲ ਲਿਬਰੇਸ਼ਨ ਅਤੇ ਆਰ ਐੱਮ ਪੀ ਆਈ ਦੇ ਵਰਕਰਾਂ ਵੱਲੋਂ ਅਮਰੀਕੀ ਸਾਮਰਾਜੀਆਂ ਵੱਲੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਗ੍ਰਿਫ਼ਤਾਰ ਕਰਕੇ ਜਿਲਾਣ ਦੇ ਵਿਰੋਧ ਵਿੱਚ ਗੁਰੂ ਨਾਨਕ ਪਾਰਕ ਵਿੱਚ ਰੈਲੀ ਕੀਤੀ ਗਈ ਅਤੇ ਸ਼ਹਿਰ ਵਿੱਚ ਪ੍ਰਦਰਸ਼ਨ ਕਰਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਪੁਤਲਾ ਪੁਤਲਾ ਫੂਕਿਆ ਗਿਆ। ਵਰਕਰਾਂ ਨੂੰ ਸੰਬੋਧਨ ਕਰ ਕਰਦਿਆਂ ਰੂਪ ਸਿੰਘ ਪੱਡਾ, ਜਗਜੀਤ ਸਿੰਘ ਅਲੂਣਾ, ਮੱਖਣ ਕੁਹਾੜ ਅਤੇ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਵੈਨੇਜ਼ੁਏਲਾ ਤੇ ਅਮਰੀਕੀ ਸਾਮਰਾਜ ਦਾ ਹਮਲਾ ਸਿੱਧਾ ਦੂਸਰੇ ਦੇਸ਼ ਦੀ ਆਜ਼ਾਦੀ ਦੀ ਹੋਂਦ ’ਤੇ ਹਮਲਾ ਹੈ। ਅਮਰੀਕਾ ਬੀਤੇ ਸਾਲਾਂ ਤੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨੂੰ ਅਮਰੀਕਾ ਅੱਗੇ ਗੋਡੇ ਟੇਕਣ ਲਈ ਮਜਬੂਰ ਕਰ ਰਿਹਾ ਸੀ ਜੋ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਅਤੇ ਉੱਥੋਂ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਸੀ। ਅਸਲ ਵਿੱਚ ਅਮਰੀਕਾ ਦੀ ਅੱਖ ਵੈਨੇਜ਼ੁਏਲਾ ਵਿਚਲੇ ਕੱਚੇ ਤੇਲ ਦੇ ਭੰਡਾਰਾ ਉੱਪਰ ਹੈ ਜੋ ਕੱਚਾ ਤੇਲ ਦੁਨੀਆ ਭਰ ਤੇਲ ਉਤਪਾਦਕ ਦੇਸ਼ਾਂ ਤੋਂ ਸਭ ਤੋਂ ਜ਼ਿਆਦਾ ਕਰੀਬ 300 ਮਿਲੀਅਨ ਬੈਰਲ ਦੇ ਭੰਡਾਰ ਹਨ। ਅਮਰੀਕਾ ਨੂੰ ਸਭ ਤੋਂ ਬੁਰੀ ਗੱਲ ਲੱਗਦੀ ਸੀ ਕਿ ਵੈਨੇਜ਼ੁਏਲਾ ਦਾ ਰਾਸ਼ਟਰਪਤੀ ਕਮਿਊਨਿਸਟ ਅਤੇ ਸਮਾਜਵਾਦੀ ਦੇਸ਼ ਦੀ ਸਰਕਾਰ ਦਾ ਮੁਖੀ ਹੈ। ਆਗੂਆਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਦਾ ਅਗਲਾ ਨਿਸ਼ਾਨਾ ਇਰਾਨ ਹੈ ਜਿਸ ਨੂੰ ਟਰੰਪ ਲਗਾਤਾਰ ਖੁੱਲ੍ਹੇਆਮ ਧਮਕਾ ਰਿਹਾ ਹੈ ਅਤੇ ਇਰਾਨ ਦੇ ਅੰਦਰੂਨੀ ਮਾਮਲਿਆਂ ਵਿੱਚ ਸ਼ਰੇਆਮ ਦਖ਼ਲਅੰਦਾਜ਼ੀ ਕਰ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਅਮਰੀਕਾ ਮਾਦੂਰੋ ਅਤੇ ਉਸ ਦੀ ਪਤਨੀ ਨੂੰ ਰਿਆਹ ਕੀਤਾ ਜਾਵੇ। ਇਸ ਮੌਕੇ ਰੂਪ ਸਿੰਘ ਸਿੱਧੂ, ਜਨਕ ਰਾਜ, ਸੁਖਦੇਵ ਸਿੰਘ ਭਾਗੋਕਾਂਵਾਂ, ਪ੍ਰੇਮ ਮਸੀਹ ਸੋਨਾ, ਸ਼ਿਵ ਕੁਮਾਰ ਅਤੇ ਠਾਕੁਰ ਧਿਆਨ ਸਿੰਘ ਅਤੇ ਕੁਲਦੀਪ ਰਾਜੂ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਇਹ ਯੂ ਐੱਨ ਓ ਦੇ ਚਾਰਟਰ ਅਤੇ ਕੌਮਾਂਤਰੀ ਸੰਧੀਆਂ ਦੀ ਸਰਾਸਰ ਉਲੰਘਣਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਇਕ ਹੋਰ ਆਲਮੀ ਜੰਗ ਛੇੜੇ ਜਾਣ ਤੋਂ ਬਚਣ ਲਈ ਅਮਨ ਪਸੰਦ ਲੋਕਾਂ ਨੂੰ ਅਮਰੀਕਾ ਖ਼ਿਲਾਫ਼ ਹੋਰ ਤਕੜਾ ਤੇ ਫੈਸਲਾਕੁਨ ਸੰਘਰਸ਼ ਉਸਾਰਨ ਵੱਲ ਵਧਣਾ ਚਾਹੀਦਾ ਹੈ। ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ ’ਚ ਟਰੰਪ ਦੇ ਇਸ ਕਾਰੇ ਦਾ ਵਿਰੋਧ ਕਰਦੀਆਂ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ।

ਵੈਨੇਜ਼ੁਏਲਾ ਦੇ ਤੇਲ ਭੰਡਾਰ ’ਤੇ ਕਬਜ਼ਾ ਕਰਨਾ ਚਾਹੁੰਦੈ ਅਮਰੀਕਾ: ਪਾਸਲਾ

Advertisement

ਜਲੰਧਰ (ਹਤਿੰਦਰ ਮਹਿਤਾ): ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਵੱਲੋਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਦੀ ਅਗਵਾਈ ਹੇਠ ਇੱਥੋਂ ਦੇ ਦੇਸ਼ ਭਗਤ ਯਾਦਗਾਰ ਤੋਂ ਲੈ ਕੇ ਬੀ ਐੱਮ ਸੀ ਚੌਕ ਤੱਕ ਮੁਜ਼ਾਹਰਾ ਕੀਤਾ ਗਿਆ। ਅਮਰੀਕੀ ਸਾਮਰਾਜ ਵੱਲੋਂ ਆਜ਼ਾਦ ਤੇ ਖੁਦ ਮੁਖਤਿਆਰ ਦੇਸ਼ ਵੈਨੇਜ਼ੁਏਲਾ ’ਤੇ ਧਾੜਵੀ ਹਮਲਾ ਕਰਕੇ ਸੈਂਕੜੇ ਨਿਰਦੋਸ਼ਾਂ ਨੂੰ ਮਾਰ ਮਕਾਉਣ ਅਤੇ ਦੇਸ਼ ਦੇ ਚੁਣੇ ਹੋਏ ਰਾਸ਼ਟਰਪਤੀ ਤੇ ਉਸ ਦੀ ਪਤਨੀ ਨੂੰ ਕਥਿਤ ਅਗਵਾ ਕਰ ਲੈਣ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਕੀਤੇ ਗਏ ਇਸ ਮੁਜ਼ਾਹਰੇ ’ਚ ਨਾਮਵਰ ਬੁੱਧੀਜੀਵੀ ਸਤਨਾਮ ਚਾਨਾ, ਡਾਕਟਰ ਤੇਜਿੰਦਰ ਵਿਰਲੀ ਤੇ ਦੇਵ ਰਾਜ ਨਈਅਰ ਵੀ ਸ਼ਾਮਲ ਹੋਏ। ਸ੍ਰੀ ਪਾਸਲਾ ਤੇ ਜਾਮਾਰਾਏ ਨੇ ਕਿਹਾ ਕਿ ਵੈਨੇਜ਼ੁਏਲਾ ਦੇ ਸਦਰ ’ਤੇ ਨਸ਼ਾ ਤਸਕਰੀ ’ਚ ਸ਼ਾਮਲ ਹੋਣ ਦਾ ਝੂਠਾ ਦੋਸ਼ ਲਾ ਕੇ ਹਮਲਾ ਕੀਤਾ ਹੈ। ਦਰਅਸਲ ਇਸ ਦੇਸ਼ ਦੇ ਵਿਸ਼ਾਲ ਤੇ ਬੇਸ਼ਕੀਮਤੀ ਤੇਲ ਭੰਡਾਰ ਅਤੇ ਹੋਰ ਕੁਦਰਤੀ ਵਸੀਲਿਆਂ ’ਤੇ ਕਬਜ਼ਾ ਜਮਾਉਣ ਦੀ ਅਮਰੀਕੀ ਪ੍ਰਸ਼ਾਸਨ ਦੀ ਚਿਰੋਕਣੀ ਸਾਜ਼ਿਸ਼ ਦਾ ਹਿੱਸਾ ਹੈ।

Advertisement

Advertisement
×