ਰੋਟਰੀ ਕਲੱਬ ਦੇ ਸਮਾਰੋਹ ’ਚ ਮਹਿਲਾਵਾਂ ਦੀ ਮੋਹਰੀ ਭੂਮਿਕਾ

ਰੋਟਰੀ ਕਲੱਬ ਦੇ ਸਮਾਰੋਹ ’ਚ ਮਹਿਲਾਵਾਂ ਦੀ ਮੋਹਰੀ ਭੂਮਿਕਾ

ਤਾਜਪੋਸ਼ੀ ਸਮਾਰੋਹ ਦਾ ਉਦਘਾਟਨ ਕਰਦੀਆਂ ਮਹਿਲਾਵਾਂ।

ਭਗਵਾਨ ਦਾਸ ਸੰਦਲ
ਦਸੂਹਾ, 1 ਅਗਸਤ

ਇਥ ਸਮਾਜ ਸੇਵੀ ਕਾਰਜਾਂ ਲਈ ਗਠਿਤ ਰੋਟਰੀ ਕਲੱਬ ਦਸੂਹਾ ਗ੍ਰੇਟਰ ਦੇ ਤਾਜਪੋਸ਼ੀ ਸਮਾਗਮ ਦਾ ਊਦਘਾਟਨ ਕਲੱਬ ਦੀਆਂ ਮੈਂਬਰਾਂ ਨੇ ਜੋਤੀ ਜਗਾ ਕੇ ਕੀਤਾ। ਇਸ ਮੌਕੇ ਉੱਚੇਚੇ ਤੌਰ ’ਤੇ ਪੁੱਜੇ ਕਲੱਬ ਦੇ ਅਸਿਸਟੈਂਟ ਗਵਰਨਰ ਸੰਜੇ ਕੁਮਾਰ ਰੰਜਨ ਅਤੇ ਸਾਬਕਾ ਪ੍ਰਧਾਨਾਂ ਵੱਲੋ ਨਵਨਿਯੁਕਤ ਪ੍ਰਧਾਨ ਰਾਜੀਵ ਕੁੰਦਰਾ ਤੇ ਸਕੱਤਰ ਕੁਮਾਰ ਮੈਣੀ ਨੂੰ ਰੋਟਰੀ ਦਾ ਕਾਲਰ ਪਹਿਨਾਉਣ ਦੀ ਰਸਮ ਅਦਾ ਕੀਤੀ ਗਈ ਤੇ ਇਸ ਦੌਰਾਨ ਸਮੂਹ ਮੈਂਬਰਾਂ ਨੇ ਵੱਖ ਵੱਖ ਥਾਵਾਂ ’ਤੇ ਕਰੀਬ 300 ਬੂਟੇ ਲਗਾਏ।

ਇਸ ਮੌਕੇ ਚਾਰਟਿਡ ਐਕਾੳਂਟੈਂਟ ਸੁਸ਼ੀਲ ਚੱਢਾ, ਲਲਿਤ ਕੁੰਦਰਾ, ਸੰਜੀਵ ਸ਼ਰਮਾ, ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ, ਦਵਿੰਦਰ ਕੁਮਾਰ, ਡੀ.ਐੱਲ ਰਲਹਣ, ਦਿਨੇਸ਼ ਕੌਸ਼ਲ, ਨੀਰਜ ਵਾਲੀਆ, ਵਿਜੇ ਤੁਲੀ, ਕੁਲਭੂਸ਼ਣ ਗਿੱਲ, ਜਗਪ੍ਰੀਤ ਸਿੰਘ, ਰਿਧੀ ਮੈਨੀ, ਸੀਮਾ ਚੱਢਾ, ਮਾਨਵੀ ਕੁੰਦਰਾ, ਨੀਲਮ ਸ਼ਰਮਾ, ਮਧੂਬਾਲਾ, ਸਿਮਰਜੀਤ ਕੌਰ, ਅਨੀਤਾ ਦੇਵੀ, ਸੀਮਾ ਰਲਹਣ, ਮੋਨਾ ਵਾਲੀਆ, ਦਿਵਿਆ ਤੁਲੀ, ਪ੍ਰੀਤ ਕਮਲ, ਸਿਮਰਪ੍ਰੀਤ ਕੌਰ, ਅਮਰਿੰਦਰ ਕੌਰ,ਆਦਿ ਮਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All