ਜਲੰਧਰ ਵਿੱਚ ਵਕੀਲਾਂ ਦੀ ਹੜਤਾਲ
ਸੂਬੇ ਭਰ ’ਚ ਹੜਤਾਲ ਦੇ ਸੱਦੇ ਤਹਿਤ ਵਕੀਲਾਂ ਨੇ ਅੱਜ ਇੱਥੇ ਅਦਾਲਤੀ ਕੰਮਕਾਜ ਠੱਪ ਰੱਖਿਆ। ਵਕੀਲਾਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਡਕੈਤੀ ਅਤੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਆਮ ਨਾਗਰਿਕਾਂ ਲਈ ਅਦਾਲਤਾਂ ਤੋਂ ਜ਼ਮਾਨਤ ਪ੍ਰਾਪਤ ਕਰਨਾ ਮੁਸ਼ਕਲ...
Advertisement
ਸੂਬੇ ਭਰ ’ਚ ਹੜਤਾਲ ਦੇ ਸੱਦੇ ਤਹਿਤ ਵਕੀਲਾਂ ਨੇ ਅੱਜ ਇੱਥੇ ਅਦਾਲਤੀ ਕੰਮਕਾਜ ਠੱਪ ਰੱਖਿਆ। ਵਕੀਲਾਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਡਕੈਤੀ ਅਤੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਆਮ ਨਾਗਰਿਕਾਂ ਲਈ ਅਦਾਲਤਾਂ ਤੋਂ ਜ਼ਮਾਨਤ ਪ੍ਰਾਪਤ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ, ਜਦੋਂ ਕਿ ਲੁਟੇਰੇ ਅਤੇ ਚੋਰ ਆਸਾਨੀ ਨਾਲ ਜ਼ਮਾਨਤ ਪ੍ਰਾਪਤ ਕਰ ਲੈਂਦੇ ਹਨ।
ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਜਦੋਂ ਚੋਰ ਪੁਲੀਸ ਵੱਲੋਂ ਫੜੇ ਜਾਂਦੇ ਹਨ, ਤਾਂ ਉਨ੍ਹਾਂ ਨੂੰ ਸਰਕਾਰੀ ਨੀਤੀ ਤਹਿਤ ਮੁਫ਼ਤ ਕਾਨੂੰਨੀ ਸਹਾਇਤਾ ਅਤੇ ਜ਼ਮਾਨਤ ਮਿਲਦੀ ਹੈ। ਵਕੀਲਾਂ ਨੇ ਦੋਸ਼ ਲਗਾਇਆ ਕਿ ਸਰਕਾਰ ਉਨ੍ਹਾਂ ਦੀ ਜ਼ਮਾਨਤ ਦੀ ਰਕਮ ਦਾ ਵੀ ਪ੍ਰਬੰਧ ਕਰਦੀ ਹੈ, ਜਿਸ ਕਾਰਨ ਅਪਰਾਧ ਦੀ ਦਰ ਵਿੱਚ ਵਾਧਾ ਹੋ ਰਿਹਾ ਹੈ।
Advertisement
Advertisement
Advertisement
×

