DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖਾਲੜਾ ਦੀ ਮਿਰਚ ਮੰਡੀ ਦੀ ‘ਲਾਲੀ’ ਗਾਇਬ

ਆਰਥਿਕ ਮੰਦੀ ਨੇ ਵਪਾਰੀਆਂ ਦਾ ਲੱਕ ਤੋਡ਼ਿਆ; ਮੰਡੀ ਵਿੱਚ ਸੁੰਨ ਪਸਰੀ

  • fb
  • twitter
  • whatsapp
  • whatsapp
featured-img featured-img
ਖਾਲੜਾ ਦੀ ਮਿਰਚ ਮੰਡੀ ਸਬੰਧੀ ਜਾਣਕਾਰੀ ਦਿੰਦੇ ਹੋਏ ਲੋਕ।
Advertisement

ਇੱਕ ਸਮਾਂ ਸੀ ਜਦੋਂ ਖਾਲੜਾ ਦੀ ਲਾਲ ਮਿਰਚ ਮੰਡੀ ਦਾ ਨਾਂਅ ਦੇਸ਼ ਭਰ ‘ਚ ਗੂੰਜਦਾ ਸੀ। ਸੀਜ਼ਨ ਦੌਰਾਨ ਇੱਥੋਂ ਦੀਆਂ ਸੜਕਾਂ ’ਤੇ ਲੰਮੇ-ਲੰਮੇ ਜਾਮ ਅਤੇ ਮੰਡੀ ਵਿੱਚ ਮਿਰਚਾਂ ਹੀ ਮਿਰਚਾਂ ਨਜ਼ਰ ਆਉਂਦੀਆਂ ਸਨ। ਅੰਮ੍ਰਿਤਸਰ, ਰਈਆ ਅਤੇ ਬਿਆਸ ਖੇਤਰਾਂ ਦੇ ਸੈਂਕੜੇ ਕਿਸਾਨ ਮਿਰਚਾਂ ਵੇਚਣ ਲਈ ਇੱਥੇ ਆਉਂਦੇ ਸਨ। ਦਿੱਲੀ, ਬਰੇਲੀ ਅਤੇ ਸਹਾਰਨਪੁਰ ਤੋਂ ਵਪਾਰੀ ਵਿਸ਼ੇਸ਼ ਤੌਰ ‘ਤੇ ਖਰੀਦਦਾਰੀ ਕਰਨ ਲਈ ਖਾਲੜਾ ਆਉਂਦੇ ਸਨ। ਰੋਜ਼ਾਨਾ 10 ਤੋਂ 15 ਟਰੱਕ ਮਿਰਚ ਦੀ ਖਰੀਦੋ-ਫ਼ਰੋਖ਼ਤ ਹੁੰਦੀ ਸੀ ਅਤੇ ਕਰੋੜਾਂ ਰੁਪਏ ਦਾ ਕਾਰੋਬਾਰ ਇਸ ਮੰਡੀ ਦੀ ਪਛਾਣ ਬਣਿਆ ਹੋਇਆ ਸੀ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਉਹੀ ਮੰਡੀ ਆਪਣੀ ਪੁਰਾਣੀ ਸ਼ਾਨ, ਪਛਾਣ ਅਤੇ ਰੌਣਕ ਗੁਆ ਕੇ ਵੀਰਾਨ ਹੋਣ ਦੀ ਕੰਢੇ ’ਤੇ ਹੈ।

ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਜਸਵੰਤ ਸਿੰਘ ਜੋਧਪੁਰੀ ਦੱਸਦੇ ਹਨ ਕਿ ਮੰਡੀ ਨੂੰ ਪਹਿਲਾਂ ਵੱਡਾ ਝਟਕਾ 1992 ਵਿੱਚ ਲੱਗਾ,ਜਦੋਂ ਮਿਰਚ ਦੇ ਭਾਅ ਅਚਾਨਕ ਡਿੱਗ ਗਏ। 1994 ਵਿੱਚ ਹਾਲਾਤ ਹੋਰ ਵੀ ਗੰਭੀਰ ਹੋ ਗਏ। ਆੜ੍ਹਤੀਆਂ ਵੱਲੋਂ ਵੱਡੇ ਪੱਧਰ ’ਤੇ ਸਟੋਰ ਕੀਤੀ ਮਿਰਚ ਦੇ ਭਾਅ ਅਚਾਨਕ ਡਿੱਗਣ ਕਾਰਨ ਉਨ੍ਹਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ। ਇਸ ਆਰਥਿਕ ਝਟਕੇ ਨੇ ਕਈ ਵਪਾਰੀਆਂ ਦੀ ਕਮਰ ਤੋੜ ਦਿੱਤੀ ਅਤੇ ਮੰਡੀ ਦਾ ਸੁਨਹਿਰੀ ਦੌਰ ਢਲਾਣ ਵੱਲ ਵਧਣ ਲੱਗਾ। ਕਿਸਾਨ ਬਲਰਾਜ ਸਿੰਘ ਗਿੱਲ ਅਨੁਸਾਰ ਮਿਰਚ ਦੀ ਖੇਤੀ ਦਾ ਖ਼ਰਚਾ ਲਗਾਤਾਰ ਵਧਦਾ ਗਿਆ। ਫ਼ਸਲ ਨੂੰ ਵੱਧ ਮਿਹਨਤ ਅਤੇ ਮਜ਼ਦੂਰਾਂ ਦੀ ਲੋੜ ਹੁੰਦੀ ਹੈ,ਜਦਕਿ ਮਜ਼ਦੂਰਾਂ ਦੀ ਘਾਟ ਅਤੇ ਵਧਦੀਆਂ ਲਾਗਤਾਂ ਨੇ ਕਿਸਾਨਾਂ ਨੂੰ ਇਸ ਫ਼ਸਲ ਤੋਂ ਦੂਰ ਕਰ ਦਿੱਤਾ। ਉੱਪਰੋਂ ਫ਼ਸਲ ਦਾ ਵਾਜਬ ਮੁੱਲ ਨਾ ਮਿਲਣ ਕਾਰਨ ਕਿਸਾਨਾਂ ਦਾ ਮਿਰਚ ਦੀ ਖੇਤੀ ਤੋਂ ਵਿਸ਼ਵਾਸ ਉੱਠਦਾ ਗਿਆ ਅਤੇ ਇਸ ਹੇਠਲਾ ਰਕਬਾ ਲਗਾਤਾਰ ਘਟਦਾ ਗਿਆ। ਅੱਜ ਹਾਲਾਤ ਇਹ ਹਨ ਕਿ ਵੱਡੇ ਵਪਾਰੀਆਂ ਦੀ ਥਾਂ ਛੋਟੇ ਖਰੀਦਦਾਰ ਕਿਸਾਨਾਂ ਕੋਲੋਂ ਗਿੱਲੀ ਮਿਰਚ ਖਰੀਦ ਕੇ ਮੰਡੀ ਵਿੱਚ ਲਿਆਉਂਦੇ ਹਨ। ਉਨ੍ਹਾਂ ਵੱਲੋਂ ਮਿਰਚ ਨੂੰ ਸੁਕਾ ਕੇ ਅੱਗੇ ਵੇਚਿਆ ਜਾਂਦਾ ਹੈ। ਜ਼ਿਆਦਾਤਰ ਕਿਸਾਨ ਹੁਣ ਸਿੱਧੇ ਤੌਰ ’ਤੇ ਮੰਡੀ ਵਿੱਚ ਫ਼ਸਲ ਲਿਆਉਣ ਤੋਂ ਕਿਨਾਰਾ ਕਰ ਚੁੱਕੇ ਹਨ। ਜਿੱਥੇ ਕਦੇ ਵਪਾਰ ਦੀਆਂ ਉੱਚੀਆਂ ਆਵਾਜ਼ਾਂ ਅਤੇ ਟਰੱਕਾਂ ਦੀ ਆਵਾਜਾਈ ਨਾਲ ਰੌਣਕ ਬਣੀ ਰਹਿੰਦੀ ਸੀ, ਉੱਥੇ ਅੱਜ ਸੁੰਨਸਾਨ ਮਾਹੌਲ ਅਤੇ ਖ਼ਾਮੋਸ਼ੀ ਨਜ਼ਰ ਆਉਂਦੀ ਹੈ।

Advertisement

Advertisement
Advertisement
×