DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

LADC policy: ਵਕੀਲਾਂ ਦੀ ਭੁੱਖ ਹੜਤਾਲ ਛੇਵੇਂ ਦਿਨ ’ਚ ਦਾਖ਼ਲ

ਲੀਗਲ ਏਡ ਡਿਫੈਂਸ ਕੌਂਸਲ ਨੀਤੀ ਖ਼ਿਲਾਫ਼ ਧਰਨਾ ਜਾਰੀ; 7 ਨੂੰ ਜੰਤਰ ਮੰਤਰ ’ਤੇ ਪ੍ਰਦਰਸ਼ਨ ਦੀ ਯੋਜਨਾ ਉਲੀਕੀ

  • fb
  • twitter
  • whatsapp
  • whatsapp
featured-img featured-img
ਜਲੰਧਰ ਵਿੱਚ ਐੱਲ ਏ ਡੀ ਸੀ ਨੀਤੀ ਖ਼ਿਲਾਫ਼ ਭੁੱਖ ਹੜਤਾਲ ’ਤੇ ਬੈਠੇ ਹੋਏ ਵਕੀਲ।
Advertisement
ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਵਕੀਲਾਂ ਵੱਲੋਂ ਲੀਗਲ ਏਡ ਡਿਫੈਂਸ ਕੌਂਸਲ (ਐੱਲ ਏ ਡੀ ਸੀ) ਨੀਤੀ ਵਿਰੁੱਧ ਚਲਾਇਆ ਅੰਦੋਲਨ ਤੇਜ਼ ਹੋ ਗਿਆ ਹੈ। ਅੱਜ ਇਥੇ ਅੱਜ ਭੁੱਖ ਹੜਤਾਲ ਛੇਵੇਂ ਦਿਨ ਵੀ ਜਾਰੀ ਰਹੀ, ਜਦਕਿ ਧਰਨਾ ਪ੍ਰਦਰਸ਼ਨ 22ਵੇਂ ਦਿਨ ਵੀ ਜਾਰੀ ਰਿਹਾ। ਵਕੀਲਾਂ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਜਮਹੂਰੀ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਐੱਲ ਏ ਡੀ ਸੀ ਨੀਤੀ ਵਾਪਸ ਨਹੀਂ ਲਈ ਜਾਂਦੀ। ਆਗੂਆਂ ਨੇ ਦੱਸਿਆ ਕਿ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੀ ਜਨਰਲ ਹਾਊਸ ਮੀਟਿੰਗ ਹੋਈ, ਜਿਸ ਦੌਰਾਨ ਕਈ ਅਹਿਮ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਮੀਟਿੰਗ ਵਿੱਚ ਵਕੀਲਾਂ ਦੇ ਸੰਘਰਸ਼ ਵਿਰੁੱਧ ਐਡਵੋਕੇਟ ਅਰਵਿੰਦ ਸੇਠ ਵੱਲੋਂ ਦਾਇਰ ਕੀਤੀ ਗਈ ਰਿੱਟ ਪਟੀਸ਼ਨ ’ਤੇ ਇਤਰਾਜ਼ ਪ੍ਰਗਟਾਉਂਦਿਆਂ ਉਨ੍ਹਾਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕਰਨ ਦਾ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ, ਇਹ ਫ਼ੈਸਲਾ ਵੀ ਕੀਤਾ ਗਿਆ ਕਿ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਐੱਲ ਏ ਡੀ ਸੀ ਵਜੋਂ ਕੰਮ ਕਰ ਰਹੇ ਵਕੀਲਾਂ ਦੇ ਲਾਇਸੰਸਾਂ ਬਾਰੇ ਲੋੜੀਂਦੀ ਕਾਰਵਾਈ 30 ਜੁਲਾਈ ਤੋਂ ਪਹਿਲਾਂ ਸਬੰਧਤ ਬਾਰ ਕੌਂਸਲਾਂ ਕੋਲ ਕੀਤੀ ਜਾਵੇਗੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਹੜਤਾਲ 30 ਜੁਲਾਈ ਤੱਕ ਜਾਰੀ ਰਹੇਗੀ। ਸਾਂਝੀ ਐਕਸ਼ਨ ਕਮੇਟੀ ਨੇ ਐਲਾਨ ਕੀਤਾ ਹੈ ਕਿ ਇਹ ਅੰਦੋਲਨ ਹੁਣ ਸਿਰਫ਼ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੱਕ ਹੀ ਸੀਮਤ ਨਹੀਂ ਰਹੇਗਾ, ਸਗੋਂ ਇਹ ਦੇਸ਼ ਭਰ ਦੇ ਵਕੀਲਾਂ ਨੂੰ ਸ਼ਾਮਲ ਕਰ ਕੇ ਕੌਮੀ ਪੱਧਰ ਦੇ ਅੰਦੋਲਨ ਦਾ ਰੂਪ ਧਾਰਨ ਕਰੇਗਾ।

ਇਸ ਪਹਿਲਕਦਮੀ ਦੇ ਹਿੱਸੇ ਵਜੋਂ, 7 ਅਗਸਤ ਨੂੰ ਨਵੀਂ ਦਿੱਲੀ ਦੇ ਜੰਤਰ ਮੰਤਰ ਵਿਖੇ ਪੂਰੇ ਦੇਸ਼ ਦੇ ਵਕੀਲਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਮਾਗਮ ਲਈ ਦਿੱਲੀ ਪੁਲੀਸ ਦੇ ਏ ਸੀ ਪੀ ਦਫ਼ਤਰ ਤੋਂ ਲੋੜੀਂਦੀ ਮਨਜ਼ੂਰੀ ਲੈ ਲਈ ਗਈ ਹੈ। ਅੱਜ ਦੀ ਭੁੱਖ-ਹੜਤਾਲ ਵਿੱਚ ਐਡਵੋਕੇਟ ਆਰ.ਕੇ. ਭੱਲਾ (ਸਾਬਕਾ ਪ੍ਰਧਾਨ), ਐਡਵੋਕੇਟ ਕੰਵਰਜੀਤ ਸਿੰਘ (ਸਾਬਕਾ ਸੀਨੀਅਰ ਮੀਤ ਪ੍ਰਧਾਨ), ਵਕੀਲ ਸੰਜੀਵ ਕੰਬੋਜ (ਸਾਬਕਾ ਸੀਨੀਅਰ ਮੀਤ ਪ੍ਰਧਾਨ), ਅਨੁਜ ਮਹਿਤਾ (ਸਾਬਕਾ ਸਕੱਤਰ), ਰਵੀਸ਼ ਮਲਹੋਤਰਾ (ਸਾਬਕਾ ਸੀਨੀਅਰ ਮੀਤ ਪ੍ਰਧਾਨ), ਕਰਨ ਕਾਲੀਆ, ਵਿਕਾਸ ਕੁਮਾਰ ਗੁਪਤਾ,ਅਮਨਦੀਪ ਸਿੰਘ ਜੰਮੂ (ਸਾਬਕਾ ਸੰਯੁਕਤ ਸਕੱਤਰ), ਵਿਕਾਸ ਭਾਰਦਵਾਜ (ਸਾਬਕਾ ਸਹਾਇਕ ਸਕੱਤਰ), ਭੁਪਨੇਸ਼ ਮਹਿਤਾ (ਸਾਬਕਾ ਸਹਾਇਕ ਸਕੱਤਰ), ਮੇਜਰ ਜਸਵੰਤ ਸਿੰਘ, ਐਡਵੋਕੇਟ ਮਾਨਿਤ ਮਲਹੋਤਰਾ ਤੇ ਐਡਵੋਕੇਟ ਮੋਹਿਤ ਸ਼ਰਮਾ ਆਦਿ ਨੇ ਸ਼ਮੂਲੀਅਤ ਕੀਤੀ।

Advertisement

Advertisement

Advertisement
×