DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭੱਠਾ ਮਜ਼ਦੂਰਾਂ ਵੱਲੋਂ ਡੀ ਸੀ ਦਫ਼ਤਰ ਅੱਗੇ ਰੈਲੀ

ਭੱਠਾ ਮਾਲਕਾਂ ’ਤੇ ਸਮਝੌਤੇ ਅਨੁਸਾਰ ਮਜ਼ਦੂਰੀ ਨਾ ਦੇਣ ਦਾ ਦੋਸ਼

  • fb
  • twitter
  • whatsapp
  • whatsapp
featured-img featured-img
ਰੈਲੀ ਦੌਰਾਨ ਭੱਠਾ ਮਜ਼ਦੂਰਾਂ ਨੂੰ ਸੰਬੋਧਨ ਕਰਦਾ ਹੋਇਆ ਆਗੂ।
Advertisement

ਜ਼ਿਲ੍ਹੇ ਦੇ ਇੱਟ ਭੱਠਿਆਂ ’ਤੇ ਕੰਮ ਕਰਦੇ ਮਜ਼ਦੂਰਾਂ ਨੂੰ ਭੱਠਾ ਮਾਲਕਾਂ ਉੱਤੇ ਤੈਅਸ਼ੁਦਾ ਸਮਝੌਤੇ ਅਨੁਸਾਰ ਮਜ਼ਦੂਰੀ ਨਾ ਦੇਣ ਦਾ ਦੋਸ਼ ਲਾਉਂਦਿਆਂ ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ, ਜੁਆਇੰਟ ਸਕੱਤਰ ਕਾਮਰੇਡ ਮਨਹਰਨ, ਐੱਸ ਕੇ ਐੱਮ ਆਗੂ ਕਾਮਰੇਡ ਬਲਵੰਤ ਸਿੰਘ ਘੋਹ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਰਾਮ ਬਿਲਾਸ ਠਾਕੁਰ ਅਤੇ ਦੇਵ ਰਾਜ ਸੈਲੀ ਕੁੱਲੀਆਂ ਆਗੂਆਂ ਨੇ ਸੰਬੋਧਨ ਕੀਤਾ। ਆਗੂਆਂ ਨੇ ਦੱਸਿਆ ਕਿ ਸਹਾਇਕ ਲੇਬਰ ਕਮਿਸ਼ਨਰ ਦੀ ਮੌਜੂਦਗੀ ਵਿੱਚ ਭੱਠਾ ਮਾਲਕ ਐਸੋਸੀਏਸ਼ਨ ਅਤੇ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ (ਸੀ ਟੀ ਯੂ ਪੰਜਾਬ) ਵਿਚਾਲੇ 2 ਜੂਨ ਨੂੰ ਲਿਖਤੀ ਸਮਝੌਤਾ ਹੋਇਆ ਸੀ। ਇਸ ਸਮਝੌਤੇ ਤਹਿਤ ਭੱਠਾ ਮਾਲਕਾਂ ਨੇ ਮਜ਼ਦੂਰਾਂ ਦੇ ਸਰਦੀ ਸੀਜ਼ਨ ਦੇ ਕੰਮ ਦਾ ਬਕਾਇਆ ਦੇਣਾ ਵੀ ਸਵੀਕਾਰ ਕੀਤਾ ਸੀ। 15 ਜੂਨ ਨੂੰ ਗਰਮੀ ਦੇ ਸੀਜ਼ਨ ਦੀ ਸਮਾਪਤੀ ਤੋਂ ਬਾਅਦ ਮਜ਼ਦੂਰ ਆਪਣੇ ਘਰਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ, ਪਰ ਭੱਠਾ ਮਾਲਕਾਂ ਵੱਲੋਂ ਉਨ੍ਹਾਂ ਨੂੰ ਸਮਝੌਤੇ ਮੁਤਾਬਕ ਤੈਅ ਮਜ਼ਦੂਰੀ ਨਹੀਂ ਦਿੱਤੀ ਜਾ ਰਹੀ। ਆਗੂਆਂ ਨੇ ਰੇਟਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਕੱਚੀਆਂ ਇੱਟਾਂ ਦੀ ਪਸ਼ੂ ਰੇੜ੍ਹੇ ਨਾਲ ਭਰਾਈ ਦੀ ਮਜ਼ਦੂਰੀ 448 ਰੁਪਏ ਦੀ ਬਜਾਏ 250 ਤੋਂ 270 ਰੁਪਏ, ਟਰਾਲੀ ਨਾਲ ਕੱਚੀਆਂ ਇੱਟਾਂ ਦੀ ਭਰਾਈ ਦੀ ਮਜ਼ਦੂਰੀ 390 ਦੀ ਬਜਾਏ 240 ਤੋਂ 260 ਰੁਪਏ ਅਤੇ ਪੱਕੀਆਂ ਇੱਟਾਂ ਦੀ ਲੋਡਿੰਗ-ਅਨਲੋਡਿੰਗ ਦੀ ਮਜ਼ਦੂਰੀ 332 ਦੀ ਥਾਂ ਕੇਵਲ 160 ਤੋਂ 170 ਰੁਪਏ ਦਿੱਤੀ ਜਾ ਰਹੀ ਹੈ। ਭੱਠਾ ਮਾਲਕ ਮਜ਼ਦੂਰਾਂ ਤੋਂ 8-10 ਵਾਟ ਦੇ ਦੋ ਸੀ ਐੱਫ ਐੱਲ ਬੱਲਬਾਂ ਦਾ ਤਿੰਨ-ਤਿੰਨ ਹਜ਼ਾਰ ਰੁਪਏ ਬਿਜਲੀ ਬਿੱਲ ਜ਼ਬਰਦਸਤੀ ਵਸੂਲ ਕਰ ਰਹੇ ਹਨ। ਯੂਨੀਅਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਜ਼ਦੂਰਾਂ ਨੂੰ ਲਿਖਤੀ ਸਮਝੌਤੇ ਅਨੁਸਾਰ ਬਣਦੀ ਪੂਰੀ ਮਜ਼ਦੂਰੀ ਤੁਰੰਤ ਦਿਵਾਈ ਜਾਵੇ।

Advertisement
Advertisement
×