ਅਗਵਾ ਬੱਚੀ ਬਰਾਮਦ, ਔਰਤ ਗ੍ਰਿਫ਼ਤਾਰ
ਥਾਣਾ ਭਿੱਖੀਵਿੰਡ ਅਧੀਨ ਕਸਬਾ ਸੁਰ ਸਿੰਘ ਵਿੱਚ ਪੰਜ ਸਾਲਾ ਬੱਚੀ ਦੇ ਅਗਵਾ ਹੋਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਬੱਚੀ ਦੇ ਚਾਚਾ ਜੱਜ ਸਿੰਘ ਅਤੇ ਪਿਤਾ ਚਰਨਜੀਤ ਸਿੰਘ ਮੁਤਾਬਕ, ਅੱਜ ਦੁਪਹਿਰ ਬਾਅਦ ਲਗਪਗ ਇੱਕ...
Advertisement
ਥਾਣਾ ਭਿੱਖੀਵਿੰਡ ਅਧੀਨ ਕਸਬਾ ਸੁਰ ਸਿੰਘ ਵਿੱਚ ਪੰਜ ਸਾਲਾ ਬੱਚੀ ਦੇ ਅਗਵਾ ਹੋਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਬੱਚੀ ਦੇ ਚਾਚਾ ਜੱਜ ਸਿੰਘ ਅਤੇ ਪਿਤਾ ਚਰਨਜੀਤ ਸਿੰਘ ਮੁਤਾਬਕ, ਅੱਜ ਦੁਪਹਿਰ ਬਾਅਦ ਲਗਪਗ ਇੱਕ ਵਜੇ ਘਰ ਦੇ ਬਾਹਰ ਖੇਡ ਰਹੀ ਬੱਚੀ ਨੂੰ ਪਿੰਡ ਦੀ ਹੀ ਔਰਤ ਚੁੱਕ ਕੇ ਲੈ ਗਈ। ਬੱਚੀ ਨਾ ਮਿਲਣ ’ਤੇ ਪਰਿਵਾਰ ਨੇ ਤੁਰੰਤ ਭਾਲ ਸ਼ੁਰੂ ਕਰ ਦਿੱਤੀ ਅਤੇ ਨੇੜਲੇ ਸੀ ਸੀ ਟੀ ਵੀ ਕੈਮਰੇ ਚੈੱਕ ਕੀਤੇ ਤਾਂ ਔਰਤ ਬੱਚੀ ਨੂੰ ਲਿਜਾਂਦੀ ਨਜ਼ਰ ਆਈ। ਸੂਚਨਾ ਮਿਲਣ ’ਤੇ ਪੁਲੀਸ ਨੇ ਔਰਤ ਨੂੰ ਬੱਚੀ ਸਮੇਤ ਕਾਬੂ ਕਰ ਲਿਆ। ਬੱਚੀ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਉਕਤ ਔਰਤ ਨੇ ਬੱਚੀ ਨੂੰ ਅੱਗੇ ਕਿਸੇ ਹੋਰ ਔਰਤ ਕੋਲ ਵੇਚ ਦਿੱਤਾ ਸੀ। ਪੁਲੀਸ ਨੇ ਦੂਜੀ ਸ਼ੱਕੀ ਔਰਤ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ, ਇਸ ਮਾਮਲੇ ਵਿੱਚ ਥਾਣਾ ਮੁਖੀ ਵੱਲੋਂ ਕੋਈ ਬਿਆਨ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ।
Advertisement
Advertisement
×

