ਖੜਗ ਐਵਾਰਡ ਹਰਵਿੰਦਰ ਸਿੰਘ ਖ਼ਾਲਸਾ ਨੂੰ ਦਿੱਤਾ
ਰਣਜੀਤ ਮੈਮੋਰੀਅਲ ਯਾਦਗਾਰੀ ਟਰੱਸਟ ਆਦਮਪੁਰ ਵੱਲੋਂ ਕਵੀ ਤੇ ਇਤਿਹਾਸਕਾਰ ਮਰਹੂਮ ਰਣਜੀਤ ਸਿੰਘ ਖੜਗ ਦੀ ਯਾਦ ਵਿੱਚ 13ਵਾਂ ਰਣਜੀਤ ਸਿੰਘ ਖੜਗ ਐਵਾਰਡ ਵਿਦਵਾਨ ਹਰਵਿੰਦਰ ਸਿੰਘ ਖ਼ਾਲਸਾ ਨੂੰ ਦਿੱਤਾ ਗਿਆ। ਸਮਾਗਮ ਵਿੱਚ ਸ੍ਰੀ ਖੜਗ ਦੇ ਪੁੱਤਰ ਕਰਮਜੀਤ ਸਿੰਘ ਨੇ ਆਪਣੇ ਪਿਤਾ ਦੇ...
ਰਣਜੀਤ ਮੈਮੋਰੀਅਲ ਯਾਦਗਾਰੀ ਟਰੱਸਟ ਆਦਮਪੁਰ ਵੱਲੋਂ ਕਵੀ ਤੇ ਇਤਿਹਾਸਕਾਰ ਮਰਹੂਮ ਰਣਜੀਤ ਸਿੰਘ ਖੜਗ ਦੀ ਯਾਦ ਵਿੱਚ 13ਵਾਂ ਰਣਜੀਤ ਸਿੰਘ ਖੜਗ ਐਵਾਰਡ ਵਿਦਵਾਨ ਹਰਵਿੰਦਰ ਸਿੰਘ ਖ਼ਾਲਸਾ ਨੂੰ ਦਿੱਤਾ ਗਿਆ। ਸਮਾਗਮ ਵਿੱਚ ਸ੍ਰੀ ਖੜਗ ਦੇ ਪੁੱਤਰ ਕਰਮਜੀਤ ਸਿੰਘ ਨੇ ਆਪਣੇ ਪਿਤਾ ਦੇ ਯੋਗਦਾਨ ਨੂੰ ਯਾਦ ਕੀਤਾ।
ਕੁਲਦੀਪ ਸਿੰਘ ਬੇਦੀ ਨੇ ਦੱਸਿਆ ਕਿ ਰੋਜ਼ਾਨਾ ਪੰਜਾਬ ਟਾਈਮਜ਼ ਦੇ ਮੁੱਖ ਸੰਪਾਦਕ ਬਲਜੀਤ ਸਿੰਘ ਬਰਾੜ ਤੋਂ ਇਲਾਵਾ ਹਰਵਿੰਦਰ ਸਿੰਘ ਖ਼ਾਲਸਾ, ਚੇਤਨ ਸਿੰਘ ਅਤੇ ਇੰਜ. ਕਰਮਜੀਤ ਸਿੰਘ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ। ਕਵੀਆਂ ਜਰਨੈਲ ਸਿੰਘ ਸਾਕੀ, ਗੁਰਦੀਪ ਸਿੰਘ ਉਜਾਲਾ, ਅਮਰ ਸਿੰਘ ਅਮਰ ਅਤੇ ਬਲਦੇਵ ਸਿੰਘ ਬੱਦਣ ਨੇ ਆਪਣੀਆਂ ਰਚਨਾਵਾਂ ਸੁਣਾਈਆਂ।
ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਚੇਤਨ ਸਿੰਘ ਨੇ ਸ੍ਰੀ ਖੜਗ ਦੀ ਸਾਹਿਤ ਨੂੰ ਦੇਣ ਬਾਰੇ ਚਰਚਾ ਕੀਤੀ। ਇਤਿਹਾਸਕਾਰ ਪਰਮਜੀਤ ਸਿੰਘ ਮਾਨਸਾ ਨੇ ਵੀ ਖੜਗ ਦੇ ਸਾਹਿਤ ਦੀ ਮਹੱਤਤਾ ਬਾਰੇ ਦੱਸਿਆ। ਪ੍ਰਧਾਨਗੀ ਮੰਡਲ ਵੱਲੋਂ ਹਰਵਿੰਦਰ ਸਿੰਘ ਖ਼ਾਲਸਾ ਨੂੰ ਖੜਗ ਯਾਦਗਾਰੀ ਐਵਾਰਡ ਦਿੱਤਾ ਗਿਆ। ਪ੍ਰਧਾਨਗੀ ਭਾਸ਼ਣ ਬਲਜੀਤ ਸਿੰਘ ਬਰਾੜ ਨੇ ਦਿੱਤਾ। ਇਸ ਮੌਕੇ ਰਣਜੀਤ ਮੈਗਜ਼ੀਲ ਦਾ ਵਿਸ਼ੇਸ਼ ਅੰਕ ਰਿਲੀਜ਼ ਕੀਤਾ ਗਿਆ।

