ਖ਼ਾਲਸਾ ਕਾਲਜ ਦੀ ਫੁਟਬਾਲ ਟੀਮ ਚੈਂਪੀਅਨ ਬਣੀ
ਇੱਥੋਂ ਦੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੀ ਫੁਟਬਾਲ ਟੀਮ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਗੁਰੂਸਰ ਸੁਧਾਰ ਵਿੱਚ ਹੋਏ ਪੰਜਾਬ ਯੂਨੀਵਰਸਿਟੀ ਦੇ ਅੰਤਰ-ਕਾਲਜ ਫੁਟਬਾਲ ਮੁਕਾਬਲਿਆਂ ’ਚ ਕਾਲਜ ਦੀ ਫੁਟਬਾਲ ਟੀਮ ਨੇ 7...
Advertisement
ਇੱਥੋਂ ਦੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੀ ਫੁਟਬਾਲ ਟੀਮ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਗੁਰੂਸਰ ਸੁਧਾਰ ਵਿੱਚ ਹੋਏ ਪੰਜਾਬ ਯੂਨੀਵਰਸਿਟੀ ਦੇ ਅੰਤਰ-ਕਾਲਜ ਫੁਟਬਾਲ ਮੁਕਾਬਲਿਆਂ ’ਚ ਕਾਲਜ ਦੀ ਫੁਟਬਾਲ ਟੀਮ ਨੇ 7 ਟੀਮਾਂ ਨੂੰ ਮਾਤ ਦਿੰਦੇ ਹੋਏ ਅੰਤਰ-ਕਾਲਜ ਫੁਟਬਾਲ ਮੁਕਾਬਲਾ ਜਿੱਤਿਆ ਹੈ। ਕਾਲਜ ਫੁਟਬਾਲ ਟੀਮ ਦੇ 2 ਖਿਡਾਰੀ ਕਮਲਦੀਪ ਤੇ ਹਰਜੀਤ ਸੰਤੋਸ਼ ਟਰਾਫ਼ੀ ਕੈਂਪ ਲਈ ਚੁਣੇ ਗਏ। ਚੈਂਪੀਅਨ ਬਣਨ ਤੋਂ ਬਾਅਦ ਕਾਲਜ ਪਹੁੰਚੀ ਫੁਟਬਾਲ ਟੀਮ ਦਾ ਪ੍ਰਿੰਸੀਪਲ ਅਮਨਦੀਪ ਹੀਰਾ ਦੀ ਅਗਵਾਈ ਹੇਠ ਓਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਦੇ ਅਹੁਦੇਦਾਰਾਂ ਨੇ ਨਿੱਘਾ ਸਵਾਗਤ ਕਰਦਿਆਂ ਕੋਚ ਹਰਦੀਪ ਸਿੰਘ ਗਿੱਲ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ।
Advertisement
Advertisement
